ਜੌਰਡਨ ਸੰਧੂ ਨੂੰ ਵਿਆਹ 'ਚ ਸੱਦਣ ਲਈ ਕਰਨਾ ਪਵੇਗਾ ਇਹ ਖਾਸ ਕੰਮ, ਵੇਖੋ ਵੀਡਿਓ
ਜੇ ਤੁਹਾਡਾ ਵਿਆਹ ਇੱਕ ਫਰਵਰੀ ਤੋਂ ਪਹਿਲਾਂ ਹੈ ਤਾਂ ਤੁਹਾਡੇ ਵਿਆਹ 'ਚ ਸ਼ਿਰਕਤ ਕਰ ਸਕਦੇ ਨੇ ਜੌਰਡਨ ਸੰਧੂ । ਜੀ ਹਾਂ ਜੌਰਡਨ ਸੰਧੂ ਨੂੰ ਤੁਸੀਂ ਵੀ ਆਪਣੇ ਵਿਆਹ ਤੇ ਬੁਲਾਉਣਾ ਚਾਹੁੰਦੇ ਹੋ ਤਾਂ ਆਪਣੇ ਵਿਆਹ ਦੇ ਕਾਰਡ ਅਤੇ ਡਿਟੇਲ ਭੇਜਣਾ ਨਾ ਭੁੱਲਣਾ ਜੌਰਡਨ ਸੰਧੂ ਨੂੰ।ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜੌਰਡਨ ਸੰਧੂ ਤੁਹਾਡੇ ਵਿਆਹ 'ਚ ਕਿਉਂ ਆਉਣਾ ਚਾਹੁੰਦੇ ਨੇ ਤਾਂ ਅਸੀਂ ਤੁਹਾਨੂੰ ਦੱਸ ਹੀ ਦਿੰਦੇ ਹਾਂ ।
ਹੋਰ ਵੇਖੋ : ਵਾਇਸ ਆਫ ਪੰਜਾਬ ਸੀਜ਼ਨ-9 ਦਾ ਦੇਖੋ ਬੈਸਟ ਆਫ ਆਡੀਸ਼ਨ, ਪੀਟੀਸੀ ਪੰਜਾਬੀ ‘ਤੇ
https://www.instagram.com/p/Bs5I9hcBCiU/
ਦਰਅਸਲ ਜੌਰਡਨ ਸੰਧੂ ਦੀ ਇੱਕ ਫਿਲਮ ਇੱਕ ਫਰਵਰੀ ਨੁੰ ਰਿਲੀਜ਼ ਹੋਣ ਜਾ ਰਹੀ ਹੈ । ਕਾਕਾ ਜੀ ਨਾਂਅ ਦੀ ਇਸ ਫਿਲਮ ਦੀ ਪ੍ਰਮੋਸ਼ਨ 'ਚ ਉਸ ਤੋਂ ਪਹਿਲਾਂ ਹੀ ਉਹ ਜੁਟੇ ਹੋਏ ਨੇ । ਇਸ ਫਿਲਮ 'ਚ ਜੌਰਡਨ ਸੰਧੂ ਮੁੱਖ ਕਿਰਦਾਰ ਨਿਭਾ ਰਹੇ ਨੇ ।ਜਦਕਿ ਪ੍ਰੀਤੀ ਸਪਰੂ ਉਨ੍ਹਾਂ ਦੀ ਮਾਂ ਦਾ ਕਿਰਦਾਰ ਜਦਕਿ ਨਿਰਮਲ ਰਿਸ਼ੀ ਦਾਦੀ ਦੇ ਕਿਰਦਾਰ 'ਚ ਨਜ਼ਰ ਆਉਣਗੇ ।
ਹੋਰ ਵੇਖੋ: ਜਦੋਂ ਪ੍ਰਭ ਗਿੱਲ ,ਜੈਜ਼ੀ ਬੀ,ਜੱਸੀ ਗਿੱਲ ਅਤੇ ਬੱਬਲ ਰਾਏ ਨੇ ਲੁੱਟਿਆ ਮੇਲਾ ,ਵੇਖੋ ਵੀਡਿਓ
jorden sandhu
ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ਅਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਉਹ ਲੋਕਾਂ ਦੇ ਵਿਆਹ 'ਚ ਸ਼ਿਰਕਤ ਕਰ ਸਕਦੇ ਨੇ । ਇਸ ਵੀਡਿਓ 'ਚ ਉਹ ਆਪਣੇ ਗੀਤ 'ਸਾਡੇ ਕਾਕੇ ਦਾ ਵਿਆਹ' ਨੂੰ ਭਰਵਾਂ ਹੁੰਗਾਰਾ ਮਿਲਣ 'ਤੇ ਸਰੋਤਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ ।ਪਰ ਕਰਕੇ ਦੇ ਵਿਆਹ 'ਚ ਕਿੰਨੇ ਪੰਗੇ ਪੈਂਦੇ ਨੇ ਇਹ ਕਾਕਾ ਜੀ ਤੋਂ ਜ਼ਿਆਦਾ ਕੋਈ ਨਹੀਂ ਜਾਣਦਾ ।ਜੀ ਹਾਂ ਕਦੇ ਦਾਦੀ ਆਪਣੀ ਮਰਜ਼ੀ ਨਾ ਚੱਲਣ 'ਤ ਨਰਾਜ਼ ਹੋ ਜਾਂਦੀ ਹੈ ਅਤੇ ਕਦੇ ਨਾਰਾਜ਼ ਹੋ ਜਾਂਦਾ ਹੈ ਫੁੱਫੜ ।ਇਸ ਫਿਲਮ 'ਚ ਇਹ ਸਭ ਕੁਝ ਤੁਹਾਨੂੰ ਵੇਖਣ ਨੂੰ ਮਿਲੇਗਾ ।