ਕਾਦਿਰ ਥਿੰਦ ਦਾ ਨਵਾਂ ਗੀਤ 'ਵਿਆਹ ਵਾਲਾ ਗਾਣਾ' ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Reported by: PTC Punjabi Desk | Edited by: Lajwinder kaur  |  October 02nd 2019 12:52 PM |  Updated: October 02nd 2019 12:52 PM

ਕਾਦਿਰ ਥਿੰਦ ਦਾ ਨਵਾਂ ਗੀਤ 'ਵਿਆਹ ਵਾਲਾ ਗਾਣਾ' ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਪੰਜਾਬੀ ਗਾਇਕ ਕਾਦਿਰ ਥਿੰਦ ਇੱਕ ਵਾਰ ਫਿਰ ਤੋਂ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਇਸ ਵਾਰ ਉਹ ਭੰਗੜੇ ਬੀਟ ਵਾਲਾ ਗੀਤ ਲੈ ਕੇ ਆਏ ਹਨ। ਜੀ ਹਾਂ ਉਨ੍ਹਾਂ ਦਾ ਨਵਾਂ ਗੀਤ ‘ਵਿਆਹ ਵਾਲਾ ਗਾਣਾ’ ਰਿਲੀਜ਼ ਹੋ ਚੁੱਕਿਆ ਹੈ। ਇਹ ਗਾਣਾ ਉਨ੍ਹਾਂ ਲਈ ਬਹੁਤ ਖ਼ਾਸ ਹੈ ਕਿਉਂਕਿ ਇਸ ਗਾਣੇ ‘ਚ ਉਨ੍ਹਾਂ ਦੇ ਪਿਤਾ ਜੀ ਨੇ ਫੀਚਰਿੰਗ ਕੀਤੀ ਹੈ। ਇਸ ਤੋਂ ਇਲਾਵਾ ਇਹ ਪਹਿਲੀ ਵਾਰ ਹੈ ਜਦੋਂ ਪੰਜਾਬੀ ਗੀਤਕਾਰ ਰਵੀ ਰਾਜ ਕਿਸੇ ਗਾਣੇ ‘ਚ ਨਜ਼ਰ ਆਏ ਹਨ। ਜੀ ਹਾਂ ਉਨ੍ਹਾਂ ਨੇ ਵੀ ਇਸ ਗਾਣੇ ‘ਚ ਫੀਚਰਿੰਗ ਕੀਤੀ ਹੈ।

ਹੋਰ ਵੇਖੋ:ਵਿਦਯੁਤ ਜਾਮਵਾਲ ਦੀ ਫ਼ਿਲਮ ‘ਕਮਾਂਡੋ 3’ ਦਾ ਪਹਿਲਾ ਪੋਸਟਰ ਆਇਆ ਸਾਹਮਣੇ

ਵਿਆਹ ਵਾਲੇ ਮਾਹੌਲ ਨੂੰ ਪੇਸ਼ ਕਰਦੇ ਇਸ ਗਾਣੇ ਦੇ ਬੋਲ ਰਵੀ ਰਾਜ ਦੀ ਕਲਮ ‘ਚੋਂ ਹੀ ਨਿਕਲੇ ਨੇ। ਇਸ ਗਾਣੇ ਨੂੰ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ ਗੌਰਵ ਦੇਵ ਤੇ ਕਾਰਤਿਕ ਦੇਵ ਨੇ। ਇਹ ਗਾਣਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਗਾਣੇ ਦਾ ਵੀਡੀਓ ਨੂੰ ਜੋਤ ਹਰਜੋਤ ਵੱਲੋਂ ਸ਼ਾਨਦਾਰ ਬਣਾਇਆ ਗਿਆ ਹੈ। ਜਿਸ ਕਾਦਿਰ ਥਿੰਦ ਅਦਾਕਾਰੀ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ।

ਇਸ ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗਾਣੇ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। ਕਾਦਿਰ ਥਿੰਦ ਇਸ ਤੋਂ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਐਂਡ ਜੱਟੀ, ਸ਼ੌਕੀ ਜੱਟ, ਭੰਗੜਾ ਇਨ ਪੇਨ, ਗੱਭਰੂ ਦਾ ਨਾਮ, ਚਾਰ ਮਿੰਟ ਤੇ ਗੱਲਾਂ ਮੁੱਕ ਜਾਣੀਆਂ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network