ਸਤਿੰਦਰ ਸਰਤਾਜ ਦੀ ਆਵਾਜ਼ ‘ਚ ਫ਼ਿਲਮ ‘ਕਲੀ ਜੋਟਾ’ ਦਾ ਨਵਾਂ ਗੀਤ ‘ਕੋਸ਼ਿਸ਼ ਤਾਂ ਕਰੀਏ’ ਰਿਲੀਜ਼

Reported by: PTC Punjabi Desk | Edited by: Shaminder  |  January 31st 2023 11:20 AM |  Updated: January 31st 2023 11:22 AM

ਸਤਿੰਦਰ ਸਰਤਾਜ ਦੀ ਆਵਾਜ਼ ‘ਚ ਫ਼ਿਲਮ ‘ਕਲੀ ਜੋਟਾ’ ਦਾ ਨਵਾਂ ਗੀਤ ‘ਕੋਸ਼ਿਸ਼ ਤਾਂ ਕਰੀਏ’ ਰਿਲੀਜ਼

ਸਤਿੰਦਰ ਸਰਤਾਜ (Satinder Sartaaj) ਅਤੇ ਨੀਰੂ ਬਾਜਵਾ (Neeru Bajwa) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕਲੀ ਜੋਟਾ’ (Kali Jotta)ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । ਉਨ੍ਹਾਂ ਦੀ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ । ਹੁਣ ਇਸ ਫ਼ਿਲਮ ਦਾ ਗੀਤ ‘ਕੋਸ਼ਿਸ਼ ਤਾਂ ਕਰੀਏ’ (Koshish Ta'n Kariye) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਵਾਮਿਕਾ ਗੱਬੀ, ਸਤਿੰਦਰ ਸਰਤਾਜ ਅਤੇ ਅਤੇ ਨੀਰੂ ਬਾਜਵਾ ‘ਤੇ  ਫ਼ਿਲਮਾਇਆ ਗਿਆ ਹੈ ।ਗੀਤ ਦੇ ਬੋਲ ਸਤਿੰਦਰ ਸਰਤਾਜ ਨੇ ਖੁਦ ਲਿਖੇ ਹਨ । ਗੀਤ ‘ਚ ਵਾਮਿਕਾ ਗੱਬੀ ਦੇ ਵੱਲੋਂ ਆਪਣੀ ਟੀਚਰ ਦੇ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

Satinder Sartaaj image Source : Youtube

ਹੋਰ ਪੜ੍ਹੋ : ਅੰਮ੍ਰਿਤ ਮਾਨ ਦੇ ਨਾਲ ਗੀਤਾਂ ‘ਤੇ ਇਸ ਬੇਬੇ ਦੇ ਡਾਂਸ ਕਰਕੇ ਕਰਵਾਈ ਅੱਤ, ਵੇਖੋ ਵੀਡੀਓ

ਗੀਤ 'ਰੁਤਬਾ' ਨੂੰ ਮਿਲਿਆ ਭਰਵਾਂ ਹੁੰਗਾਰਾ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ । ਜਿਸ ‘ਚ ‘ਰੁਤਬਾ’ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ । ਇਸ ਤੋਂ ਇਲਾਵਾ ਇਸ ਫ਼ਿਲਮ ਦੇ ਹੋਰ ਵੀ ਕਈ ਗੀਤ ‘ਨਾਚ’, ‘ਕੋਇਲਾਂ ਕੂਕਦੀਆਂ’ ਸਣੇ ਕਈ ਗੀਤ ਸ਼ਾਮਿਲ ਹਨ । ‘ਨਾਚ’ ਗੀਤ ਵੀ ਸਰੋਤਿਆਂ ਨੂੰ ਬਹੁਤ ਪਸੰਦ ਆਇਆ ਸੀ ।

Neeru Bajwa Image Source : Youtube

ਹੋਰ ਪੜ੍ਹੋ :  ਰਾਖੀ ਸਾਵੰਤ ਦੀ ਮਾਂ ਦੇ ਦਿਹਾਂਤ ‘ਤੇ ਰਾਖੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਨ ਕਰਕੇ ਟ੍ਰੋਲ ਹੋਈ ਸੰਭਾਵਨਾ ਸੇਠ

ਫ਼ਿਲਮ 3 ਫਰਵਰੀ ਨੂੰ ਸਿਨੇਮਾਂ ਘਰਾਂ ‘ਚ ਹੋਵੇਗੀ ਰਿਲੀਜ਼

ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਇਹ ਫ਼ਿਲਮ ਤਿੰਨ ਫਰਵਰੀ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ‘ਚ ਵਾਮਿਕਾ ਗੱਬੀ ਇੱਕ ਵੱਖਰੀ ਤਰ੍ਹਾਂ ਦੇ ਕਿਰਦਾਰ ‘ਚ ਨਜ਼ਰ ਆਉਣਗੇ ।

Wamiqa Gabbi image Source : Youtube

ਜੋ ਆਪਣੀ ਟੀਚਰ ਦੇ ਲਈ ਲੜਾਈ ਲੜਦੀ ਹੋਈ ਦਿਖਾਈ ਦੇਵੇਗੀ । ਫ਼ਿਲਮ ‘ਚ ਵੱਖਰੀ ਤਰ੍ਹਾਂ ਦੇ ਵਿਸ਼ੇ ਨੂੰ ਦਰਸਾਉਣ ਦੀ ਕੋਸ਼ਿਸ਼ ਹੋਵੇਗੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network