ਰਾਂਝਾ ਰਿਫਿਊਜੀ ਫਿਲਮ ਦਾ ਪਹਿਲਾ ਗੀਤ 'ਜੋੜੀ' ਰਿਲੀਜ਼
ਰਾਂਝਾ ਰਿਫਿਊਜੀ ਫਿਲਮ ਦਾ ਪਹਿਲਾ ਗੀਤ 'ਜੋੜੀ' ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਹ ਫਿਲਮ 26 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਵਿੱਚ ਰੌਸ਼ਨ ਪ੍ਰਿੰਸ ,ਸਾਨਵੀ ਧੀਮਾਨ ,ਨਿਸ਼ਾ ਬਾਨੋ ਤੋਂ ਇਲਾਵਾ ਹੋਰ ਕਈ ਸਿਤਾਰੇ ਵੀ ਤੁਹਾਨੂੰ ਨਜ਼ਰ ਆਉਣਗੇ । ਫਿਲਮ ਰਾਂਝਾ ਰਿਫਿਊਜੀ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਫਿਲਮ ‘ਚ ਰੌਸ਼ਨ ਪ੍ਰਿੰਸ ਨਵੇਂ ਹੀ ਅੰਦਾਜ਼ ‘ਚ ਨਜ਼ਰ ਆਉਣਗੇ।
ਹੋਰ ਵੇਖੋ : ਜਲਦ ਆ ਰਿਹਾ ਹੈ ਰਾਂਝਾ ਰਿਫਿਊਜੀ ਆਪਣੀ ਹੀਰ ਨੂੰ ਲੈਕੇ ਸਭ ਦੇ ਦਰਮਿਆਨ
‘ਜੇ. ਬੀ. ਮੂਵੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਅਵਤਾਰ ਸਿੰਘ ਹਨ। ਕਾਮੇਡੀ, ਰੋਮਾਂਸ ਤੇ ਡਰਾਮੇ ਨਾਲ ਭਰਪੂਰ ਇਸ ਫ਼ਿਲਮ ‘ਚ ਰੌਸ਼ਨ ਪ੍ਰਿੰਸ ਇਕ ਵੱਖਰੇ ਅੰਦਾਜ਼ ‘ਚ ਨਜ਼ਰ ਆਉਣਗੇ। ਇਸ ਸਾਲ ਦੀ ਸੁਪਰਹਿੱਟ ਪੰਜਾਬੀ ਫਿਲਮ ‘ਲਾਵਾਂ ਫੇਰੇ’ ਨਾਲ ਹਰ ਪਾਸੇ ਛਾ ਚੁੱਕੇ ਰੌਸ਼ਨ ਪ੍ਰਿੰਸ ਲਈ ਇਹ ਫਿਲਮ ਬੇਹੱਦ ਖਾਸ ਹੈ। ਦਰਸ਼ਕ ਉਨ੍ਹਾਂ ਨੂੰ ਇਸ ਫ਼ਿਲਮ ‘ਚ ਵੱਖ-ਵੱਖ ਕਿਰਦਾਰਾਂ ‘ਚ ਦੇਖਣਗੇ। ਹੁਣ ਤੱਕ ਰਿਲੀਜ਼ ਹੋਏ ਪੋਸਟਰਾਂ ਤੋਂ ਦਰਸ਼ਕ ਉਨ੍ਹਾਂ ਦੇ ਕਿਰਦਾਰ ਬਾਰੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਫਿਲਮ ਨੂੰ ਲੈ ਕੇ ਰੌਸ਼ਨ ਪ੍ਰਿੰਸ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਨੇ । ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਫਿਲਮ ਹੋਰਨਾਂ ਫਿਲਮਾਂ ਵਾਂਗ ਦਰਸ਼ਕਾਂ ਨੂੰ ਪਸੰਦ ਆਏਗੀ । ਛੱਬੀ ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦੇ ਜ਼ਰੀਏ ਦਰਸ਼ਕ ਪਹਿਲੀ ਵਾਰ ਇੱਕ ਸੀਰੀਅਸ ਮਹੌਲ ‘ਚ ਹਾਸੇ ਅਤੇ ਮਨੋਰੰਜਨ ਦਾ ਲੁਤਫ ਉਠਾ ਸਕਦੇ ਨੇ ।