ਪੁੱਤਰ ਦੀ ਵੈਡਿੰਗ ਰਿਸੈਪਸ਼ਨ ਪਾਰਟੀ ‘ਚ ਗਾਇਕਾ ਕਮਲਜੀਤ ਨੀਰੂ ਨੇ ਆਪਣੇ ਗੀਤਾਂ ਦੇ ਨਾਲ ਬੰਨੇ ਰੰਗ, ਕਈ ਹੋਰ ਪੰਜਾਬੀ ਗਾਇਕ ਵੀ ਆਏ ਨਜ਼ਰ

Reported by: PTC Punjabi Desk | Edited by: Lajwinder kaur  |  November 02nd 2022 06:22 PM |  Updated: November 02nd 2022 06:22 PM

ਪੁੱਤਰ ਦੀ ਵੈਡਿੰਗ ਰਿਸੈਪਸ਼ਨ ਪਾਰਟੀ ‘ਚ ਗਾਇਕਾ ਕਮਲਜੀਤ ਨੀਰੂ ਨੇ ਆਪਣੇ ਗੀਤਾਂ ਦੇ ਨਾਲ ਬੰਨੇ ਰੰਗ, ਕਈ ਹੋਰ ਪੰਜਾਬੀ ਗਾਇਕ ਵੀ ਆਏ ਨਜ਼ਰ

Kamaljit Neeru Shares son wedding reception party:  ਪੰਜਾਬੀ ਮਿਊਜ਼ਿਕ ਜਗਤ ਦੀ ਦਿੱਗਜ ਗਾਇਕਾ/ਅਦਾਕਾਰਾ ਕਮਲਜੀਤ ਨੀਰੂ ਜੋ ਕਿ ਇੰਨ੍ਹੀਂ ਦਿਨੀਂ ਬਹੁਤ ਜ਼ਿਆਦਾ ਖੁਸ਼ ਹੈ। ਜੀ ਹਾਂ ਉਨ੍ਹਾਂ ਦੇ ਪੁੱਤਰ ਸਾਰੰਗ ਦਾ ਵਿਆਹ ਹੋਇਆ ਹੈ। ਹਰ ਮਾਂ ਦਾ ਖ਼ੂਬਸੂਰਤ ਸੁਫਨਾ ਹੁੰਦਾ ਹੈ ਆਪਣੇ ਪੁੱਤ ਦੇ ਸਿਰ ਉੱਤੇ ਸਿਹਰਾ ਦੇਖਣਾ ਦਾ। ਜੋ ਕਿ ਗਾਇਕਾ ਕਮਲਜੀਤ ਨੀਰੂ ਦਾ ਪੂਰਾ ਹੋ ਗਿਆ ਹੈ। ਜਿਸ ਕਰਕੇ ਉਹ ਆਪਣੇ ਖੁਸ਼ਨੁਮਾ ਪਲਾਂ ਨੂੰ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰ ਰਹੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਪੁੱਤਰ ਦੀ ਵੈਡਿੰਗ ਰਿਸੈਪਸ਼ਨ ਪਾਰਟੀ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ।

ਹੋਰ ਪੜ੍ਹੋ : ਅੱਜ ਹੈ ਹੇਮਾ ਤੇ ਧਰਮਿੰਦਰ ਦੀ ਧੀ ਈਸ਼ਾ ਦਿਓਲ ਦਾ ਜਨਮਦਿਨ, ਪਤੀ ਭਰਤ ਤਖਤਾਨੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੂੰ ਕੀਤਾ ਵਿਸ਼

Kamaljit Neeru With son Image Source : Instagram

ਕਮਲਜੀਤ ਨੀਰੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੇ ਪੁੱਤਰ ਸਾਰੰਗ ਦੀ ਵੈਡਿੰਗ ਰਿਪਸੈਪਸ਼ਨ ਪਾਰਟੀ ਉੱਤੇ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਸਟੇਜ ਉੱਤੇ ਗਾਇਕ ਸਰਬਜੀਤ ਚੀਮਾ ਵੀ ਕਮਲਜੀਤ ਨੀਰੂ ਦੇ ਨਾਲ ਗੀਤ ਗਾਉਂਦੇ ਨਜ਼ਰ ਆਏ ਹਨ।

ਇਸ ਤੋਂ ਇਲਾਵਾ ਸਟੇਜ਼ ਉੱਤੇ ਹੰਸ ਰਾਜ ਹੰਸ, ਅਲਾਪ ਸਿਕੰਦਰ, ਸਾਰੰਗ ਸਿਕੰਦਰ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਦੇਖੋਗੇ ਕਿ ਨਵੀਂ ਵਿਆਹੀ ਜੋੜੀ ਵੀ ਸਟੇਜ ਉੱਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਨਵੀਂ ਵਿਆਹੀ ਜੋੜੀ ਨੂੰ ਵਧਾਈਆਂ ਦੇ ਰਹੇ ਹਨ।

Kamaljit Neeru with sarbjit cheema Image Source : Instagram

ਕਮਲਜੀਤ ਨੀਰੂ ਇੱਕ ਅਜਿਹੀ ਗਾਇਕਾ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਕਮਲਜੀਤ ਨੀਰੂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਸੀਟੀ ਤੇ ਸੀਟੀ ਵੱਜਦੀ’, ‘ਰੂੜਾ ਮੰਡੀ ਜਾਵੇ’ ਸਣੇ ਕਈ ਗੀਤ ਸ਼ਾਮਿਲ ਹਨ। ਵਧੀਆ ਗਾਇਕਾ ਹੋਣ ਤੋਂ ਇਲਾਵਾ ਉਹ ਕਮਾਲ ਦੀ ਅਦਾਕਾਰਾ ਵੀ ਹਨ। ਉਨ੍ਹਾਂ ਨੇ ਕਈ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਉਹ ਅਖੀਰਲੀ ਵਾਰ ਇਸ ਸਾਲ ਰਿਲੀਜ਼ ਹੋਈ ਪੀ.ਆਰ ਫ਼ਿਲਮ ਵਿੱਚ ਨਜ਼ਰ ਆਏ ਸਨ।

Kamaljit Neeru son Wedding Image Source : Instagram


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network