ਜੁਬਿਨ ਨੌਟਿਆਲ ਨੇ ਹਸਪਤਾਲ ਤੋਂ ਤਸਵੀਰ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਦਿੱਤਾ ਆਪਣਾ ਹੈਲਥ ਅਪਡੇਟ

Reported by: PTC Punjabi Desk | Edited by: Pushp Raj  |  December 03rd 2022 01:28 PM |  Updated: December 03rd 2022 01:37 PM

ਜੁਬਿਨ ਨੌਟਿਆਲ ਨੇ ਹਸਪਤਾਲ ਤੋਂ ਤਸਵੀਰ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਦਿੱਤਾ ਆਪਣਾ ਹੈਲਥ ਅਪਡੇਟ

Jubin Nautiyal Health Update: ਬਾਲੀਵੁੱਡ ਦੇ ਮਸ਼ਹੂਰ ਗਾਇਕ ਜੁਬਿਨ ਨੌਟਿਆਲ ਦਾ ਵੀਰਵਾਰ 1 ਦਸੰਬਰ ਨੂੰ ਵੱਡਾ ਹਾਦਸਾ ਹੋ ਗਿਆ। ਇੱਕ ਇਮਾਰਤ ਦੀਆਂ ਪੌੜੀਆਂ ਤੋਂ ਡਿੱਗਣ ਕਾਰਨ ਉਹ ਜ਼ਖਮੀ ਹੋ ਗਏ ਸੀ। ਹਾਲ ਹੀ ਵਿੱਚ ਜੁਬਿਨ ਨੇ ਆਪਣੇ ਫੈਨਜ਼ ਨਾਲ ਆਪਣਾ ਹੈਲਥ ਅਪਡੇਟ ਸ਼ੇਅਰ ਕੀਤਾ ਹੈ।

Image Source : Instagram

ਦੱਸ ਦਈਏ ਕਿ ਜੁਬਿਨ ਨੌਟਿਆਲ ਵੀਰਵਾਰ ਨੂੰ ਆਪਣੇ ਘਰ ਦੀਆਂ ਪੌੜੀਆਂ ਤੋਂ ਹੇਠਾਂ ਡਿੱਗ ਗਿਆ। ਹਾਦਸੇ 'ਚ ਹਾਦਸੇ 'ਚ ਉਸ ਦੀ ਕੂਹਣੀ 'ਅਤੇ ਪਸਲੀਆਂ 'ਤੇ ਸੱਟ ਲੱਗ ਗਈ ਹੈ। ਇਸ ਤੋਂ ਇਲਾਵਾ ਗਾਇਕ ਦੇ ਸਿਰ ਅਤੇ ਮੱਥੇ 'ਤੇ ਵੀ ਸੱਟਾਂ ਲੱਗੀਆਂ ਹਨ। ਗਾਇਕ ਨੂੰ ਮੁੰਬਈ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਮੀਡੀਆ ਰਿਪੋਰਟਸ ਦੇ ਮੁਤਾਬਕ ਹਾਦਸੇ ਤੋਂ ਬਾਅਦ ਜੁਬਿਨ ਦੇ ਸੱਜੇ ਹੱਥ ਦਾ ਆਪਰੇਸ਼ਨ ਕੀਤਾ ਗਿਆ ਹੈ। ਹਾਲਾਂਕਿ ਹੁਣ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਜੁਬਿਨ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਖ਼ੁਦ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਅਪਡੇਟ ਦਿੱਤਾ ਹੈ।

Image Source : Instagram

ਜੁਬਿਨ ਨੌਟਿਆਲ ਨੇ ਹਸਪਤਾਲ ਤੋਂ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ 'ਚ ਉਹ ਹਸਪਤਾਲ ਦੇ ਬੈੱਡ 'ਤੇ ਬੈਠੇ ਨਜ਼ਰ ਆ ਰਹੇ ਹਨ। ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਖਾਣਾ ਖਾਂਦੇ ਨਜ਼ਰ ਆ ਰਹੇ ਹਨ। ਜੁਬਿਨ ਨੇ ਤਸਵੀਰ ਸ਼ੇਅਰ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ ਕਿ ਹੁਣ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ੰਸਕਾਂ ਲਈ ਇੱਕ ਨੋਟ ਵੀ ਲਿਖਿਆ ਹੈ।

ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਜੁਬਿਨ ਨੇ ਲਿਖਿਆ, 'ਤੁਹਾਡੀਆਂ ਦੁਆਵਾਂ ਲਈ ਸਾਰਿਆਂ ਦਾ ਧੰਨਵਾਦ। ਰੱਬ ਮੈਨੂੰ ਦੇਖ ਰਿਹਾ ਸੀ ਅਤੇ ਉਸ ਨੇ ਮੈਨੂੰ ਇਸ ਗੰਭੀਰ ਹਾਦਸੇ ਵਿੱਚ ਬਚਾ ਲਿਆ। ਮੈਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਮੈਂ ਠੀਕ ਹੋ ਰਿਹਾ ਹਾਂ। ਤੁਹਾਡੇ ਅਥਾਹ ਪਿਆਰ ਅਤੇ ਦੁਆਵਾਂ ਲਈ ਤਹਿ ਦਿਲੋਂ ਧੰਨਵਾਦ।'

Image Source : Instagram

ਹੋਰ ਪੜ੍ਹੋ: ਸ਼ਾਹਰੁਖ ਖ਼ਾਨ ਨਾਲ ਤੁਲਨਾ ਕੀਤੇ ਜਾਣ 'ਤੇ ਗੁੱਸੇ ਹੋਏ ਰਣਵੀਰ ਸਿੰਘ, ਕਿਹਾ- ਉਹ ਮੇਰੇ ਆਦਰਸ਼ ਹਨ'

ਜੁਬਿਨ ਦੀ ਇਸ ਪੋਸਟ 'ਤੇ ਪ੍ਰਸ਼ੰਸਕ ਕਮੈਂਟ ਬਾਕਸ 'ਚ ਉਨ੍ਹਾਂ ਦੀ ਤੰਦਰੁਸਤੀ ਲਈ ਦੁਆ ਕਰਦੇ ਨਜ਼ਰ ਆ ਰਹੇ ਹਨ। ਜੁਬਿਨ ਦੇ ਇਸ ਪੋਸਟ 'ਤੇ ਸੈਲੇਬਸ ਵੀ ਪ੍ਰਤੀਕਿਰਿਆ ਦੇ ਰਹੇ ਹਨ। ਨੀਤੀ ਮੋਹਨ ਨੇ ਲਿਖਿਆ ਹੈ, 'ਜਲਦੀ ਠੀਕ ਹੋ ਜਾਓ, ਅਸੀਂ ਸਭ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ।' ਰੈਪਰ ਬਾਦਸ਼ਾਹ ਨੇ ਲਿਖਿਆ, 'ਜਲਦੀ ਠੀਕ ਹੋ ਜਾਓ ਭਰਾ।' ਇਸ ਤੋਂ ਇਲਾਵਾ ਹੋਰ ਯੂਜ਼ਰਸ ਵੀ ਜੁਬਿਨ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network