ਜਸਟਿਨ ਬੀਬਰ ਵੀ Indian Drummer ਦੇ ਫੈਨ ਹੋ ਗਏ, ਸ਼ੇਅਰ ਕੀਤਾ ਵੀਡੀਓ

Reported by: PTC Punjabi Desk | Edited by: Lajwinder kaur  |  August 04th 2022 12:12 PM |  Updated: August 04th 2022 12:55 PM

ਜਸਟਿਨ ਬੀਬਰ ਵੀ Indian Drummer ਦੇ ਫੈਨ ਹੋ ਗਏ, ਸ਼ੇਅਰ ਕੀਤਾ ਵੀਡੀਓ

Justin Bieber Shares Video Of Indian Drummer, See Viral Video: ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਨਾਮੀ ਸਿਤਾਰਿਆਂ ਦੀ ਵੀਡੀਓਜ਼ ਆਮ ਲੋਕਾਂ ਤੱਕ ਤੇ ਕੁਝ ਆਮ ਲੋਕਾਂ ਦੀਆਂ ਮਜ਼ੇਦਾਰ ਵੀਡੀਓਜ਼ ਸੈਲੀਬ੍ਰੇਟੀਸ ਤੱਕ ਪਹੁੰਚ ਜਾਂਦੀਆਂ ਹਨ। ਹਾਲ ਹੀ 'ਚ ਇਕ ਭਾਰਤੀ ਢੋਲਕੀ ਦਾ ਅਨੋਖੇ ਅੰਦਾਜ਼ 'ਚ ਡਾਂਸ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵਿਅਕਤੀ ਨੇ ਇਸ ਵੀਡੀਓ ਨਾਲ ਨਾ ਸਿਰਫ ਭਾਰਤੀਆਂ ਦਾ ਸਗੋਂ ਜਸਟਿਨ ਬੀਬਰ ਵਰਗੇ ਅੰਤਰਰਾਸ਼ਟਰੀ ਸਿਤਾਰਿਆਂ ਦਾ ਵੀ ਧਿਆਨ ਖਿੱਚਿਆ ਹੈ। ਜਗਰਾਤੇ ਦੌਰਾਨ ਸਟੇਜ਼ ਤੋਂ ਵਾਇਰਲ ਹੋਈ ਇਸ ਵੀਡੀਓ ਨੂੰ ਜਸਟਿਨ ਨੇ ਆਪਣੀ ਇੰਸਟਾ ਸਟੋਰੀ 'ਚ ਪੋਸਟ ਕੀਤਾ ਸੀ। ਜਿਸ ਤੋਂ ਬਾਅਦ ਇਹ ਵਿਦੇਸ਼ੀ ਲੋਕਾਂ ਨੇ ਵੀ ਇਸ ਵੀਡੀਓ ਦਾ ਪੂਰਾ ਅਨੰਦ ਲਿਆ ਹੈ ਤੇ ਹੁਣ ਇਹ ਵੀਡੀਓ ਸੁਰਖੀਆਂ ‘ਚ ਬਣ ਗਈ ਹੈ।

inside image of indian drumber image source twitter

ਜਗਰਾਤੇ 'ਚ ਸ਼ੂਟ ਕੀਤੀ ਗਈ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਹੁਣ ਤੱਕ 8 ਲੱਖ ਤੋਂ ਵੱਧ ਲਾਈਕਸ ਅਤੇ 20.4 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਵੀਡੀਓ ਬਾਰੇ ਗੱਲ ਕਰ ਰਹੇ ਹਾਂ ਇਸ ਵੀਡੀਓ ਵਿੱਚ ਇੱਕ ਢੋਲਕੀ ਵਜਾਉਣ ਵਾਲਾ  ਜਗਰਾਤੇ ਵਿੱਚ ਇੱਕ ਵਿਲੱਖਣ ਕਿਸਮ ਦਾ ਊਰਜਾਵਾਨ ਡਾਂਸ ਕਰਦੇ ਹੋਏ ਨਜ਼ਰ ਆ ਰਿਹਾ ਹੈ। ਸੱਚ ਕਹੀ ਤਾਂ ਇਹ ਸ਼ਖਸ ਡਰੰਮ ਤਾਂ ਵਜਾ ਰਿਹਾ ਹੈ ਤੇ ਨਾਲ ਹੀ ਡਾਂਸ ਸਟੰਟ ਕਰਦੇ ਦਿਖਾਈ ਦੇ ਰਿਹਾ ਹੈ। ਇੰਟਰਨੈਸ਼ਨਲ ਪੌਪ ਸਟਾਰ ਜਸਟਿਨ ਬੀਬਰ ਵੀ ਆਪਣੇ ਇਸ ਜਨੂੰਨੀ ਡਾਂਸ ਨੂੰ ਦੇਖ ਕੇ ਖੁਦ ਨੂੰ ਰੋਕ ਨਹੀਂ ਸਕੇ ਅਤੇ ਉਨ੍ਹਾਂ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ ਹੈ।

Justin Bieber image image source twitter

ਇੰਨਾ ਹੀ ਨਹੀਂ ਜਸਟਿਨ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ‘@stixxtaylor, ਮੈਂ ਤੁਹਾਡੇ ਅੱਗੇ ਇਸ ਤਰ੍ਹਾਂ ਦਾ ਸ਼ੋਅ ਕਰਨ ਦੀ ਉਡੀਕ ਕਰ ਰਿਹਾ ਹਾਂ।' ਦਰਅਸਲ, ਜਸਟਿਨ ਨੇ ਇਸ ਵੀਡੀਓ ਵਿੱਚ ਆਪਣੇ ਦੋਸਤ ਅਤੇ ਡਰਮਰ ਡੇਵੋਨ ਟੇਲਰ ਨੂੰ ਟੈਗ ਕਰਦੇ ਹੋਏ ਲਿਖਿਆ ਹੈ। ਜਸਟਿਨ ਦੇ ਭਾਰਤੀ ਅਤੇ ਵਿਦੇਸ਼ੀ ਪ੍ਰਸ਼ੰਸਕਾਂ ਨੇ ਵੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਹੈ ਅਤੇ ਕਈ ਕਮੈਂਟਸ ਵੀ ਕੀਤੇ ਹਨ।

Justin Bieber image source twitter

ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ 'ਰੰਗੀਲੇ ਹਰਿਆਣਵੀ' ਨਾਮ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਸੀ। ਵੀਡੀਓ 'ਚ ਡਰੰਮ ਵਜਾਉਣ ਵਾਲੇ ਦੇ ਅਜੀਬੋ-ਗਰੀਬ ਡਾਂਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਜਿਵੇਂ ਹੀ ਇਸ ਵੀਡੀਓ ਨੂੰ ਜਸਟਿਨ ਨੇ ਸ਼ੇਅਰ ਕੀਤਾ ਹੈ। ਵੀਡੀਓ ਦੇ ਕਮੈਂਟ ਬਾਕਸ 'ਚ ਭਾਰਤੀਆਂ ਨੇ ਵਧਾਈ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ ਹਨ। ਹੁਣ ਜ਼ਾਹਿਰ ਹੈ ਕਿ ਵੀਡੀਓ ਵਾਇਰਲ ਹੁੰਦੇ ਹੀ ਇਹ ਡਰਮਰ ਲਾਈਮਲਾਈਟ 'ਚ ਆ ਗਈ ਹੈ। ਫਿਲਹਾਲ ਵੀਡੀਓ 'ਚ ਇਹ ਵਿਅਕਤੀ ਕੌਣ ਹੈ, ਇਸ ਦੀ ਜਾਣਕਾਰੀ ਨਹੀਂ ਮਿਲ ਪਾਈ ਹੈ।

ਜਸਟਿਨ ਬੀਬਰ ਹਾਲ ਹੀ 'ਚ ਆਪਣੇ ਸ਼ੋਅ ਦੌਰਾਨ ਰਾਮਸੇ ਹੰਟ ਸਿੰਡਰੋਮ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵਾਇਰਸ ਨਾਲ ਅਧਰੰਗ ਕੀਤੇ ਚਿਹਰੇ ਦੀ ਫੋਟੋ ਵੀ ਸਾਂਝੀ ਕੀਤੀ। ਫਿਲਹਾਲ ਉਹ ਠੀਕ ਹੈ ਅਤੇ ਪਹਿਲਾਂ ਵਾਂਗ ਆਪਣੇ ਸ਼ੋਅ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਹ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਫੈਨਜ਼ ਦੇ ਨਾਲ ਜੁੜੇ ਰਹਿੰਦੇ ਹਨ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network