ਕਾਜਲ ਅਗਰਵਾਲ ਨੇ ਆਪਣੇ ਪੁੱਤਰ ਦੇ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ, ਪ੍ਰਸ਼ੰਸਕ ਕਰ ਰਹੇ ਨੇ ਤਾਰੀਫ
ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਜੋ ਕਿ ਇਸੇ ਸਾਲ ਪਹਿਲੀ ਵਾਰ ਮਾਂ ਬਣੀ ਹੈ । ਉਨ੍ਹਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਕਾਜਲ ਅਗਰਵਾਲ ਨੇ ਆਪਣੇ ਬੇਟੇ ਨੀਲ ਕਿਚਲਵ ਦੀ ਇੱਕ ਪਿਆਰੀ ਫੋਟੋ ਸ਼ੇਅਰ ਕੀਤੀ ਹੈ। ਫੋਟੋ 'ਚ ਕਾਜਲ ਆਪਣੇ ਬੇਟੇ ਨੂੰ ਆਪਣੀ ਗੋਦ 'ਚ ਲੈ ਕੇ ਲੇਟੀ ਹੋਈ ਦਿਖਾਈ ਦੇ ਰਹੀ ਹੈ।
ਫੋਟੋ ਸ਼ੇਅਰ ਕਰਦੇ ਹੋਏ ਕਾਜਲ ਨੇ ਲਿਖਿਆ, 'ਮੇਰੀ ਜ਼ਿੰਦਗੀ ਦਾ ਪਿਆਰ'। ਉਸ ਨੇ ਹੈਸ਼ਟੈਗ ਦੇ ਨਾਲ ਕੈਪਸ਼ਨ ਲਿਖਿਆ, "ਦਿਲ ਦੀ ਧੜਕਣ।" ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਦੋਸਤਾਂ ਨੇ ਕਾਫੀ ਪਸੰਦ ਕਰ ਰਹੇ ਹਨ। ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਇਸ ਤਸਵੀਰ ਦੀ ਤਾਰੀਫ ਕਰ ਰਹੇ ਹਨ। ਅਭਿਨੇਤਰੀ ਕੀਰਤੀ ਸੁਰੇਸ਼ ਨੇ ਲਿਖਿਆ, "OMG", ਜਦੋਂ ਕਿ ਰਾਸ਼ੀ ਖੰਨਾ ਨੇ ਫੋਟੋ 'ਤੇ ਦਿਲ ਦੇ ਇਮੋਜੀ ਸ਼ੇਅਰ ਕੀਤੇ। ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਹਨ।
ਮਾਂ-ਬੇਟੇ ਦੀ ਫੋਟੋ 'ਤੇ ਪ੍ਰਸ਼ੰਸਕਾਂ ਵੀ ਖੂਬ ਪਿਆਰ ਲੁਟਾ ਰਹੇ ਹਨ। ਇਸ ਹਫਤੇ ਦੇ ਸ਼ੁਰੂ ਵਿੱਚ, ਇੱਕ ਫੈਨ ਪੇਜ ਨੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਕਾਜਲ ਦਾ ਭਤੀਜਾ ਈਸ਼ਾਨ ਛੋਟੇ ਨੀਲ ਨੂੰ ਆਪਣੀਆਂ ਬਾਹਾਂ ਵਿੱਚ ਫੜ ਕੇ ਉਸਦੀ ਪਿੱਠ ਥਪਥਪਾਉਂਦਾ ਦਿਖਾਈ ਦੇ ਰਿਹਾ ਸੀ।
ਕਾਜਲ ਅਗਰਵਾਲ ਨੇ ਬੇਟੇ ਨੀਲ ਦੇ ਜਨਮ 'ਤੇ ਇਕ ਨੋਟ ਸ਼ੇਅਰ ਕੀਤਾ ਹੈ। ਕਾਜਲ ਅਗਰਵਾਲ ਅਤੇ ਉਸ ਦੇ ਪਤੀ ਗੌਤਮ ਕਿਚਲਵ ਨੇ ਇਸ ਸਾਲ ਅਪ੍ਰੈਲ ਵਿੱਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ। ਕਾਜਲ ਨੇ ਇੱਕ ਲੰਬੀ ਚੌੜੀ ਪੋਸਟ ਦੇ ਰਾਹੀਂ ਆਪਣੇ ਮਾਂ ਬਣਨ ਦੇ ਅਨੁਭਵ ਨੂੰ ਬਿਆਨ ਕੀਤਾ ਸੀ। ਕਾਜਲ ਤੇ ਗੌਤਮ ਆਪਣੇ ਬੱਚੇ ਦੇ ਨਾਲ ਸਮਾਂ ਬਿਤਾ ਰਹੇ ਹਨ।