ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਬਣਨ ਵਾਲੀ ਹੈ ਮਾਂ, ਪਤੀ ਗੌਤਮ ਕਿਚਲੂ ਨੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਗੁੱਡ ਨਿਊਜ਼

Reported by: PTC Punjabi Desk | Edited by: Lajwinder kaur  |  January 02nd 2022 06:04 PM |  Updated: January 02nd 2022 06:04 PM

ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਬਣਨ ਵਾਲੀ ਹੈ ਮਾਂ, ਪਤੀ ਗੌਤਮ ਕਿਚਲੂ ਨੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਗੁੱਡ ਨਿਊਜ਼

ਸਿੰਘਮ ਫੇਮ ਅਦਾਕਾਰਾ ਕਾਜਲ ਅਗਰਵਾਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀ ਸ਼ੁਰੂਆਤ ਚ ਗੁੱਡ ਨਿਊਜ਼ ਦਿੱਤੀ ਹੈ। ਪਿਛਲੇ ਕੁਝ ਸਮੇਂ ਤੋਂ ਕਾਜਲ ਅਗਰਵਾਲ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਗਰਭਵਤੀ ਹੈ ਪਰ ਹੁਣ ਕਾਜਲ ਦੇ ਪਤੀ ਗੌਤਮ ਕਿਚਲੂ ਨੇ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਤੋਂ ਸਾਫ਼ ਹੋ ਗਿਆ ਹੈ ਕਿ ਕਾਜਲ ਅਗਰਵਾਲ ਇਸ ਸਾਲ ਮਾਂ ਬਣਨ ਜਾ ਰਹੀ ਹੈ (Kajal Aggarwal is pregnant)। ਗੌਤਮ ਕਿਚਲੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਕਾਜਲ ਅਗਰਵਾਲ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪੀਲੇ ਰੰਗ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਹੋਰ  ਪੜ੍ਹੋ :  ਕੋਰੋਨਾ ਟੀਕਾਕਰਨ ਬਾਰੇ ਜਾਗਰੂਕ ਕਰਨ ਲਈ ਲੁਧਿਆਣਾ ਦੇ ਬੇਕਰਾਂ ਨੇ ਤਿਆਰ ਕੀਤਾ 'Bye-Bye ਕੋਰੋਨਾ Theme’ ਕੇਕ

kajal

ਗੌਤਮ ਕਿਚਲੂ ਨੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ- ‘ਇਹ ਤੁਹਾਨੂੰ 2022 ਵੱਲ ਦੇਖ ਰਹੀ ਹੈ ਤੇ ਨਾਲ ਹੀ ਉਨ੍ਹਾਂ ਨੇ ਗਰਭਵਤੀ ਔਰਤ ਦਾ ਇਮੋਜੀ ਵੀ ਪੋਸਟ ਕੀਤਾ ਹੈ। ਇਸ ਤੋਂ ਇਲਾਵਾ ਕਾਜਲ ਅਗਰਵਾਲ ਨੇ ਆਪਣੇ ਪਤੀ ਨਾਲ ਆਪਣੀ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬੇਬੀ ਬੰਪ ਫਲਾਂਟ ਕਰ ਰਹੀ ਹੈ। ਇਸ ਦੇ ਕੈਪਸ਼ਨ 'ਚ ਉਸ ਨੇ ਲਿਖਿਆ ਹੈ ਕਿ ਮੈਂ ਪੁਰਾਣੀਆਂ ਖਤਮ ਹੋਈਆਂ ਚੀਜ਼ਾਂ 'ਤੇ ਅੱਖਾਂ ਬੰਦ ਕਰਦੀ ਹਾਂ ਅਤੇ ਨਵੀਂ ਸ਼ੁਰੂਆਤ ਲਈ ਅੱਖਾਂ ਖੋਲ੍ਹ ਰਹੀ ਹਾਂ।

ਹੋਰ  ਪੜ੍ਹੋ : 'ਦੇਵੋਂ ਕੇ ਦੇਵ ਮਹਾਦੇਵ' ਦੇ ਅਦਾਕਾਰ ਮੋਹਿਤ ਰੈਨਾ ਨੇ ਕਰਵਾਇਆ ਵਿਆਹ, ਸਾਲ ਦੇ ਪਹਿਲੇ ਦਿਨ ਪ੍ਰਸ਼ੰਸਕਾਂ ਨੂੰ ਮਿਲਿਆ ਸਰਪ੍ਰਾਈਜ਼, ਵੇਖੋ ਤਸਵੀਰਾਂ

kajal aggarwal pic

ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਾਜਲ ਅਗਰਵਾਲ ਅਤੇ ਗੌਤਮ ਕਿਚਲੂ ਨੂੰ ਵਧਾਈ ਦੇਣ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ। ਕਾਜਲ ਅਗਰਵਾਲ ਨੇ 30 ਅਕਤੂਬਰ, 2020 ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਤੇ ਕਾਰੋਬਾਰੀ ਗੌਤਮ ਕਿਚਲੂ ਨਾਲ ਵਿਆਹ ਕਰਵਾ ਲਿਆ। ਕਾਜਲ ਅਗਰਵਾਲ ਕਈ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ।

 

 

View this post on Instagram

 

A post shared by Gautam Kitchlu (@kitchlug)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network