ਜੋਬਨਪ੍ਰੀਤ ਨੇ ਨਵੀਂ ਫ਼ਿਲਮ ਦਾ ਕੀਤਾ ਐਲਾਨ, ਫ਼ਿਲਮ ਦਾ ਫ੍ਰਸਟ ਲੁੱਕ ਕੀਤਾ ਸਾਂਝਾ

Reported by: PTC Punjabi Desk | Edited by: Shaminder  |  November 25th 2020 02:52 PM |  Updated: November 25th 2020 02:52 PM

ਜੋਬਨਪ੍ਰੀਤ ਨੇ ਨਵੀਂ ਫ਼ਿਲਮ ਦਾ ਕੀਤਾ ਐਲਾਨ, ਫ਼ਿਲਮ ਦਾ ਫ੍ਰਸਟ ਲੁੱਕ ਕੀਤਾ ਸਾਂਝਾ

ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਮੁੜ ਤੋਂ ਨਵੀਂ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ ।‘ਕਿੱਕਲੀ’ ਟਾਈਟਲ ਹੇਠ ਆਉਣ ਵਾਲੀ ਇਸ ਫ਼ਿਲਮ ਦਾ ਫ੍ਰਸਟ ਲੁੱਕ ਜੋਬਨਪ੍ਰੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਫ਼ਿਲਮ ‘ਚ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਤੋਂ ਇਲਾਵਾ ਵਾਮਿਕਾ ਗੱਬੀ ਵੀ ਨਜ਼ਰ ਆਉਣਗੇ ।

mandy takhar and jobanpreet

 

ਫ਼ਿਲਮ ਦਾ ਸਕਰੀਨ ਪਲੇਅ ਅਤੇ ਡਾਈਲੌਗ ਮੈਂਡੀ ਤੱਖਰ ਨੇ ਲਿਖੇ ਹਨ । ਜਦੋਂਕਿ ਕੰਸੈਪਟ ਕੰਵਲਜੀਤ ਦਾ ਹੈ ।ਡਾਇਰੈਕਸ਼ਨ ਕਵੀਰਾਜ਼ ਦੀ ਹੈ ਜਦੋਂਕਿ ਮਿਊਜ਼ਿਕ ਜਤਿੰਦਰ ਸ਼ਾਹ ਦਾ ਹੋਵੇਗਾ । ਇਸ ਤੋ ਪਹਿਲਾਂ ਦੀ ਗੱਲ ਕਰੀਏ ਤਾਂ ਜੋਬਨਪ੍ਰੀਤ ਅਤੇ ਮੈਂਡੀ ਤੱਖਰ ਫ਼ਿਲਮ ‘ਸਾਕ’ ‘ਚ ਨਜ਼ਰ ਆਏ ਸਨ ।

ਹੋਰ ਪੜ੍ਹੋਦੇਖੋ ਵੀਡੀਓ : ਮੈਂਡੀ ਤੱਖਰ ਤੇ ਵਾਮਿਕਾ ਗੱਬੀ ਦਾ ਇਹ ਦਿਲਕਸ਼ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Wamiqa Gabbi

ਇਸ ਫ਼ਿਲਮ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਸੀ । ਫ਼ਿਲਮ ‘ਚ ਜੋਬਨਪ੍ਰੀਤ ਨੇ ਫੌਜੀ ਦੀ ਭੂਮਿਕਾ ਨਿਭਾਈ ਸੀ ਜਦੋਂਕਿ ਮੈਂਡੀ ਤੱਖਰ ਇੱਕ ਸਧਾਰਣ ਪਿੰਡ ਦੀ ਕੁੜੀ ਦੀ ਭੂਮਿਕਾ ‘ਚ ਵਿਖਾਈ ਦਿੱਤੇ ਸਨ ।

jobanpreet And mandy

ਦੋਵਾਂ ਦੀ ਕਮਿਸਟਰੀ ਨੂੰ ਦਰਸ਼ਕਾਂ ਨੇ ਖੂਬ ਸਰਾਹਿਆ ਸੀ । ਇਕ ਵਾਰ ਮੁੜ ਤੋਂ ਇਹ ਜੋੜੀ ਇੱਕਠਿਆਂ ਨਜ਼ਰ ਆਏਗੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network