ਅਦਾਕਾਰਾ ਕਲਕੀ ਕੋਚਲਿਨ ਨੇ ਸੁਣਾਈ ਆਪਣੀ ਨਵ-ਜਨਮੀ ਧੀ ਨੂੰ ਗਿਟਾਰ ਦੀ ਧੁਨ ‘ਤੇ ਲੋਰੀ
ਦੇਸ਼ ਭਰ ‘ਚ ਲਾਕਡਾਊਨ ਚੱਲ ਰਿਹਾ ਹੈ । ਅਜਿਹੇ ‘ਚ ਹਰ ਕੋਈ ਆਪਣੇ ਘਰਾਂ ‘ਚ ਰਹਿ ਕੇ ਆਪਣੇ ਦੇ ਦਰਮਿਆਨ ਸਮਾਂ ਬਿਤਾ ਰਿਹਾ ਹੈ । ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰ ਵੀ ਆਪਣੇ ਪਰਿਵਾਰਾਂ ਦੇ ਨਾਲ ਘਰਾਂ ‘ਚ ਆਪਣਾ ਸਮਾਂ ਬਿਤਾ ਰਹੇ ਹਨ।ਇਹ ਸੈਲੀਬ੍ਰੇਟੀਜ਼ ਲਗਾਤਾਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਬਾਲੀਵੁੱਡ ਅਦਾਕਾਰਾ ਕਲਕੀ ਕੋਚਲਿਨ ਵੀ ਆਪਣੀ ਨਵ-ਜਨਮੀ ਧੀ ਦੇ ਨਾਲ ਸਮਾਂ ਬਿਤਾ ਰਹੀ ਹੈ ।
https://www.instagram.com/p/B_HfPYrBhgm/
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਅਦਾਕਾਰਾ ਗਿਟਾਰ ਵਜਾਉਂਦੀ ਹੋਈ ਨਜ਼ਰ ਆ ਰਹੀ ਹੈ । ਉਹ ਆਪਣੀ ਧੀ ਨੂੰ ਗਿਟਾਰ ਵਜਾ ਕੇ ਲੋਰੀ ਸੁਣਾਉਂਦੀ ਹੋਈ ਨਜ਼ਰ ਆਈ । ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਗਰਭਵਤੀ ਸੀ, ਉਦੋਂ ਤੋਂ ਹੀ ਉਹ ਬੱਚੇ ਲਈ ਗਿਟਾਰ ਸਿੱਖ ਰਹੀ ਸੀ ।
https://www.instagram.com/p/B-lsQlkB1kQ/
ਉਨ੍ਹਾਂ ਨੇ ਅਫਰੀਕੀ ਧੁਨ ‘ਤੇ ਆਪਣੀ ਧੀ ਨੂੰ ਲੋਰੀ ਸੁਣਾਈ।ਲੋਰੀ ਸੁਣ ਕੇ ਉਨ੍ਹਾਂ ਦੀ ਸਾਫੋ ਵੀ ਖੂਬ ਇਨਜੁਆਏ ਕਰਦੀ ਹੋਈ ਨਜ਼ਰ ਆ ਰਹੀ ਹੈ । ਦੱਸ ਦਈਏ ਕਿ ਉਨ੍ਹਾਂ ਦੀ ਧੀ ਦਾ ਜਨਮ ਇਸੇ ਸਾਲ ਫਰਵਰੀ ‘ਚ ਹੋਇਆ ਸੀ ।ਦੱਸ ਦਈਏ ਕਿ ਜਦੋਂ ਕਲਕੀ ਪ੍ਰੈਗਨੇਂਟ ਸੀ ਤਾਂ ਉਸ ਸਮੇਂ ਵੀ ਉਹ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਸੀ ।