ਕਮਲ ਹਸਨ ਦੀ ਫਿਲਮ ਦੇ ਸੈੱਟ ’ਤੇ ਵਾਪਰਿਆ ਹਾਦਸਾ, ਅਸਿਸਟੈਂਟ ਡਾਇਰੈਕਟਰ ਸਮੇਤ ਤਿੰਨ ਦੀ ਮੌਤ

Reported by: PTC Punjabi Desk | Edited by: Rupinder Kaler  |  February 20th 2020 11:35 AM |  Updated: February 20th 2020 11:35 AM

ਕਮਲ ਹਸਨ ਦੀ ਫਿਲਮ ਦੇ ਸੈੱਟ ’ਤੇ ਵਾਪਰਿਆ ਹਾਦਸਾ, ਅਸਿਸਟੈਂਟ ਡਾਇਰੈਕਟਰ ਸਮੇਤ ਤਿੰਨ ਦੀ ਮੌਤ

ਕਮਲ ਹਸਨ ਦੀ ਫਿਲਮ 'ਇੰਡੀਅਨ 2' ਦੇ ਸੈਟ 'ਤੇ ਭਿਆਨਕ ਹਾਸਦੇ ਦੀ ਖ਼ਬਰ ਸਾਹਮਣੇ ਆਈ ਹੈ । ਖ਼ਬਰਾਂ ਮੁਤਾਬਿਕ ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਫਿਲਮ ਦੀ ਸ਼ੂਟਿੰਗ ਲਈ ਬਣਾਏ ਜਾਣ ਵਾਲੇ ਸੈਟ ਦੌਰਾਨ ਇੱਕ ਕਰੇਨ ਕੰਮ ਕਰ ਰਹੇ ਲੋਕਾਂ 'ਤੇ ਡਿੱਗ ਗਈ। ਹਾਦਸਾ ਈਵੀਪੀ ਫਿਲਮ ਸਿਟੀ ਦੇ ਨਜ਼ਦੀਕ ਹੋਇਆ ਜਿੱਥੇ ਤਿੰਨ ਲੋਕ ਮਾਰੇ ਗਏ ਤੇ 9 ਲੋਕ ਜ਼ਖਮੀ ਹੋ ਗਏ ਹਨ।

https://twitter.com/Ahmedshabbir20/status/1230201503240994816

ਨਿਊਜ਼ ਏਜੰਸੀ ਏਐਨਆਈ ਮੁਤਾਬਕ ਹਾਦਸੇ 'ਚ ਅਸਿਟੈਂਟ ਡਾਇਰੈਕਟਰ ਤੇ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਹੈ । ਕਮਲ ਹਾਸਨ ਨੇ ਟਵੀਟ ਜ਼ਰੀਏ ਸੋਗ ਜ਼ਾਹਿਰ ਕੀਤਾ ਹੈ। ਹਸਪਤਾਲ 'ਚ ਜ਼ਖਮੀਆਂ ਨੂੰ ਮਿਲਣ ਆਏ ਕਮਲ ਹਾਸਨ ਨੇ ਕਿਹਾ ਕਿ ਉਨ੍ਹਾਂ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਉਹ ਜਲਦ ਠੀਕ ਹੋ ਜਾਣਗੇ।

https://twitter.com/ANI/status/1230358954179301376


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network