‘ਕੈਨੇਡਾ ਵਾਲੀ’ ਗੀਤ ਦੇ ਨਾਲ ਸੁਣਾ ਰਹੇ ਨੇ ਦਿਲ ਦੇ ਦਰਦ ਕੈਂਬੀ ਰਾਜਪੁਰੀਆ, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਪੰਜਾਬੀ ਗਾਇਕ ਕੈਂਬੀ ਰਾਜਪੁਰੀਆ ਆਪਣੇ ਨਵੇਂ ਗੀਤ ‘ਕੈਨੇਡਾ ਵਾਲੀ’ ਟਾਈਟਲ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ਇਸ ਗੀਤ ਨੂੰ ਉਨ੍ਹਾਂ ਨੇ ਲਿਰਿਕਲ ਵੀਡੀਓ ‘ਚ ਰਿਲੀਜ਼ ਕੀਤਾ ਹੈ ।
ਜੇ ਗੱਲ ਕਰੀਏ ਗੀਤ ਦੀ ਤਾਂ ਉਨ੍ਹਾਂ ਨੇ ਆਪਣੇ ਦਿਲ ਦੇ ਦਰਦ ਨੂੰ ਬਹੁਤ ਹੀ ਕਮਾਲ ਦੇ ਬੋਲਾਂ ਦੇ ਨਾਲ ਪਿਰੋਇਆ ਹੈ ਤੇ ਗਾਇਆ ਹੈ। ਇਸ ਗੀਤ ਨੂੰ ਉਨ੍ਹਾਂ ਨੇ ਆਪਣੇ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਹੈ ਤੇ ਗੀਤ ਟਰੈਂਡਿੰਗ ‘ਚ ਛਾਇਆ ਹੋਇਆ ਹੈ ।
ਜੇ ਗੱਲ ਕਰੀਏ ਕੈਂਬੀ ਰਾਜਪੁਰੀਆ ਦੇ ਵਰਕ ਫਰੰਟ ਦੀ ਤਾਂ ਉਹ ਟਾਈਮ ਚੱਕਦਾ, ਬਦਨਾਮ ਕਰ ਗਈ, ਮੁਹੱਬਤ, ਚੈਲੇਂਜ ਟੂ ਨਾਸਾ, ਚੰਗੇ ਦਿਨ, 20 ਸਾਲ, ਦੇਸੀ ਸਵੈਗ, ਯੈਲੋ ਸੂਟ ਵਰਗ ਕਈ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।