ਜੌਨ ਅਬ੍ਰਾਹਮ ਦੀ ਫ਼ਿਲਮ ‘ਸਤਿਆਮੇਵ ਜਯਤੇ 2’ ਦਾ ਗੀਤ ‘ਤੈਨੂੰ ਲਹਿੰਗਾ’ ਰਿਲੀਜ਼
ਬਾਲੀਵੁੱਡ ਇੰਡਸਟਰੀ ‘ਚ ਪੰਜਾਬੀ ਗੀਤਾਂ ਦਾ ਬੋਲਬਾਲਾ ਹੈ । ਜਿੱਥੇ ਹਿੰਦੀ ਫ਼ਿਲਮਾਂ ‘ਚ ਪੰਜਾਬੀ ਗੀਤਾਂ ਦਾ ਤੜਕਾ ਲਗਾਇਆ ਜਾ ਰਿਹਾ ਹੈ । ਹਰ ਫ਼ਿਲਮ ‘ਚ ਤੁਹਾਨੂੰ ਇੱਕ ਅੱਧਾ ਪੰਜਾਬੀ ਗੀਤ ਸੁਣਨ ਨੂੰ ਮਿਲ ਜਾਵੇਗਾ । ਜੌਨ ਅਬ੍ਰਾਹਮ ਦੀ ਫ਼ਿਲਮ ‘ਸਤਿਆਮੇਵ ਜਯਤੇ’ ('Satyameva Jayate 2') ‘ਚ ਪੰਜਾਬੀ ਗਾਇਕ ਜੱਸ ਮਾਣਕ ਦਾ ਗੀਤ ‘ਲਹਿੰਗਾ’ ਲਿਆ ਗਿਆ ਹੈ ।ਇਸ ਗੀਤ ਦੀ ਫੀਚਰਿੰਗ ‘ਚ ਜੱਸ ਮਾਣਕ(Jass Manak) ਜੌਨ ਅਬ੍ਰਾਹਮ (John Abraham)ਅਤੇ ਦਿਵਿਆ ਖੋਸਲਾ ਕੁਮਾਰ ਨਜ਼ਰ ਆ ਰਹੇ ਹਨ ।
image From jass manak song
ਇਹ ਫ਼ਿਲਮ 25 ਨਵੰਬਰ ਨੂੰ ਰਿਲੀਜ਼ ਹੋਵੇਗੀ । ਇਸ ਗੀਤ ‘ਚ ਜੌਨ ਅਬ੍ਰਾਹਮ ਡਬਲ ਰੋਲ ‘ਚ ਦਿਖਾਈ ਦੇ ਰਹੇ ਹਨ । ਇਹ ਗੀਤ ਕਰੀਬ ਦੋ ਸਾਲ ਪਹਿਲਾਂ ਰਿਲੀਜ਼ ਹੋਇਆ ਸੀ ਅਤੇ ਇਸ ਗੀਤ ਨੂੰ ਖੁਦ ਜੱਸ ਮਾਣਕ ਨੇ ਹੀ ਲਿਖਿਆ ਅਤੇ ਗਾਇਆ ਸੀ ।
image From jass manak song
ਇਹ ਪਸੰਦੀਦਾ ਪੰਜਾਬੀ ਟ੍ਰੈਕ ਹੈ, ਜਿਸ ਨੂੰ ਇਸ ਫ਼ਿਲਮ ‘ਚ ਲਿਆ ਗਿਆ ਹੈ । ਇਹ ਫ਼ਿਲਮ ੨੫ ਨਵੰਬਰ ਨੂੰ ਸਿਨੇਮਾ ਘਰਾਂ ਦੀ ਸ਼ਾਨ ਬਣੇਗੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰੂ ਰੰਧਾਵਾ, ਦਿਲਜੀਤ ਦੋਸਾਂਝ, ਗੈਰੀ ਸੰਧੂ ਅਤੇ ਹੋਰ ਕਈ ਗਾਇਕਾਂ ਦੇ ਗੀਤ ਹਿੰਦੀ ਫ਼ਿਲਮਾਂ ‘ਚ ਲਏ ਗਏ ਹਨ । ਜੱਸ ਮਾਣਕ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜੌਨ ਅਬ੍ਰਾਹਮ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਜੱਸ ਮਾਣਕ ਕਾਫੀ ਖੁਸ਼ ਨਜ਼ਰ ਆ ਰਹੇ ਹਨ ।
View this post on Instagram