ਅਦਾਕਾਰਾ ਕਾਜਲ ਅਗਰਵਾਲ 30 ਅਕਤੂਬਰ ਨੂੰ ਕਰਵਾਉਣ ਜਾ ਰਹੀ ਵਿਆਹ, ਮੰਗਣੀ ਦੀਆਂ ਤਸਵੀਰਾਂ ਵਾਇਰਲ

Reported by: PTC Punjabi Desk | Edited by: Shaminder  |  October 14th 2020 02:36 PM |  Updated: October 14th 2020 02:36 PM

ਅਦਾਕਾਰਾ ਕਾਜਲ ਅਗਰਵਾਲ 30 ਅਕਤੂਬਰ ਨੂੰ ਕਰਵਾਉਣ ਜਾ ਰਹੀ ਵਿਆਹ, ਮੰਗਣੀ ਦੀਆਂ ਤਸਵੀਰਾਂ ਵਾਇਰਲ

ਅਦਾਕਾਰਾ ਕਾਜਲ ਅਗਰਵਾਲ 30 ਅਕਤੂਬਰ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ । ਜਾਣਕਾਰੀ ਮੁਤਾਬਕ ਕਾਜਲ ਅਗਰਵਾਲ ਅਤੇ ਗੌਤਮ ਕਿਚਲੂ ਦੇ ਵਿਆਹ ਦਾ ਸਮਾਰੋਹ ਦੋ ਦਿਨ ਦਾ ਹੋਵੇਗਾ । ਜੋ ਕਿ ਮੁੰਬਈ ‘ਚ ਕੀਤਾ ਜਾਵੇਗਾ । ਪਰ ਇਸ ਵਿਆਹ ‘ਚ ਕੋਰੋਨਾ ਵਾਇਰਸ ਨੂੰ ਵੇਖਦੇ ਹੋਏ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਣਗੇ ।

Kajal And Gautam Kajal And Gautam

ਫੋਟੋ ‘ਚ ਕਾਜਲ ਨੂੰ ਆਪਣੇ ਮੰਗੇਤਰ ਦੇ ਨਾਲ ਮੁਸਕਰਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਕਾਜਲ ਅਗਰਵਾਲ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀ ਇੱਕ ਪੋਸਟ ਸਾਂਝੀ ਕਰਦੇ ਹੋਏ ਆਪਣੀ ਮੰਗਣੀ ਤੇ ਵਿਆਹ ਬਾਰੇ ਦੱਸਿਆ ਹੈ । ਮੰਗਣੀ ‘ਚ ਦੋਵੇਂ ਰਿਵਾਇਤੀ ਲਿਬਾਸਾਂ ‘ਚ ਵਿਖਾਈ ਦਿੱਤੇ ।

ਹੋਰ ਪੜ੍ਹੋ : ਫਿਲਮੀ ਅਦਾਕਾਰਾ ਕਾਜਲ ਅਗਰਵਾਲ ਨੂੰ ਸਟੇਜ ‘ਤੇ ਧੱਕੇ ਨਾਲ ਕੀਤਾ ਕਿੱਸ, ਦੋਖੋ ਵੀਡਿਓ 

kajal-aggarwal kajal-aggarwal

ਦੋਵਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬ੍ਰਾਈਡਲ ਸ਼ਾਵਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।

ਦੱਸ ਦਈਏ ਕਿ ਕਾਜਲ ਅਗਰਵਾਲ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਕਾਜਲ ਤੇਲਗੂ ਫਿਲਮਾਂ ਦੀ ਵੱਡੀ ਅਦਾਕਾਰਾ ਹੈ ਇਸ ਤੋਂ ਇਲਾਵਾ ਬਾਲੀਵੁੱਡ ਵਿੱਚ ਅਕਸ਼ੇ ਕੁਮਾਰ ਅਤੇ ਰਣਦੀਪ ਹੁੱਡਾ ਵਰਗੇ ਵੱਡੇ ਕਲਾਕਾਰਾਂ ਨਾਲ ਕੰਮ ਕਰ ਚੁੱਕੀ ਹੈ

 

View this post on Instagram

 

♾??

A post shared by Kajal Aggarwal (@kajalaggarwalofficial) on

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network