ਪ੍ਰੈਗਨੈਂਸੀ ਦੌਰਾਨ ਖੁਦ ਨੂੰ ਫਿੱਟ ਰੱਖ ਰਹੀ ਹੈ ਕਾਜਲ ਅਗਰਵਾਲ, ਨਵੀਂ ਤਸਵੀਰ 'ਚ ਨਜ਼ਰ ਆ ਰਿਹਾ ਹੈ ਅਦਾਕਾਰਾ ਦਾ ਬੇਬੀ ਬੰਪ

Reported by: PTC Punjabi Desk | Edited by: Lajwinder kaur  |  January 20th 2022 06:07 PM |  Updated: January 20th 2022 06:07 PM

ਪ੍ਰੈਗਨੈਂਸੀ ਦੌਰਾਨ ਖੁਦ ਨੂੰ ਫਿੱਟ ਰੱਖ ਰਹੀ ਹੈ ਕਾਜਲ ਅਗਰਵਾਲ, ਨਵੀਂ ਤਸਵੀਰ 'ਚ ਨਜ਼ਰ ਆ ਰਿਹਾ ਹੈ ਅਦਾਕਾਰਾ ਦਾ ਬੇਬੀ ਬੰਪ

ਸਿੰਘਮ ਫੇਮ ਅਦਾਕਾਰਾ ਕਾਜਲ ਅਗਰਵਾਲ  Kajal Aggarwal ਅਤੇ ਗੌਤਮ ਕਿਚਲੂ ਨੇ ਆਪਣੇ ਮਾਤਾ-ਪਿਤਾ ਬਣਨ ਦੀ ਖਬਰ ਦੇ ਕੇ ਪ੍ਰਸ਼ੰਸਕਾਂ ਨੂੰ ਇਸ ਸਾਲ ਦਾ ਸਭ ਤੋਂ ਵੱਡਾ ਸਰਪ੍ਰਾਈਜ਼ ਤੋਹਫਾ ਦਿੱਤਾ ਹੈ। ਕਾਜਲ ਅਗਰਵਾਲ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ । ਬੇਬੀ ਬੰਪ ਨਾਲ ਉਨ੍ਹਾਂ ਦੀਆਂ ਕੁਝ ਨਵੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਹਾਈਲਾਈਟ ਬਣੀਆਂ ਹੋਈਆਂ ਹਨ। ਉਨ੍ਹਾਂ ਦਾ ਵੀਡੀਓ ਕਾਲ ਕਰਦੇ ਸਮੇਂ ਪ੍ਰੈਗਨੈਂਸੀ ਦੀ ਚਮਕ ਉਸ ਦੇ ਚਿਹਰੇ 'ਤੇ ਸਾਫ ਦਿਖਾਈ ਦੇ ਰਹੀ ਹੈ। ਕਾਜਲ ਅਗਰਵਾਲ ਇਨ੍ਹਾਂ ਖੂਬਸੂਰਤ ਪਲਾਂ ਨੂੰ ਖੁੱਲ੍ਹ ਕੇ ਜੀਅ ਰਹੀ ਹੈ।

ਹੋਰ ਪੜ੍ਹੋ : ਬੀਰ ਸਿੰਘ ਦਾ ਨਵਾਂ ਗੀਤ ‘ਜੋੜਾ ਝਾਂਜਰਾਂ ਦਾ’ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਰਾਜਵੀਰ ਜਵੰਦਾ ਤੇ ਜਪਜੀ ਖਹਿਰਾ ਦੀ ਰੋਮਾਂਟਿਕ ਕਮਿਸਟਰੀ, ਦੇਖੋ ਵੀਡੀਓ

baby bump

ਹਾਲ ਹੀ 'ਚ ਕਾਜਲ ਅਗਰਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਸਟੋਰੀ 'ਚ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਵੀਡੀਓ ਕਾਲ 'ਤੇ ਗੱਲ ਕਰਦੀ ਨਜ਼ਰ ਆ ਰਹੀ ਹੈ। ਕੈਜ਼ੂਅਲ ਲੁੱਕ 'ਚ ਵੀ ਅਦਾਕਾਰਾ ਦਾ ਚਿਹਰੇ ਚਮਕ ਰਿਹਾ ਹੈ। ਖੁਦ ਨੂੰ ਸਿਹਤਮੰਦ ਰੱਖਣ ਲਈ ਕਾਜਲ ਅਗਰਵਾਲ ਚੰਗੀ ਖੁਰਾਕ ਦਾ ਸੇਵਨ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਯੋਗਾ ਕਰਕੇ ਆਪਣੇ ਆਪ ਨੂੰ ਫਿੱਟ ਰੱਖ ਰਹੀ ਹੈ। ਔਰਤ ਲਈ ਮਾਂ ਬਣਨ ਤੋਂ ਪਹਿਲਾਂ ਦੇ ਇਹ ਖੂਬਸੂਰਤ ਦਿਨ ਬਹੁਤ ਯਾਦਗਾਰੀ ਅਤੇ ਕੀਮਤੀ ਹੁੰਦੇ ਹਨ। ਅਦਾਕਾਰਾ ਇਨ੍ਹਾਂ ਪਲਾਂ ਅਤੇ ਆਉਣ ਵਾਲੇ ਛੋਟੇ ਮਹਿਮਾਨ ਨੂੰ ਫਿੱਟ ਰੱਖਣ ਲਈ ਆਪਣੇ ਆਪ ਦਾ ਬਹੁਤ ਧਿਆਨ ਰੱਖ ਰਹੀ ਹੈ।

Kajal Aggarwal With Mother image From instagram

ਇਸ ਤਸਵੀਰ ‘ਚ ਉਹ ਆਪਣੀ ਯੋਗਾ ਟਰੇਨਰ ਦੇ ਨਾਲ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰ ਰਹੇ ਹਨ। ਆਪਣੀ ਇਸ ਖੁਸ਼ੀ ਦੀ ਫੋਟੋ ਨੂੰ ਸ਼ੇਅਰ ਕਰਦੇ ਹੋਏ ਅਭਿਨੇਤਰੀ ਨੇ ਫੋਟੋ 'ਤੇ ਕੈਪਸ਼ਨ ਲਿਖਿਆ- @physique57india ਦੇ ਨਾਲ ਮਾਤਾ-ਪਿਤਾ ਦੀ ਯਾਤਰਾ ਸ਼ੁਰੂ ਕਰਕੇ ਮੈਂ ਖੁਸ਼ ਹਾਂ।

ਹੋਰ ਪੜ੍ਹੋ : ਧਰਮਿੰਦਰ ਨੇ ਆਪਣੇ ਖੇਤ ‘ਚ ਉੱਗੇ ਤਾਜ਼ੇ ਸ਼ਲਗਮ ਦਾ ਵੀਡੀਓ ਕੀਤਾ ਸਾਂਝਾ, ਕਿਹਾ- ‘ਮੇਰੇ ਪਿਤਾ ਜੀ ਨੂੰ ਇਹ ਬਹੁਤ ਪਸੰਦ ਸੀ’

ਕਾਜਲ ਨੇ 30 ਅਕਤੂਬਰ 2020 ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਤੇ ਬਿਜ਼ਨੈੱਸਮੈਨ ਗੌਤਮ ਕਿਚਲੂ ਨਾਲ ਸੱਤ ਫੇਰੇ ਲਏ ਸਨ। ਬਹੁਤ ਜਲਦ ਇਹ ਜੋੜੀ ਆਪਣੀ ਜ਼ਿੰਦਗੀ ਦਾ ਨਵਾਂ ਆਗਾਜ਼ ਕਰਨ ਵਾਲੇ ਹਨ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network