ਜਿੰਮੀ ਸ਼ੇਰਗਿੱਲ ਦਾ ਪਤਨੀ ਦੇ ਨਾਲ ਪਹਿਲੀ ਵਾਰ ਵੀਡੀਓ ਆਇਆ ਸਾਹਮਣੇ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

Reported by: PTC Punjabi Desk | Edited by: Shaminder  |  August 31st 2022 01:33 PM |  Updated: August 31st 2022 01:36 PM

ਜਿੰਮੀ ਸ਼ੇਰਗਿੱਲ ਦਾ ਪਤਨੀ ਦੇ ਨਾਲ ਪਹਿਲੀ ਵਾਰ ਵੀਡੀਓ ਆਇਆ ਸਾਹਮਣੇ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਜਿੰਮੀ ਸ਼ੇਰਗਿੱਲ (Jimmy Sheirgill) ਇੱਕ ਅਜਿਹਾ ਅਦਾਕਾਰ ਜਿਸ ਨੇ ਪੰਜਾਬੀ ਹੀ ਨਹੀਂ, ਬਾਲੀਵੁੱਡ ਇੰਡਸਟਰੀ ‘ਚ ਵੀ ਆਪਣੀ ਅਦਾਕਾਰੀ ਦੇ ਨਾਲ ਖ਼ਾਸ ਜਗ੍ਹਾ ਬਣਾਈ ਹੈ ।ਜਿੰਮੀ ਜਿੱਥੇ ਆਪਣੀ ਵਧੀਆ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ, ਉੱਥੇ ਹੀ ਉਹ ਬਿਹਤਰੀਨ ਇਨਸਾਨ ਵੀ ਹਨ । ਉਹ ਆਪਣੀਆਂ ਫ਼ਿਲਮਾਂ ਅਤੇ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ ਜਾਣਕਾਰੀ ਤਾਂ ਅਕਸਰ ਹੀ ਸਾਂਝੀ ਕਰਦੇ ਰਹਿੰਦੇ ਹਨ, ਪਰ ਅਜਿਹੇ ਬਹੁਤ ਘੱਟ ਮੌਕੇ ਹੁੰਦੇ ਨੇ ਜਦੋਂ ਉਹ ਆਪਣੇ ਪਰਿਵਾਰ ਜਾਂ ਫਿਰ ਪਤਨੀ ਬਾਰੇ ਕੋਈ ਜਾਣਕਾਰੀ ਸਾਂਝੀ ਕਰਦੇ ਹੋਣ ।

jimmy sheirgill with father-min

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਪਤਨੀ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਜਨਮ ਦਿਨ ਦੀ ਦਿੱਤੀ ਵਧਾਈ

ਉਨ੍ਹਾਂ ਦਾ ਇੱਕ ਵੀਡੀਓ ਪਤਨੀ (Wife) ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਦੱਸ ਦਈਏ ਕਿ ਜਿੰਮੀ ਸ਼ੇਰਗਿੱਲ ਨੇ ਦੱਸ ਦਈਏ ਕਿ ਜਿੰਮੀ ਸ਼ੇਰਗਿੱਲ ਨੇ ਪ੍ਰਿਯੰਕਾ ਪੁਰੀ ਦੇ ਨਾਲ ਵਿਆਹ ਕਰਵਾਇਆ ਸੀ । ਪੰਜ ਸਾਲ ਤੱਕ ਇਹ ਜੋੜਾ ਇੱਕ ਦੂਜੇ ਨੂੰ ਡੇਟ ਕਰਦਾ ਰਿਹਾ ਸੀ ।

jimmy sheirgill..- image from instagram

ਹੋਰ ਪੜ੍ਹੋ : ਸਤਿੰਦਰ ਸਰਤਾਜ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਦੋਵੇਂ ਪਹਿਲੀ ਵਾਰ ਜਿੰਮੀ ਦੇ ਚਾਚੇ ਦੇ ਮੁੰਡੇ ਦੇ ਵਿਆਹ ‘ਚ ਮਿਲੇ ਸਨ, ਜੋ ਕਿ ਦਿੱਲੀ ਵਿੱਚ ਹੋਇਆ ਸੀ । ਇਸ ਵਿਆਹ ਨੂੰ ਲੈ ਕੇ ਪ੍ਰਿਯੰਕਾ ਦੇ ਪਰਿਵਾਰ ‘ਚ ਕੁਝ ਝਿਜਕ ਜਿਹੀ ਸੀ । ਪਰ ਜਿੰਮੀ ਸ਼ੇਰਗਿੱਲ ਨੇ ਸਹਿਜੇ ਹੀ ਉਨ੍ਹਾਂ ਦੇ ਪਰਿਵਾਰ ਨੂੰ ਮਨਾ ਲਿਆ ਸੀ । ਮੁਹੱਬਤੇਂ’ ਦੀ ਸ਼ੂਟਿੰਗ ਦੇ ਦੌਰਾਨ ਹੀ ਪ੍ਰਿਯੰਕਾ ਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਉਹ ਜਿੰਮੀ ਨਾਲ ਵਿਆਹ ਕਰਵਾਏਗੀ ।

jimmy Sheirgill image From instagram

ਜਿਸ ਤੋਂ ਬਾਅਦ ਦੋਵਾਂ ਪਰਿਵਾਰਾਂ ਦੀ ਰਜ਼ਾਮੰਦੀ ਦੇ ਨਾਲ ਵਿਆਹ ਹੋਇਆ ।ਜਿੰਮੀ ਸ਼ੇਰਗਿੱਲ ਇੱਕ ਬਿਹਤਰੀਨ ਇਨਸਾਨ ਹਨ ਅਤੇ ਉਨ੍ਹਾਂ ਨੇ ਬਾਲੀਵੁੱਡ ਦੇ ਨਾਲ ਨਾਲ ਪਾਲੀਵੁੱਡ ਨੂੰ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਨ੍ਹਾਂ ‘ਚ ਸ਼ਰੀਕ ਫ਼ਿਲਮ ਮੁੱਖ ਤੌਰ ਤੇ ਹੈ । ਬਾਲੀਵੁੱਡ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਤਨੁ ਵੈਡਸ ਮਨੁ’ ‘ਮੋਹਬੱਤੇ’,‘ਮਾਚਿਸ’,ਹੈਪੀ ਭਾਗ ਜਾਏਗੀ’ ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network