ਜੱਗੀ ਡੀ ਨੇ ਆਪਣੀ ਮਾਂ ਤੇ ਧੀ ਦੇ ਬਰਥਡੇਅ ‘ਤੇ ਤਸਵੀਰ ਸ਼ੇਅਰ ਕਰਦੇ ਹੋਏ ਪਾਈ ਭਾਵੁਕ ਪੋਸਟ
ਭਾਰਤੀ-ਬ੍ਰਿਟਿਸ਼ ਪੰਜਾਬੀ ਗਾਇਕ ਜੱਗੀ ਡੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਬਹੁਤ ਹੀ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ। ਜੀ ਹਾਂ ਉਨ੍ਹਾਂ ਨੇ ਆਪਣੀ ਮਾਂ ਨੂੰ ਬਰਥਡੇਅ ਵਿਸ਼ ਕੀਤੀ ਤੇ ਨਾਲ ਹੀ ਉਨ੍ਹਾਂ ਨੇ ਆਪਣੀ ਬੇਟੀ ਨੂੰ ਵੀ ਜਨਮਦਿਨ ਦੀ ਵਧਾਈ ਦਿੱਤੀ ਹੈ। ਗਾਇਕ ਨੇ ਆਪਣੀ ਮਾਂ ਤੇ ਧੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਕੱਲ੍ਹ ਅਸੀਂ ਮੇਰੀ ਮੰਮੀ ਦਾ 80ਵਾਂ ਤੇ ਮੇਰੀ ਧੀ ਦਾ 6ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਤੇ ਮੈਂ ਬਹੁਤ ਖੁਸ਼ਨਸੀਬ ਹਾਂ ਕਿ ਤੁਸੀਂ ਦੋਵੇਂ ਮੇਰੀ ਜ਼ਿੰਦਗੀ ‘ਚ ਹੋ। ਬਹੁਤ ਸਾਰਾ ਪਿਆਰ’। ਇਸ ਪੋਸਟ ਉੱਤੇ ਯੋ ਯੋ ਹਨੀ ਸਿੰਘ ਨੇ ਵੀ ਕਮੈਂਟ ਕਰਕੇ ਮੁਬਾਰਕਾਂ ਦਿੱਤੀਆਂ ਨੇ।
ਹੋਰ ਵੇਖੋ:ਹਰਭਜਨ ਸਿੰਘ ਤੇ ਗੀਤਾ ਬਸਰਾ ਆਪਣੀ ਧੀ ਦੇ ਨਾਲ ਲੈ ਰਹੇ ਨੇ ਮਾਲਦੀਵ ‘ਚ ਛੁੱਟੀਆਂ ਦਾ ਅਨੰਦ, ਦੇਖੋ ਤਸਵੀਰਾਂ
ਦੱਸ ਦਈਏ ਜੱਗੀ ਡੀ ਪਿੱਛੇ ਜਿਹੇ ਪੰਜਾਬ ਆਏ ਹੋਏ ਸਨ। ਜਿੱਥੇ ਉਹ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਦਾ ਅਨੰਦ ਲੈਂਦੇ ਹੋਏ ਨਜ਼ਰ ਆਏ। ਇਸ ਤੋਂ ਇਲਾਵਾ ਉਹ ਗੁਰਦਾਸ ਮਾਨ ਦੇ ਪੁੱਤਰ ਗੁਰਿਕ ਮਾਨ ਦੇ ਵਿਆਹ ‘ਚ ਵੀ ਸ਼ਾਮਿਲ ਹੋਏ ਸਨ।
ਜਗਵਿੰਦਰ ਸਿੰਘ ਧਾਲੀਵਾਲ ਉਰਫ਼ ਜੱਗੀ ਡੀ ਬਾਲੀਵੁੱਡ ਦੀਆਂ ਕਈ ਫ਼ਿਲਮ ਜਿਵੇਂ ਹਮ ਤੁਮ ਤੇ ਸ਼ੁਕਰੀਆ ‘ਚ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਗੀਤ ‘ਨਹੀਂ ਜੀਨਾ’, ‘ਡਾਂਸ ਵਿਦ ਯੂ (ਨੱਚਣਾ ਤੇਰੇ ਨਾਲ), ਸੋਹਣੀਏ, ਬਿੱਲੋ, ਕੋਲ ਆਜਾ, ਗੈੱਟ ਡਾਊਣ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ।