ਜੋਰਡਨ ਸੰਧੂ ਨੇ ਰੁਬੀਨਾ ਬਾਜਵਾ ਨਾਲ ਮਾਰੀ ਬੁਲਟ ਦੀ ਗੇੜੀ

Reported by: PTC Punjabi Desk | Edited by: Lajwinder kaur  |  February 27th 2019 12:50 PM |  Updated: February 27th 2019 12:50 PM

ਜੋਰਡਨ ਸੰਧੂ ਨੇ ਰੁਬੀਨਾ ਬਾਜਵਾ ਨਾਲ ਮਾਰੀ ਬੁਲਟ ਦੀ ਗੇੜੀ

ਪੰਜਾਬੀ ਸਿੰਗਰ ਤੇ ਅਦਾਕਾਰ ਜੋਰਡਨ ਸੰਧੂ ਜਿਹੜੇ ਅੱਜ-ਕੱਲ੍ਹ ਆਪਣੀ ਆਉਣ ਵਾਲੀ ਮੂਵੀ ਗਿੱਦੜ ਸਿੰਗੀ ਦੀ ਸ਼ੂਟਿੰਗ ਬਿਜ਼ੀ ਚੱਲ ਰਹੇ ਹਨ। ਇਸ ਮੂਵੀ ‘ਚ ਉਹਨਾਂ ਦਾ ਸਾਥ ਦੇ ਰਹੀ ਹੈ ਰੁਬੀਨਾ ਬਾਜਵਾ। ਜੋਰਡਨ ਸੰਧੂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਉਹ ਅਦਾਕਾਰਾ ਰੁਬੀਨਾ ਦੇ ਨਾਲ ਬੁਲਟ ਉੱਤੇ ਨਜ਼ਰ ਆ ਰਹੇ ਹਨ ਜੋਰਡਨ ਸੰਧੂ ਨੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਮੁੰਡਾ ਫਿਰਦਾ ਗਲੀ ‘ਚ ਗੇੜੇ ਮਾਰਦਾ ਨੀ ਲੋਕੀਂ ਕਹਿੰਦੇ ਬਿਨ੍ਹਾਂ ਕੰਮ ਤੋਂ..’

Last day of Voice of Punjab Season 9 Voting! Have you voted yet? Click here, if Not.

 

View this post on Instagram

 

Munda Firda Gali Ch Gede Maarda Nee Loki Kehnde Bina Kamm Ton...? @jordansandhu @rubina.bajwa

A post shared by Jordan Sandhu (@jordansandhu) on

ਹੋਰ ਵੇਖੋ:ਪਰਮੀਸ਼ ਵਰਮਾ ਨੇ ਕੀਤਾ ਦੋਸਤਾਂ ਦੇ ਨਾਲ ਹਾਸਾ ਠੱਠਾ, ਵੀਡੀਓ ਹੋਈ ਵਾਇਰਲ

ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਵੀਡੀਓਜ਼ ਪਾਈਆਂ ਨੇ ਜਿਸ ‘ਚ ਜੋਰਡਨ ਦੇ ਨਾਲ ਉਹਨਾਂ ਦੇ ਦੋ ਦੋਸਤ ਵੀ ਨਜ਼ਰ ਆ ਰਹੇ। ਵੀਡੀਓ ‘ਚ ਉਹ ਕਹਿੰਦੇ ਹਨ ਕਿ ਉਹਨਾਂ ਨੂੰ ਸਕੂਲ ਦੇ ਦਿਨ ਯਾਦ ਆ ਗਏ।Jordan Sandhu took ride with Rubina bajwa on Bullet ਹਾਲ ਹੀ ਚ ਜੋਰਡਨ ਸੰਧੂ ਦੀ ਮੂਵੀ ਕਾਲਾ ਸ਼ਾਹ ਕਾਲਾ ਰਿਲੀਜ਼ ਹੋਈ ਜੋ ਕਿ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰ ਰਹੀ ਹੈ। ਬਿੰਨੂ ਢਿੱਲੋਂ ਤੇ ਸਰਗੁਨ ਮਹਿਤਾ ਦੇ ਨਾਲ ਨਾਲ ਦਰਸ਼ਕਾਂ ਨੂੰ ਜੋਰਡਨ ਸੰਧੂ ਦੀ ਅਦਾਕਾਰੀ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।Jordan Sandhu took ride with Rubina bajwa on Bullet


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network