ਦੱਸੋ ਕਿਵੇਂ ਲੱਗਿਆ 'ਸੁੱਤੀ ਪਾਈ ਨੂੰ ਹਿਚਕੀਆਂ ਆਉਣਗੀਆਂ' ਗੀਤ ਜੌਰਡਨ ਸੰਧੂ ਦੀ ਆਵਾਜ਼ 'ਚ, ਦੇਖੋ ਵੀਡੀਓ
ਦੱਸੋ ਕਿਵੇਂ ਲੱਗਿਆ 'ਸੁੱਤੀ ਪਾਈ ਨੂੰ ਹਿਚਕੀਆਂ ਆਉਣਗੀਆਂ' ਗੀਤ ਜੌਰਡਨ ਸੰਧੂ ਦੀ ਆਵਾਜ਼ 'ਚ, ਦੇਖੋ ਵੀਡੀਓ : ਮਨਮੋਹਨ ਵਾਰਿਸ ਪੰਜਾਬੀ ਇੰਡਸਟਰੀ ਦਾ ਅਜਿਹਾ ਨਾਮ ਜਿਨ੍ਹਾਂ ਦਾ ਆਮ ਵਿਅਕਤੀ ਤੋਂ ਲੈ ਕੇ ਵੱਡੇ ਸਿਤਾਰੇ ਵੀ ਫੈਨ ਹਨ। ਵਿਰਸੇ ਦੇ ਵਾਰਿਸ ਮਨਮੋਹਨ ਵਾਰਿਸ ਹੋਰਾਂ ਦੇ ਗਾਣੇ ਇਸ ਇੰਡਸਟਰੀ ਲਈ ਹੀਰਿਆਂ ਦੀ ਤਰਾਂ ਹਨ। ਅਜਿਹੇ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰ ਅਤੇ ਗਾਇਕ ਜੌਰਡਨ ਸੰਧੂ ਵੀ ਮਨਮੋਹਨ ਵਾਰਿਸ ਦੇ ਵੱਡੇ ਪ੍ਰਸ਼ੰਸ਼ਕ ਹਨ। ਇਸ ਦਾ ਸਬੂਤ ਦਿੰਦਾ ਹੈ ਇਹ ਵੀਡੀਓ ਜਿਸ 'ਚ ਜੌਰਡਨ ਸੰਧੂ ਮਨਮੋਹਨ ਵਾਰਿਸ ਦਾ ਗੀਤ 'ਹਿਚਕੀਆਂ' ਗਾਉਂਦੇ ਹੋਏ ਨਜ਼ਰ ਆ ਰਹੇ ਹਨ।
View this post on Instagram
ਜੌਰਡਨ ਸੰਧੂ ਇਹ ਗੀਤ ਗਿਟਾਰ 'ਤੇ ਗੁਣ ਗੁਣਾ ਰਹੇ ਹਨ ਤੇ ਕਾਫੀ ਸ਼ਾਨਦਾਰ ਗਾ ਰਹੇ ਹਨ। ਦਸ ਦਈਏ ਇਹ ਵੀਡੀਓ ਮਿਊਜ਼ਿਕ ਡਾਇਰੈਕਟਰ ਅਤੇ ਗੀਤਕਾਰ ਬੰਟੀ ਬੈਂਸ ਹੋਰਾਂ ਨੇ ਆਪਣੇ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਜੌਰਡਨ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਉਹਨਾਂ ਦਾ ਜ਼ਿਆਦਾ ਧਿਆਨ ਫ਼ਿਲਮਾਂ ਵੱਲ ਹੋ ਚੁੱਕਿਆ ਹੈ।
ਹੋਰ ਵੇਖੋ : ਪੰਜਾਬੀ ਵਿਰਸਾ 2018 'ਚ ਮਨਮੋਹਨ ਵਾਰਿਸ ਨੇ ਫਿਰ ਜੜਿਆ 'ਕੋਕਾ' , ਦੇਖੋ ਵੀਡੀਓ
View this post on Instagram
???@jordansandhu @rubina.bajwa @ravindergrewalofficial @saanvidhiman @abdreamcreative @vipinparashar
ਹੋਰ ਵੇਖੋ : ਜੌਰਡਨ ਸੰਧੂ ਦੀਆਂ ਬੋਲੀਆਂ ਨੇ ਜਿੱਤਿਆ ਲੋਕਾਂ ਦਾ ਦਿਲ, ਦੇਖੋ ਵੀਡੀਓ
ਪਿਛਲੇ ਮਹੀਨੇ ਉਹਨਾਂ ਦੀਆਂ ਦੋ ਫ਼ਿਲਮਾਂ ਆਈਆਂ ਕਾਕੇ ਦਾ ਵਿਆਹ ਅਤੇ ਕਾਲਾ ਸ਼ਾਹ ਕਾਲਾ ਜਿੰਨ੍ਹਾਂ 'ਚ ਉਹਨਾਂ ਦੀ ਐਕਟਿੰਗ ਨੂੰ ਖਾਸਾ ਸਰਾਹਿਆ ਗਿਆ ਹੈ। ਆਉਣ ਵਾਲੇ ਸਮੇਂ 'ਚ ਜੌਰਡਨ ਸੰਧੂ ਗਿੱਦੜ ਸਿੰਘੀ 'ਚ ਅਦਾਕਾਰਾ ਰੁਬੀਨਾ ਬਾਜਵਾ ਅਤੇ ਖਤਰੇ ਦਾ ਘੁਗੂ ਫਿਲਮ 'ਚ ਅਦਾਕਾਰਾ ਦਿਲਜੋਤ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।