ਗਾਇਕ ਜੌਰਡਨ ਸੰਧੂ ਨੇ ਘਰ ‘ਚ ਰਖਵਾਇਆ ਪਾਠ, ਤਸਵੀਰ ਸ਼ੇਅਰ ਕਰਕੇ ‘ਵਾਹਿਗੁਰੂ ਜੀ’ ਦਾ ਅਦਾ ਕੀਤਾ ਸ਼ੁਕਰਾਨਾ

Reported by: PTC Punjabi Desk | Edited by: Lajwinder kaur  |  August 04th 2021 05:00 PM |  Updated: August 04th 2021 05:00 PM

ਗਾਇਕ ਜੌਰਡਨ ਸੰਧੂ ਨੇ ਘਰ ‘ਚ ਰਖਵਾਇਆ ਪਾਠ, ਤਸਵੀਰ ਸ਼ੇਅਰ ਕਰਕੇ ‘ਵਾਹਿਗੁਰੂ ਜੀ’ ਦਾ ਅਦਾ ਕੀਤਾ ਸ਼ੁਕਰਾਨਾ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਜੌਰਡਨ ਸੰਧੂ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਘਰ ‘ਚ ਪਰਮਾਤਮਾ ਸ਼ੁਕਰਾਨਾ ਅਦਾ ਕਰਦੇ ਹੋਏ ਪਾਠ ਰਖਵਾਇਆ ਹੈ।

sargun mehta and jordan sandhu image source-instagram

ਹੋਰ ਪੜ੍ਹੋ : ਜੈ ਭਾਨੁਸ਼ਾਲੀ ‘ਤੇ ਮਾਹੀ ਵਿੱਜ ਦੀ ਧੀ ਤਾਰਾ ਹੋਈ ਦੋ ਸਾਲ ਦੀ, ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਤਾਰਾ ਦਾ ਬਰਥਡੇਅ, ਦੇਖੋ ਵੀਡੀਓ

ਹੋਰ ਪੜ੍ਹੋ : ਪੰਜਾਬੀ ਡਾਇਰੈਕਟਰ ਬਲਜੀਤ ਸਿੰਘ ਦਿਓ ਦਾ ਇਹ ਅੰਦਾਜ਼ ਹਰ ਇੱਕ ਨੂੰ ਕਰ ਰਿਹਾ ਹੈ ਹੈਰਾਨ, ਦੇਖੋ ਕਿਵੇਂ ਗਿੱਪੀ ਗਰੇਵਾਲ ਦੇ ਗੀਤ ‘ਤੇ ਡਾਂਸ ਕਰਕੇ ਬੰਨਿਆ ਰੰਗ, ਦੇਖੋ ਵੀਡੀਓ

inside image of jordan sandhu shared path image-min image source-instagram

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੁਰੂ ਸਾਹਿਬ ਜੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਸ਼ੁਕਰ ਵਾਹਿਗੁਰੂ ਜੀ ❤️??’ ਨਾਲ ਹੀ ਉਨ੍ਹਾਂ ਦਿਲ ਤੇ ਪ੍ਰਾਥਣਾ ਕਰਨ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਨੇ। ਇਸ ਪੋਸਟ ਉੱਤੇ ਗੀਤਕਾਰ ਬੰਟੀ ਬੈਂਸ, ਗਾਇਕ ਦਿਲਪ੍ਰੀਤ ਢਿੱਲੋ ਤੋਂ ਇਲਾਵਾ ਪ੍ਰਸ਼ੰਸਕ ਵੀ ਦਿਲ ਤੇ ਪ੍ਰਾਥਣਾ ਵਾਲੇ ਇਮੋਜ਼ੀ ਪੋਸਟ ਕੀਤੇ ਨੇ। ਵੱਡੀ ਗਿਣਤੀ ‘ਚ ਪ੍ਰਸ਼ੰਸਕ ਲਾਈਕਸ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

jordan sandhu comments like desi crew bunty banin image source-instagram

ਜੇ ਗੱਲ ਕਰੀਏ ਗਾਇਕ ਜੌਰਡਨ ਸੰਧੂ ਦੇ ਵਰਕ ਫਰੰਟ ਦੀ ਤਾਂ ਹਾਲ ਹੀ ‘ਚ ਉਹ ਆਪਣੇ ਨਵੇਂ ਗੀਤ ‘ਜ਼ਿਆਦਾ ਜੱਚਦੀ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਇਸ ਗੀਤ ਨੂੰ ਜੌਰਡਨ ਸੰਧੂ ਤੇ ਗੁਰਲੇਜ਼ ਅਖਤਰ ਨੇ ਮਿਲਕੇ ਗਾਇਆ ਸੀ। ਇਸ ਤੋਂ ਪਹਿਲਾਂ ਵੀ ਉਹ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਨੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network