ਜੂਹੀ ਚਾਵਲਾ ਦੇ ਬੱਚਿਆਂ ਨੂੰ ਉਨ੍ਹਾਂ ਦੀਆਂ ਫ਼ਿਲਮਾਂ ਵੇਖ ਕੇ ਇਸ ਲਈ ਹੁੰਦੀ ਹੈ ਸ਼ਰਮਿੰਦਗੀ
ਜੂਹੀ ਚਾਵਲਾ ਨੇ ਆਪਣੇ ਕਰੀਅਰ ਵਿੱਚ ਬਹੁਤ ਸਾਰੀਆਂ ਅਜਿਹੀਆਂ ਫ਼ਿਲਮਾਂ ਕੀਤੀਆਂ ਹਨ, ਜਿਹੜੀਆਂ ਸਿਰਫ ਬੱਚਿਆਂ ਤੇ ਜਵਾਨ ਲੋਕਾਂ ਲਈ ਹੀ ਸਨ । ਬੱਚਿਆਂ ਦੀਆਂ ਫ਼ਿਲਮਾਂ ਹੋਣ ਕਰਕੇ ਜੂਹੀ ਚਾਵਲਾ ਨੇ ਆਪਣੇ ਬੱਚਿਆਂ ਨੂੰ ਵੀ ਇਹ ਫ਼ਿਲਮਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ।
ਹੋਰ ਪੜ੍ਹੋ :
ਇਹਨਾਂ ਫ਼ਿਲਮਾਂ ਨੂੰ ਦੇਖ ਕੇ ਜਿਸ ਤਰ੍ਹਾਂ ਦਾ ਰੀਐਕਸ਼ਨ ਉਹਨਾਂ ਦੇ ਬੱਚਿਆਂ ਦਾ ਸੀ, ਉਹਨਾਂ ਨੇ ਕਦੇ ਉਮੀਦ ਵੀ ਨਹੀਂ ਸੀ ਕੀਤੀ । ਜੂਹੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ‘ਮੇਰੇ ਬੱਚਿਆਂ ਨੂੰ ਮੇਰੀਆਂ ਫ਼ਿਲਮਾਂ ਦੇਖ ਕੇ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਖ਼ਾਸ ਕਰਕੇ ਸ਼ੁਰੂਆਤੀ ਫ਼ਿਲਮਾਂ’ ।
ਜੂਹੀ ਨੇ ਦੱਸਿਆ ਕਿ ਇੱਕ ਵਾਰ ਮੇਰੇ ਪਤੀ ਨੇ ਕਿਹਾ ਕਿ ਆਪਣਾ ‘ਹਮ ਹੈ ਰਾਹੀ ਪਿਆਰ ਕੇ’ ਫ਼ਿਲਮ ਦੇਖਦੇ ਹਾਂ । ਇਹ ਕਿਊਟ ਫ਼ਿਲਮ ਹੈ । ਇਸ ਤੇ ਮੇਰੇ ਬੇਟੇ ਨੇ ਕਿਹਾ ਇਸ ਫ਼ਿਲ਼ਮ ਵਿੱਚ ਰੋਮਾਂਸ ਹੈ ਤਾਂ ਮੈ ਕਿਹਾ ਹਾਂ ਇਹ ਰੋਮਾਂਟਿਕ ਕਮੇਡੀ ਹੈ । ਜੂਹੀ ਨੇ ਅੱਗੇ ਕਿਹਾ ਕਿ ਮੇਰੀ ਗੱਲ ਸੁਣ ਕੇ ਬੇਟੇ ਨੇ ਕਿਹਾ ਕਿ ਮੈਂ ਤੁਹਾਡੀ ਫ਼ਿਲਮ ਨਹੀਂ ਦੇਖਣਾ ਚਾਹੁੰਦਾ ਜਿਸ ਵਿੱਚ ਰੋਮਾਂਸ ਹੋਵੇ । ਇਹ ਬਹੁਤ ਅਜ਼ੀਬ ਲੱਗਦਾ ਹੈ । ਇਸ ਕਰਕੇ ਮੈਂ ਤੁਹਾਡੀ ਕੋਈ ਵੀ ਫ਼ਿਲਮ ਨਹੀਂ ਦੇਖਣਾ ਚਾਹੁੰਦਾ ।