ਜਸਟਿਨ ਬੀਬਰ ਨੇ ਮੁੜ ਰੱਦ ਕੀਤਾ ਆਪਣਾ ਵਰਲਡ ਟੂਰ , ਜਾਣੋ ਵਜ੍ਹਾ
'Justice world tour' again Cancelled: ਮਸ਼ਹੂਰ ਪੌਪ ਗਾਇਕ ਜਸਟਿਨ ਬੀਬਰ ਨੇ ਮੰਗਲਵਾਰ ਨੂੰ ਮੁੜ ਆਪਣੇ 'ਜਸਟਿਸ ਵਰਲਡ ਟੂਰ' ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਗਾਇਕ ਵੱਲੋਂ ਇਹ ਐਲਾਨ ਅਧਿਕਾਰਿਤ ਸੋਸ਼ਲ ਮੀਡੀਆ ਰਾਹੀਂ ਕੀਤਾ ਗਿਆ ਹੈ। ਜਸਟਿਨ ਬੀਬਰ ਦਾ ਇਹ ਵਰਲਡ ਟੂਰ ਹੁਣ ਤੱਕ ਕਈ ਵਾਰ ਰੱਦ ਹੋ ਚੁੱਕਾ ਹੈ।
Image Source :Instagram
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸ ਸਾਲ ਦੀ ਸ਼ੁਰੂਆਤ ਵਿੱਚ Ramsay-Hunt Syndrome ਕਾਰਨ ਸਿਹਤ ਸਬੰਧੀ ਸਮੱਸਿਆਵਾਂ ਨੂੰ ਲੈ ਕੇ ਜਸਟਿਨ ਨੇ ਆਪਣਾ ਇਹ ਟੂਰ ਰੱਦ ਕਰ ਦਿੱਤਾ ਸੀ। ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਉਸ ਦੇ ਚਿਹਰੇ ਦੇ ਇੱਕ ਹਿੱਸੇ ਵਿੱਚ ਅਧਰੰਗ ਹੋ ਗਿਆ ਹੈ। ਜਿਸ ਕਾਰਨ ਨਾਂ ਉਹ ਹੱਸ ਸਕਦਾ ਹੈ ਤੇ ਨਾਂ ਹੀ ਚੰਗੀ ਤਰੀਕੇ ਨਾਲ ਖਾਣਾ ਖਾ ਸਕਦਾ ਹੈ। ਉਸ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਤੋਂ ਪਹਲਿਾਂ ਵੀ ਇਹ ਟੂਰ ਕੋਵਿਡ-19 ਮਹਾਂਮਾਰੀ ਦੇ ਹਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਟੂਰ ਨੂੰ ਰੱਦ ਕੀਤਾ ਗਿਆ ਸੀ।ਮੁੜ ਇੱਕ ਵਾਰ ਫਿਰ ਜਸਟਿਨ ਬੀਬਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਜਸਟਿਨ ਦੇ ਵਰਲਡ ਟੂਰ ਸਬੰਧੀ ਇੱਕ ਵੱਡਾ ਨੋਟ ਲਿਖਿਆ ਗਿਆ ਹੈ।
Image Source :Instagram
ਜਸਟਿਨ ਬੀਬਰ ਦੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੇ ਗਏ ਇਸ ਵੱਡੇ ਨੋਟ ਵਿੱਚ ਜਸਟਿਨ ਬੀਬਰ ਨੇ ਸਿਹਤ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ 'ਜਸਟਿਸ ਵਰਲਡ ਟੂਰ' ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਜਸਟਿਨ ਬੀਬਰ ਨੇ ਲਿਖਿਆ ਕਿ ਉਸ ਨੇ ਰਾਮਸੇ ਹੰਟ ਸਿੰਡਰੋਮ ਨਾਲ ਆਪਣੀ ਲੜਾਈ ਬਾਰੇ ਸੰਘਰਸ਼ ਨੂੰ ਜਨਤਕ ਕੀਤਾ, ਜਿੱਥੇ ਉਸ ਦੇ ਚਿਹਰੇ ਦੇ ਇੱਕ ਹਿੱਸੇ ਵਿੱਚ ਅੰਸ਼ਕ ਤੌਰ 'ਤੇ ਅਧਰੰਗ ਹੋ ਗਿਆ ਸੀ। ਇਸ ਤਰ੍ਹਾਂ, ਉਹ ਜਸਟਿਸ ਵਰਲਡ ਟੂਰ ਦੇ ਉੱਤਰੀ ਅਮਰੀਕੀ ਪੜਾਅ ਨੂੰ ਪੂਰਾ ਕਰਨ ਦੇ ਯੋਗ ਨਹੀਂ ਸੀ।
ਜਸਟਿਨ ਨੇ ਕਿਹਾ ਕਿ ਉਹ ਟੂਰ ਜਾਰੀ ਰੱਖਣ ਲਈ ਆਪਣੇ ਡਾਕਟਰਾਂ, ਪਰਿਵਾਰ ਅਤੇ ਆਪਣੀ ਟੀਮ ਨਾਲ ਸਿਖਲਾਈ ਅਤੇ ਸਲਾਹ ਕਰਨ ਤੋਂ ਬਾਅਦ ਯੂਰਪ ਗਿਆ ਸੀ। ਉਸ ਨੇ ਵੱਧ ਤੋਂ ਵੱਧ ਛੇ ਲਾਈਵ ਸ਼ੋਅ ਕੀਤੇ, ਪਰ ਇਸ ਦੇ ਚੱਲਦੇ ਉਸ ਦੀ ਸਿਹਤ 'ਤੇ ਕਾਫੀ ਅਸਰ ਪਿਆ। ਆਪਣੀ ਸਿਹਤ ਨੂੰ ਮੁੱਖ ਰੱਖਦੇ ਹੋਏ ਤੇ ਪਹਿਲ ਦਿੰਦੇ ਹੋਏ ਜਸਟਿਨ ਆਪਣੇ ਟੂਰ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।
Image Source :Instagram
ਹੋਰ ਪੜ੍ਹੋ: ਭਾਰਤ ਦੇ ਮਹਾਨ ਸਾਮਰਾਜ ਦੀ ਕਹਾਣੀ ਨੂੰ ਦਰਸਾਉਂਦੀ ਫ਼ਿਲਮ Ponniyin Selvan 1 ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ
ਹਾਲ ਹੀ ਵਿੱਚ, ਜਸਟਿਨ ਨੇ ਰੌਕ ਇਨ ਰੀਓ ਵਿੱਚ ਪਰਫਾਰਮ ਕੀਤਾ। ਉਸ ਨੇ ਬ੍ਰਾਜ਼ੀਲ ਦੇ ਲੋਕਾਂ ਨੂੰ ਖੁਸ਼ ਕਰਨ ਲਈ ਪੂਰੇ ਜੋਸ਼ ਨਾਲ ਪਰਫਾਰਮੈਂਸ ਦਿੱਤੀ। ਸੰਗੀਤ ਸਮਾਰੋਹ ਤੋਂ ਬਾਅਦ ਆਪਣੀ ਸਿਹਤ ਸੰਬੰਧੀ ਸਮੱਸਿਆਵਾਂ ਬਾਰੇ ਗੱਲ ਕਰਦੇ ਹੋਏ, ਜਸਟਿਨ ਨੇ ਦੱਸਿਆ ਕਿ ਸਟੇਜ ਛੱਡਣ ਤੋਂ ਬਾਅਦ, ਥਕਾਵਟ ਉਸ 'ਤੇ ਹਾਵੀ ਹੋ ਗਈ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਇਸ ਸਮੇਂ ਆਪਣੀ ਸਿਹਤ ਨੂੰ ਤਰਜ਼ੀਹ ਦੇਣ ਦੀ ਲੋੜ ਹੈ।
View this post on Instagram