‘ਜੱਜਮੈਂਟਲ ਹੈ ਕਿਆ’ ਦੇ ਨਵੇਂ ਗੀਤ ‘ਚ ਦੇਖਣ ਨੂੰ ਮਿਲ ਰਹੀ ਹੈ ਕੰਗਨਾ ਰਣੌਤ ਤੇ ਜਿੰਮੀ ਸ਼ੇਰਗਿੱਲ ਦੀ ਜੁਗਲਬੰਦੀ

Reported by: PTC Punjabi Desk | Edited by: Lajwinder kaur  |  July 23rd 2019 04:35 PM |  Updated: July 23rd 2019 04:37 PM

‘ਜੱਜਮੈਂਟਲ ਹੈ ਕਿਆ’ ਦੇ ਨਵੇਂ ਗੀਤ ‘ਚ ਦੇਖਣ ਨੂੰ ਮਿਲ ਰਹੀ ਹੈ ਕੰਗਨਾ ਰਣੌਤ ਤੇ ਜਿੰਮੀ ਸ਼ੇਰਗਿੱਲ ਦੀ ਜੁਗਲਬੰਦੀ

ਕੰਗਨਾ ਰਣੌਤ ਤੇ ਰਾਜ ਕੁਮਾਰ ਰਾਓ ਦੀ ਆਉਣ ਵਾਲੀ ਫ਼ਿਲਮ 'ਜੱਜਮੈਂਟਲ ਹੈ ਕਿਆ' ਦੇ ਟਰੇਲਰ ਤੋਂ ਬਾਅਦ ਗੀਤ ਰਿਲੀਜ਼ ਹੋ ਰਹੇ ਹਨ। ਹਾਲ ਹੀ 'ਚ ਇਸ ਫ਼ਿਲਮ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ‘ਕਿਸ ਰਸਤੇ ਹੈ ਜਾਣਾ’ ਗਾਣੇ ‘ਚ ਜਿੰਮੀ ਸ਼ੇਰਗਿੱਲ ਤੇ ਕੰਗਨਾ ਰਣੌਤ ਦੀ ਜੁਗਲਬੰਦੀ ਦੇਖਣ ਨੂੰ ਮਿਲ ਰਹੀ ਹੈ।

ਹੋਰ ਵੇਖੋ:ਰੌਸ਼ਨ ਪ੍ਰਿੰਸ ਦਾ ਨਵਾਂ ਗੀਤ ਹੋਇਆ ਸਰੋਤਿਆਂ ਦੇ ਰੁਬਰੂ, ਸੁਣਨ ਨੂੰ ਮਿਲ ਰਿਹਾ ਹੈ ਦੇਸੀ ਕਰਿਊ ਤੇ ਟੀਮ ਬੀ ਦਾ ਮਿਊਜ਼ਿਕ, ਦੇਖੋ ਵੀਡੀਓ

ਇਸ ਗੀਤ ਨੂੰ ਜ਼ੀ ਮਿਊਜ਼ਿਕ ਕੰਪਨੀ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ਨੂੰ ਸੁਰਭੀ ਦਸ਼ਪੁਤਰਾ ਤੇ ਅਰਜੁਨ ਹਰਜੈ  ਵੱਲੋਂ ਗਾਇਆ ਗਿਆ ਹੈ। ਇਸ ਗਾਣੇ ਨੂੰ ਜਿੰਮੀ ਸ਼ੇਰਗਿੱਲ ਤੇ ਕੰਗਨਾ ਰਣੌਤ ਦੇ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ਦੇ ਬੋਲ ਕੁਮਾਰ ਦੀ ਕਲਮ ਚੋਂ ਨਿਕਲੇ ਨੇ। ਇਸ ਗਾਣੇ ‘ਚ ਦੋਵੇਂ ਅਦਾਕਾਰਾਂ ਦੀ ਸ਼ਾਨਦਾਰ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਫ਼ਿਲਮ 'ਜਜਮੈਂਟਲ ਹੈ ਕਿਆ' ਦੀ ਪ੍ਰੋਡਿਊਸਰ ਏਕਤਾ ਕਪੂਰ ਹਨ ਉਥੇ ਹੀ ਫ਼ਿਲਮ ਨੂੰ ਪ੍ਰਕਾਸ਼ ਕੋਵੇਲਾਮੁਡੀ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਕਹਾਣੀ ਕਨਿਕਾ ਢਿੱਲੋਂ ਨੇ ਲਿਖੀ ਹੈ। ਫ਼ਿਲਮ 'ਚ ਜਿੰਮੀ ਸ਼ੇਰਗਿਲ ਅਤੇ ਅਮਾਇਰਾ ਦਸਤੂਰ ਵੀ ਅਹਿਮ ਰੋਲ 'ਚ ਨਜ਼ਰ  ਆਉਣਗੇ। ਇਹ ਫ਼ਿਲਮ 26 ਜੁਲਾਈ ਨੂੰ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network