ਗਾਇਕ ਜੁਬਿਨ ਨੌਟਿਆਲ ਪੌੜੀ ਤੋਂ ਡਿੱਗਣ ਕਾਰਨ ਗੰਭੀਰ ਤੌਰ ‘ਤੇ ਹੋਏ ਜ਼ਖਮੀ, ਹਸਪਤਾਲ ‘ਚ ਭਰਤੀ
ਪ੍ਰਸਿੱਧ ਪਲੇਬੈਕ ਸਿੰਗਰ ਜੁਬਿਨ ਨੌਟਿਆਲ (Jubin Nautiyal) ਸਵੇਰ ਸਮੇਂ ਹਾਦਸੇ (Accident) ਦਾ ਸ਼ਿਕਾਰ ਹੋ ਗਏ । ਉਹ ਆਪਣੀ ਇਮਾਰਤ ਦੀ ਪੌੜੀ ਤੋਂ ਡਿੱਗ ਪਏ । ਜਿਸ ਕਾਰਨ ਉਨ੍ਹਾਂ ਦੀ ਕੂਹਣੀ ਅਤੇ ਪਸਲੀਆਂ ‘ਚ ਗੰਭੀਰ ਸੱਟਾਂ ਲੱਗੀਆਂ ਹਨ । ਜਿਸ ਤੋਂ ਬਾਅਦ ਗਾਇਕ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ।ਖ਼ਬਰਾਂ ਮੁਤਾਬਕ ਗਾਇਕ ਦੇ ਸਿਰ ‘ਚ ਵੀ ਸੱਟ ਲੱਗੀ ਹੈ ।
ਹੋਰ ਪੜ੍ਹੋ : ਸਲਮਾਨ ਖ਼ਾਨ ‘ਤੇ ਸੋਮੀ ਅਲੀ ਨੇ ਲਗਾਏ ਇਲਜ਼ਾਮ, ਕਿਹਾ ਸਿਗਰੇਟ ਨਾਲ ਜਲਾਇਆ…ਕੁਝ ਪਲਾਂ ਬਾਅਦ ਡਿਲੀਟ ਕੀਤੀ ਪੋਸਟ
ਜੁਬਿਨ ਨੌਟਿਆਲ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਜਿਸ ‘ਚ ‘ਰਾਤਾਂ ਲੰਬੀਆਂ’, ‘ਤੁਮ ਹੀ ਆਨਾ’, ‘ਬੇਵਫ਼ਾ ਤੇਰਾ ਮਾਸੂਮ ਚਿਹਰਾ’ ਵਰਗੇ ਗੀਤ ਗਾਏ ਹਨ। ਜੁਬਿਨ ਨੌਟਿਆਲ ਦਾ ਗੀਤ ‘ਤੂੰ ਸਾਮਨੇ ਆਏ’ ਹਾਲ ਹੀ ‘ਚ ਰਿਲੀਜ਼ ਹੋਇਆ ਹੈ ।
ਇਸ ਗਾਣੇ ਨੂੰ ਉਨ੍ਹਾਂ ਨੇ ਯੋਹਾਨੀ ਦੇ ਨਾਲ ਗਾਇਆ ਹੈ।ਵੀਰਵਾਰ ਨੂੰ ਉਹ ਯੋਹਾਨੀ ਦੇ ਨਾਲ ਗਾਣੇ ਦੇ ਲਾਂਚ ਦੇ ਮੌਕੇ ‘ਤੇ ਵੇਖਿਆ ਗਿਆ ਸੀ । ਉਨ੍ਹਾਂ ਦੇ ਹੱਥ ਦਾ ਅਪ੍ਰੇਸ਼ਨ ਹੋਵੇਗਾ, ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।ਪ੍ਰਸ਼ੰਸਕ ਉਨ੍ਹਾਂ ਦੇ ਜਲਦ ਤੰਦਰੁਸਤੀ ਦੀਆਂ ਦੁਆਵਾਂ ਕਰ ਰਹੇ ਹਨ । ਪ੍ਰਸ਼ੰਸਕ ਵੀ ਆਪਣੇ ਚਹੇਤੇ ਕਲਾਕਾਰ ਦੀ ਸਿਹਤ ਦੇ ਬਾਰੇ ਜਾਨਣ ਲਈ ਉਤਸੁਕ ਹਨ ।
Image Source: Instagram
ਜੁਬਿਨ ਨੌਟਿਆਲ ਦਾ ਜਨਮ ਦੇਹਰਾਦੂਨ ‘ਚ ਹੋਇਆ ਹੈ ਅਤੇ ਚਾਰ ਸਾਲ ਦੀ ਉਮਰ ‘ਚ ਹੀ ਉਹਨਾਂ ਨੇ ਗਾਇਕੀ ਪ੍ਰਤੀ ਆਪਣੇ ਲਗਾਅ ਨੂੰ ਆਪਣੇ ਪਿਤਾ ਦੇ ਸਾਹਮਣੇ ਉਜਾਗਰ ਕੀਤਾ ਸੀ । ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਵੀ ਦੇਹਰਾਦੂਨ ਦੇ ਸੈਂਟ ਜੋਸੇਫ ਅਕਾਦਮੀ ਤੋਂ ਪੂਰੀ ਕੀਤੀ ਹੈ ।
View this post on Instagram