ਗੁਰੂ ਨਾਨਕ ਦੇਵ ਜੀ ਦੇ '550 ਸਾਲਾ ਪ੍ਰਕਾਸ਼ ਪੁਰਬ' ਨੂੰ ਸਮਰਪਿਤ ਕਮਲ ਖ਼ਾਨ ਲੈ ਕੇ ਆ ਰਹੇ ਨੇ ਗੀਤ 'ਮਰਦਾਨੇ ਕੇ'
ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਪੰਜਾਬੀ ਸੰਗੀਤ ਜਗਤ ਪੂਰੀ ਤਰ੍ਹਾਂ ਸਮਰਪਿਤ ਹੋਇਆ ਹੈ। ਹੁਣ ਤੱਕ ਬਹੁਤ ਸਾਰੇ ਗਾਇਕਾਂ ਵੱਲੋਂ ਗਾਣੇ ਰਿਲੀਜ਼ ਕੀਤੇ ਗਏ ਹਨ ਅਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਗਾਇਕ ਗੀਤ ਲੈ ਕੇ ਆ ਰਹੇ ਹਨ। ਗਾਇਕ ਕਮਲ ਦਾ ਨਾਮ ਵੀ ਇਸ ਲਿਸਟ 'ਚ ਹੁਣ ਜੁੜ ਚੁੱਕਿਆ ਹੈ ਜਿਹੜੇ ਵੀਤ ਬਲਜੀਤ ਦਾ ਲਿਖਿਆ ਗੀਤ 'ਮਰਦਾਨੇ ਕੇ' ਲੈ ਕੇ ਆ ਰਹੇ ਹਨ।
ਕਮਲ ਖ਼ਾਨ ਨੇ ਗਾਣੇ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ,'ਸਤਿ ਸ੍ਰੀ ਅਕਾਲ ਜੀ, ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਛੋਟੀ ਜਿਹੀ ਕੋਸ਼ਿਸ ਮਰਦਾਨੇ ਕੇ ਗੀਤ ਨੂੰ ਪ੍ਰਵਾਨ ਕਰਨਾ ਜੀ,ਇਸ ਨੂੰ ਅਸੀਂ 10 ਨਵੰਬਰ ਨੂੰ ਸਾਡੇ ਚੈਨਲ ਤੇ ਹੀ ਰਿਲੀਜ਼ ਕਰ ਰਹੇ ਹਾਂ''।
ਹੋਰ ਵੇਖੋ : ਜੁਗਰਾਜ ਗਿੱਲ ਦਾ ਗੀਤ ‘ਹਕੀਕਤ’ ਦੱਸ ਰਿਹਾ ਹੈ ਅੱਜ ਦਾ ਸੱਚ,ਦੇਖੋ ਵੀਡੀਓ
ਦੱਸ ਦਈਏ ਕਮਲ ਖ਼ਾਨ ਆਪਣਾ ਇਹ ਗੀਤ 10 ਨਵੰਬਰ ਨੂੰ ਰਿਲੀਜ਼ ਕਰਨ ਜਾ ਰਹੇ ਹਨ। ਜਿੱਥੇ 72 ਸਾਲ ਬਾਅਦ ਸਿੱਖ ਸੰਗਤਾਂ ਨੂੰ ਇਸ ਸਾਲ ਕਰਤਾਰਪੁਰ ਲਾਂਘੇ ਦੀ ਸੌਗਾਤ ਮਿਲ ਰਹੀ ਹੈ ਉੱਥੇ ਹੀ ਦੁਨੀਆ ਭਰ 'ਚ ਵੱਡੇ ਧਾਰਮਿਕ ਸਮਾਗਮ ਵੀ ਕਰਵਾਏ ਜਾ ਰਹੇ ਹਨ। ਕਮਲ ਖ਼ਾਨ ਤੋਂ ਇਲਾਵਾ ਜੈਜ਼ੀ ਬੀ, ਬੱਬੂ ਮਾਨ, ਅਨਮੋਲ ਗਗਨ ਮਾਨ,ਸੁਨੰਦਾ ਸ਼ਰਮਾ ਵਰਗੇ ਵੱਡੇ ਗਾਇਕ ਗੁਰੂ ਨਾਨਕ ਦੇਵ ਜੀ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰ ਚੁੱਕੇ ਹਨ।