ਜਨਮਦਿਨ ਤੋਂ ਪਹਿਲਾਂ ਡਿਲੀਟ ਹੋਈਆਂ ਜੌਨ ਅਬ੍ਰਾਹਮ ਦੀ ਇੰਸਟਾਗ੍ਰਾਮ ਪੋਸਟ, ਫੈਨਜ਼ ਹੋਏ ਨਿਰਾਸ਼
ਬਾਲੀਵੁੱਡ ਦੇ ਮਸਕੂਲਰ ਤੇ ਹੈਂਡਸਮ ਹੀਰੋ ਜੌਨ ਅਬ੍ਰਾਹਮ ਦੇ ਫੈਨਜ਼ ਲਈ ਇੱਕ ਮਾੜੀ ਖ਼ਬਰ ਹੈ। ਦਰਅਸਲ ਜੌਨ ਅਬ੍ਰਾਹਮ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ ਅਤੇ ਇਸ ਤੋਂ ਸਾਰੀਆਂ ਪੋਸਟਾਂ ਵੀ ਡਿਲੀਟ ਹੋ ਗਈਆਂ ਹਨ। ਹਲਾਂਕਿ ਅਜਿਹਾ ਕਿਉਂ ਹੋਇਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
ਜੌਨ ਅਬ੍ਰਾਹਮ ਦੇ ਇੰਸਟਾਗ੍ਰਾਮ ਤੋਂ ਪੋਸਟਾਂ ਡਿਲੀਟ ਹੋਣ 'ਤੇ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਅਕਾਊਂਟ ਹੈਕ ਹੋ ਗਿਆ ਹੈ। ਇਸ ਬਾਰੇ ਅਜੇ ਤੱਕ ਜੌਨ ਅਬ੍ਰਾਹਮ ਨੇ ਕੋਈ ਬਿਆਨ ਨਹੀਂ ਦਿੱਤਾ ਹੈ।
Image Source - Google
ਦੱਸਣਯੋਗ ਹੈ ਕਿ ਜੌਨ ਅਬ੍ਰਾਹਮ ਦੇ ਇੰਸਟਾਗ੍ਰਾਮ ਅਕਾਊਂਟ ਉੱਤੇ ਤਕਰੀਬਨ 9.3 ਮਿਲੀਅਨ ਫਾਲੋਅਰਸ ਸਨ। ਉਨ੍ਹਾਂ ਦੇ ਅਕਾਊਂਟ ਨੂੰ ਹੈਕ ਕਰਕੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਸਾਰੀਆਂ ਪੋਸਟਾਂ ਨੂੰ ਵੀ ਡਿਲੀਟ ਕਰ ਦਿੱਤਾ ਗਿਆ ਹੈ, ਇਹ ਪੋਸਟਾਂ ਕਾਫੀ ਜ਼ਿਆਦਾ ਤਦਾਦ ਵਿੱਚ ਸਨ। ਜੌਨ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਬਲਿਯੂ ਟਿੱਕ ਵੀ ਮਿਲਿਆ ਹੋਇਆ ਸੀ।
ਦੱਸ ਦਈਏ ਕਿ ਆਉਣ ਵਾਲੀ ਤਰੀਕ 17 ਦਸੰਬਰ ਨੂੰ ਜੌਨ ਅਬ੍ਰਾਹਮ ਦਾ ਜਨਮਦਿਨ ਹੈ। ਅਜਿਹੇ ਵਿੱਚ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਬੰਦ ਹੋਣ ਨਾਲ ਫੈਨਜ਼ ਬੇਹੱਦ ਨਿਰਾਸ਼ ਹਨ।
Image Source - Google
ਹੁਣ ਬੀ-ਟਾਊਨ ਅਤੇ ਫੈਨਜ਼ ਵਿੱਚ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਸ਼ਾਇਦ ਜੌਨ ਨੇ ਇਹ ਖ਼ੁਦ ਕੀਤਾ ਹੈ ਜਾਂ ਉਨ੍ਹਾਂ ਦਾ ਅਕਾਊਂਟ ਹੈਕ ਹੋ ਗਿਆ ਹੈ। ਕੁਝ ਲੋਕ ਇਸ ਨੂੰ ਪ੍ਰੋਮੋਸ਼ਨਲ ਸਟੰਟ ਵੀ ਮੰਨ ਰਹੇ ਹਨ। ਉਨ੍ਹਾਂ ਦੇ ਮੁਤਾਬਕ ਆਪਣੀ ਆਗਮੀ ਫ਼ਿਲਮ "ਅਟੈਕ" ਦੇ ਲਈ ਜੌਨ ਅਬ੍ਰਾਹਮ ਨੇ ਅਜਿਹਾ ਕੀਤਾ ਹੋ ਸਕਦਾ ਹੈ ਤਾਂ ਜੋ ਉਹ ਦਰਸ਼ਕਾਂ ਨੂੰ ਇਹ ਦਰਸਾ ਸਕਣ ਕਿ ਹੈਕਰਸ ਨੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊੂਂਟ 'ਤੇ ਅਟੈਕ ਕੀਤਾ ਹੈ।
ਹੋਰ ਪੜ੍ਹੋ : ਅੰਕਿਤਾ ਲੋਖੰਡੇ ਨੂੰ ਵਿਆਉਣ ਲਈ ਵਿੱਕੀ ਜੈਨ ਸ਼ਾਹੀ ਅੰਦਾਜ਼ 'ਚ ਲੈ ਕੇ ਨਿਕਲੇ ਬਰਾਤ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
Image Source - Google
ਦੱਸਣਯੋਗ ਹੈ ਕਿ ਜੌਨ ਅਬ੍ਰਾਹਮ ਅਕਸਰ ਹੀ ਆਪਣੇ ਵਰਕਆਊਟ, ਮੋਟਰਸਾਈਲ ਕਲੈਕਸ਼ਨਸ, ਆਪਣੀ ਫਿਟਨਸ ਤੇ ਗੁੱਡ ਲੁੱਕਸ ਦੇ ਲਈ ਚਰਚਾ ਵਿੱਚ ਰਹਿੰਦੇ ਹਨ, ਪਰ ਅਚਾਨਕ ਹੁਣ ਉਹ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਹੋਣ ਕਾਰਨ ਚਰਚਾ ਵਿੱਚ ਆ ਗਏ ਹਨ। ਕੀ ਸੱਚਮੁੱਚ ਜੌਨ ਅਬ੍ਰਾਹਮ ਦਾ ਅਕਾਊਂਟ ਹੈਕ ਹੋਇਆ ਹੈ ਜਾਂ ਇਹ ਇੱਕ ਪ੍ਰੋਮੋਸ਼ਨਲ ਸਟੰਟ ਹੈ, ਇਹ ਉਨ੍ਹਾਂ ਦੇ ਬਿਆਨ ਤੋਂ ਬਾਅਦ ਹੀ ਪਤਾ ਲੱਗ ਸਕੇਗਾ।