ਆਰੀਅਨ ਖ਼ਾਨ ਦਾ ਸਮਰਥਨ ਕਰਦੇ ਨਜ਼ਰ ਆਏ ਕੇਆਰਕੇ, ਟਵੀਟ ਕਰ ਕਿਹਾ ''ਸਰਕਾਰ ਆਰੀਅਨ ਖ਼ਾਨ ਨੂੰ ਦੇਵੇ ਮੁਆਵਜ਼ਾ '

Reported by: PTC Punjabi Desk | Edited by: Pushp Raj  |  October 19th 2022 03:21 PM |  Updated: October 19th 2022 03:21 PM

ਆਰੀਅਨ ਖ਼ਾਨ ਦਾ ਸਮਰਥਨ ਕਰਦੇ ਨਜ਼ਰ ਆਏ ਕੇਆਰਕੇ, ਟਵੀਟ ਕਰ ਕਿਹਾ ''ਸਰਕਾਰ ਆਰੀਅਨ ਖ਼ਾਨ ਨੂੰ ਦੇਵੇ ਮੁਆਵਜ਼ਾ '

KRK Reaction on Aryan Khan drug case: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਮਾਲ ਆਰ ਖ਼ਾਨ ਯਾਨੀ ਕੇਆਰਕੇ ਅਕਸਰ ਬਾਲੀਵੁੱਡ ਨਾਲ ਜੁੜੇ ਕਈ ਮੁੱਦਿਆਂ 'ਤੇ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਕੇਆਰਕੇ , ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨਾਲ ਜੁੜੇ ਡਰੱਗ ਮਾਮਲੇ 'ਤੇ ਐਨਸੀਬੀ ਦੀ ਰਿਪੋਰਟ ਨੂੰ ਲੈ ਕੇ ਦਿੱਤੇ ਬਿਆਨ 'ਤੇ ਰਿਐਕਸ਼ਨ ਦਿੰਦੇ ਨਜ਼ਰ ਆਏ।

Kamaal R Khan quits, says 'Vikram Vedha' will be last film he will review Image Source: Twitter

ਦੱਸ ਦਈਏ ਕਿ ਕਿੰਗ ਖ਼ਾਨ ਦੇ ਬੇਟੇ ਆਰੀਅਨ ਖਾਨ ਡਰੱਗਜ਼ ਕੇਸ ਦੀ ਐਨਸੀਬੀ ਨੇ ਮੰਗਲਵਾਰ ਨੂੰ ਆਪਣੀ ਰਿਪੋਰਟ ਪੇਸ਼ ਕੀਤੀ ਹੈ। ਜਿਸ ਮੁਤਾਬਕ ਆਰੀਅਨ ਖ਼ਾਨ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਏ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਇਸ ਰਿਪੋਰਟ ਮੁਤਾਬਕ ਕਰੀਬ 7 ਤੋਂ 8 NCB ਅਧਿਕਾਰੀਆਂ ਦੀ ਭੂਮਿਕਾ ਸ਼ੱਕੀ ਪਾਈ ਗਈ ਹੈ। ਉਨ੍ਹਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ।

ਹੁਣ ਇਸ ਮਾਮਲੇ 'ਤੇ ਬਾਲੀਵੁੱਡ ਕੇਆਰਕੇ ਦਾ ਬਿਆਨ ਵੀ ਸਾਹਮਣੇ ਆਇਆ ਹੈ। ਐਨਸੀਬੀ ਦੀ ਵਿਸ਼ੇਸ਼ ਟੀਮ ਦੀ ਰਿਪੋਰਟ ਸਾਹਮਣੇ ਆਉਣ ਮਗਰੋਂ ਕੇਆਰਕੇ ਨੇ ਆਰੀਅਨ ਖ਼ਾਨ ਦਾ ਸਮਰਥਨ ਕਰਦੇ ਨਜ਼ਰ ਆਏ।

Image Source: Twitter

ਕੇਆਰਕੇ ਨੇ ਇਸ ਮੁੱਦੇ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਆਪਣੇ ਟਵਿੱਟਰ ਅਕਾਊਂਟ ਉੱਤੇ ਇੱਕ ਟਵੀਟ ਕੀਤਾ ਹੈ। ਕੇਆਰਕੇ ਨੇ ਆਪਣੇ ਟਵੀਟ ਵਿੱਚ ਲਿਖਿਆ, " NCB ਦੀ ਅੰਦਰੂਨੀ ਜਾਂਚ ਮੁਤਾਬਕ ਆਰੀਅਨ ਖ਼ਾਨ ਨੂੰ ਫਰਜ਼ੀ ਮਾਮਲੇ 'ਚ ਫਸਾਇਆ ਜਾ ਰਿਹਾ ਹੈ। ਇਸ ਲਈ ਹੁਣ ਹਰ ਮੀਡੀਆ ਹਾਊਸ ਨੂੰ ਆਰੀਅਨ ਖ਼ਾਨ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇੱਥੋਂ ਤੱਕ ਕਿ ਆਰੀਅਨ ਨੂੰ ਬਿਨਾਂ ਕਿਸੇ ਜੁਰਮ ਦੇ 28 ਦਿਨਾਂ ਤੱਕ ਜੇਲ੍ਹ ਵਿੱਚ ਰੱਖਣ ਲਈ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।"

ਕੇਆਰਕੇ ਦਾ ਇਹ ਟਵੀਟ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਕੇਆਰਕੇ ਦੇ ਇਸ ਟਵੀਟ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਕਦੇ-ਕਦੇ ਤੁਸੀਂ ਚੰਗੀ ਗੱਲ ਕਰ ਲੈਂਦੇ ਹੋ' ਇੱਕ ਹੋਰ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਜ਼ਿਕਰ ਕਰਦੇ ਹੋਏ ਕੇਆਰਕੇ ਤੋਂ ਸਵਾਲ ਕੀਤਾ ਤੇ ਕਿਹਾ ਰੀਆ ਚੱਕਰਵਰਤੀ 'ਤੇ ਲੱਗੇ ਝੂਠੇ ਇਲਜ਼ਾਮਾਂ ਅਤੇ ਮੀਡੀਆ ਟ੍ਰੇਲ ਦਾ ਕੀ?' ਇੱਕ ਹੋਰ ਯੂਜ਼ਰ ਨੇ ਲਿਖਿਆ, 'ਖ਼ੁਦ ਨੂੰ ਆਪਣੇ ਕੰਮ 'ਚ ਬਿਜ਼ੀ ਰੱਖੋ ਤੇ ਸਰਕਾਰੀ ਮਾਮਲਿਆਂ 'ਚ ਆਪਣੀ ਲੱਤ ਨਾ ਅੜਾਓ। ਇਹ ਮਹਿਜ਼ ਇੱਕ ਸਲਾਹ ਹੈ'।

image source: Instagram

ਹੋਰ ਪੜ੍ਹੋ: ਫ਼ਿਲਮ 'ਫੋਨ ਭੂਤ' ਦੇ ਪ੍ਰਮੋਸ਼ਨ ਦੌਰਾਨ ਭੰਗੜਾ ਪਾਉਂਦੀ ਨਜ਼ਰ ਆਈ ਕੈਟਰੀਨਾ ਕੈਫ, ਵੀਡੀਓ ਵੇਖ ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

ਦੱਸ ਦੇਈਏ ਕਿ NCB ਨੇ ਪਿਛਲੇ ਸਾਲ ਅਕਤੂਬਰ 2021 'ਚ ਮੁੰਬਈ ਤੋਂ ਗੋਆ ਜਾ ਰਹੇ ਇੱਕ ਕਰੂਜ਼ 'ਤੇ ਛਾਪੇਮਾਰੀ ਕੀਤੀ ਸੀ। ਜਿਸ ਵਿੱਚ ਆਰੀਅਨ ਖ਼ਾਨ ਸਣੇ 8 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਅਰਬਾਜ਼ ਮਰਚੈਂਟ, ਉਸ ਦੇ ਦੋਸਤ ਮੁਨਮੁਨ ਧਮੇਚਾ ਸਣੇ ਆਰੀਅਨ ਖ਼ਾਨ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਆਰੀਅਨ ਖ਼ਾਨ ਖਿਲਾਫ ਕਈ ਧਾਰਾਵਾਂ ਲਗਾਈਆਂ ਗਈਆਂ। ਹਾਲਾਂਕਿ ਠੋਸ ਸਬੂਤਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network