ਮਾਂ ਬਣਨ ਤੋਂ ਬਾਅਦ ਬਦਲੀ ਅਦਾਕਾਰਾ ਕਾਜਲ ਅਗਰਵਾਲ ਦੀ ਜ਼ਿੰਦਗੀ, ਕਿਹਾ- 'ਕਈ ਰਾਤਾਂ ਬਿਨਾਂ ਸੌਂਏ...'

Reported by: PTC Punjabi Desk | Edited by: Lajwinder kaur  |  April 21st 2022 05:36 PM |  Updated: April 21st 2022 05:36 PM

ਮਾਂ ਬਣਨ ਤੋਂ ਬਾਅਦ ਬਦਲੀ ਅਦਾਕਾਰਾ ਕਾਜਲ ਅਗਰਵਾਲ ਦੀ ਜ਼ਿੰਦਗੀ, ਕਿਹਾ- 'ਕਈ ਰਾਤਾਂ ਬਿਨਾਂ ਸੌਂਏ...'

ਅਦਾਕਾਰਾ ਕਾਜਲ ਅਗਰਵਾਲ ਕੁਝ ਦਿਨ ਪਹਿਲਾਂ ਹੀ ਮਾਂ ਬਣੀ ਹੈ। ਉਨ੍ਹਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਹਾਲ ਹੀ 'ਚ ਉਨ੍ਹਾਂ ਦੇ ਪਤੀ ਗੌਤਮ ਕਿਚਲੂ ਨੇ ਬੇਟੇ ਦੇ ਨਾਂ ਦਾ ਖੁਲਾਸਾ ਕੀਤਾ ਹੈ। ਕਾਜਲ ਅਤੇ ਗੌਤਮ ਨੇ ਆਪਣੇ ਬੇਟੇ ਦਾ ਨਾਂ ਨੀਲ ਕਿਚਲੂ ਰੱਖਿਆ ਹੈ। ਫਿਲਹਾਲ ਏਨੀਂ ਦਿਨੀਂ ਦੋਵੇਂ ਜਣੇ ਆਪਣੇ ਬੱਚੇ ਦੀ ਦੇਖਭਾਲ 'ਚ ਰੁੱਝੇ ਹੋਏ ਹਨ। ਪਰ ਕਾਜਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਲੰਬੀ ਚੌੜੀ ਕੈਪਸ਼ਨ ਪਾਈ ਹੈ।

ਹੋਰ ਪੜ੍ਹੋ : ਕਿਊਟ ਜਿਹੀ ਬੱਚੀ ਦੇ ਨਾਲ ਨਜ਼ਰ ਆਏ ਕਰਨ ਔਜਲਾ, ਚਾਚੇ-ਭਤੀਜੀ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ

ਹੁਣ ਕਾਜਲ ਨੇ ਇੰਸਟਾਗ੍ਰਾਮ 'ਤੇ ਇਕ ਲੰਬੀ ਪੋਸਟ ਦੇ ਨਾਲ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਗਰਭ ਅਵਸਥਾ ਅਤੇ ਮਾਂ ਬਣਨ ਦਾ ਅਨੁਭਵ ਸਾਂਝਾ ਕੀਤਾ ਹੈ। ਅਦਾਕਾਰਾ ਨੇ ਕਿਹਾ ਕਿ ਉਹ ਆਪਣੇ ਬੇਟੇ ਦੇ ਜਨਮ ਤੋਂ ਬਹੁਤ ਉਤਸ਼ਾਹਿਤ ਅਤੇ ਖੁਸ਼ ਹੈ। ਕਈ ਰਾਤਾਂ ਤੱਕ ਉਹ ਚੰਗੀ ਤਰ੍ਹਾਂ ਸੌਂ ਵੀ ਨਹੀਂ ਸਕੀ ਪਰ ਇਸ ਸਮੇਂ ਸਭ ਕੁਝ ਠੀਕ-ਠਾਕ ਲੱਗ ਰਿਹਾ ਹੈ।

kajal aggrwal 2 Image Source: Instagram

ਕਾਜਲ ਅਗਰਵਾਲ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਬੇਬੀ ਬੰਪ ਫਲਾਂਟ ਕਰ ਰਹੀ ਹੈ। ਕਾਜਲ ਲਿਖਦੀ ਹੈ, 'ਮੇਰੇ ਬੇਬੀ ਨੀਲ ਦਾ ਇਸ ਦੁਨੀਆ 'ਚ ਸਵਾਗਤ ਕਰਨ ਲਈ ਬਹੁਤ ਖੁਸ਼ ਅਤੇ ਉਤਸ਼ਾਹਿਤ ਹਾਂ। ਬੱਚੇ ਦਾ ਜਨਮ ਰੋਮਾਂਚਕ, ਉਤਸ਼ਾਹਜਨਕ, ਪਰ ਸਭ ਤੋਂ ਸੰਤੁਸ਼ਟੀਜਨਕ ਅਨੁਭਵ ਹੁੰਦਾ ਹੈ।

Kajal Aggarwal's Stunning Maternity Shoot

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਮਨਮੌਜ਼ੀ ਅੰਦਾਜ਼ ਵਾਲੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਨਾਲ ਹੀ ਮਿਲਾਇਆ ਆਪਣੇ ਨਵੇਂ ਸਾਥੀ ਦੇ ਨਾਲ

ਕਾਜਲ ਨੇ ਅੱਗੇ ਲਿਖਿਆ ਹੈ -'ਬੇਸ਼ੱਕ ਇਹ ਆਸਾਨ ਨਹੀਂ ਸੀ। ਬਿਨਾਂ ਨੀਂਦ ਦੇ 3 ਰਾਤਾਂ, ਸਵੇਰੇ ਖੂਨ ਵਗਣਾ, ਜੰਮੀ ਹੋਈ ਚਮੜੀ, ਜੰਮੇ ਹੋਏ ਪੈਡ, ਬ੍ਰੈਸਟ ਪੰਪ, ਹਮੇਸ਼ਾ ਇਸ ਗੱਲ ਦੀ ਚਿੰਤਾ ਰਹਿੰਦੀ ਹੈ ਕਿ ਤੁਸੀਂ ਕੀ ਕਰ ਰਹੇ ਹੋ ਅਤੇ ਵਧੀਆ ਕਰ ਰਹੇ ਹੋ।'' ਉਹ ਅੱਗੇ ਲਿਖਦੀ ਹੈ, 'ਇਸ ਸਭ ਤੋਂ ਇਲਾਵਾ, ਕੁਝ ਪਲ ਅਜਿਹੇ ਹੁੰਦੇ ਹਨ, ਗਲੇ ਲਗਾਉਣਾ। ਸਵੇਰੇ ਤੜਕੇ, ਇੱਕ ਦੂਜੇ ਦੀਆਂ ਅੱਖਾਂ ਵਿੱਚ ਭਰੋਸੇ ਨਾਲ ਦੇਖਣਾ, ਚੁੰਮਣਾ, ਕੁਝ ਪਲ ਜਦੋਂ ਅਸੀਂ ਦੋਵੇਂ ਇਕੱਠੇ ਇੱਕ ਦੂਜੇ ਦੇ ਨਾਲ ਅੱਗੇ ਵੱਧ ਰਹੇ ਹੁੰਦੇ ਹਾਂ, ਅਸੀਂ ਸਿੱਖ ਰਹੇ ਹੁੰਦੇ ਹਾਂ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਮਾਂ ਦੇ ਕਈ ਭਾਵਨਾਵਾਂ ਨੂੰ ਸ਼ੇਅਰ ਕੀਤਾ ਹੈ। ਕੁਝ ਕਲਾਕਾਰ ਇਸ ਪੋਸਟ ਦੇ ਕਮੈਂਟ ਬਾਕਸ ਚ ਕਾਜਲ ਤੇ ਗੌਤਮ ਨੂੰ ਮੰਮੀ-ਪਾਪਾ ਬਣਨ ਲਈ ਮੁਬਾਰਕਬਾਦ ਦੇ ਰਹੇ ਹਨ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network