ਜਿੰਮੀ ਸ਼ੇਰਗਿੱਲ ਨੇ ਪ੍ਰਸ਼ੰਸਕਾਂ ਤੋਂ ਮੰਗੀ ਮਾਫੀ, ਇੱਕ ਵਾਰ ਫਿਰ ਬਦਲੀ ‘ਸ਼ਰੀਕ-2’ ਫ਼ਿਲਮ ਦੀ ਰਿਲੀਜ਼ ਡੇਟ
Punjabi Entertainment, Shareek 2: ਸਿਨੇਮਾ ਘਰਾਂ ‘ਚ ਪੰਜਾਬੀ ਫ਼ਿਲਮਾਂ ਨੇ ਧਮਾਲ ਮਚਾ ਰੱਖੀ ਹੈ। ਇਸ ਦੌਰਾਨ ਹਰ ਹਫਤੇ ਪੰਜਾਬੀ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਕਈ ਵਾਰ ਦੋ-ਦੋ ਫ਼ਿਲਮ ਇੱਕੋ ਦਿਨ 'ਤੇ ਰਿਲੀਜ਼ ਹੋ ਰਹੀਆਂ ਹਨ। ਹਾਲ ਹੀ ‘ਚ ਸ਼ਰੀਕ-2 ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆਈ ਸੀ। ਪਰ ਕਿਸੇ ਕਾਰਨਾਂ ਕਰਕੇ ਇੱਕ ਵਾਰ ਫਿਰ ਤੋਂ ਫ਼ਿਲਮ ਦੀ ਰਿਲੀਜ਼ ਡੇਟ ਨੂੰ ਬਦਲਿਆ ਗਿਆ ਹੈ। ਪਰ ਇਹ ਦਰਸ਼ਕਾਂ ਲਈ ਖੁਸ਼ਖਬਰੀ ਹੈ ਕਿਉਂਕਿ ਇਹ ਹੁਣ 29 ਜੁਲਾਈ ਦੀ ਥਾਂ ਹੁਣ 24 ਜੂਨ ਨੂੰ ਰਿਲੀਜ਼ ਹੋਵੇਗੀ। ਜਿਸ ਨੂੰ ਜਾਣਕੇ ਦਰਸ਼ਕਾਂ ਬਹੁਤ ਉਤਸ਼ਾਹਿਤ ਹਨ।
ਹੋਰ ਪੜ੍ਹੋ : ਗ੍ਰੈਮੀ ‘ਚ ਰਿੱਕੀ ਕੇਜ ਨੇ ਛੂਹੇ ਗੁਰੂ ਦੇ ਪੈਰ, ਅਦਾਕਾਰਾ ਰਵੀਨਾ ਟੰਡਨ ਨੇ ਕਿਹਾ-ਅੰਤਰਰਾਸ਼ਟਰੀ ਮੰਚ ‘ਤੇ ਸਾਡਾ ਸੱਭਿਆਚਾਰ
ਐਕਟਰ ਜਿੰਮੀ ਸ਼ੇਰਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਹ ਖੁਸ਼ਖਬਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਤਾਰੀਕ 'ਚ ਬਦਲਾਅ .. ਮਾਫੀ…ਹੁਣ ਇਹ ਫ਼ਿਲਮ 24 ਜੂਨ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਫੈਨਜ਼ ਤਾਂ ਬਹੁਤ ਜ਼ਿਆਦਾ ਖੁਸ਼ ਨੇ। ਐਕਟਰ ਦਰਸ਼ਨ ਔਲਖ ਨੇ ਵੀ ਕਮੈਂਟ ਕਰਕੇ ਸ਼ਰੀਕ-2 ਦੀ ਟੀਮ ਨੂੰ ਵਧਾਈਆਂ ਦਿੱਤੀਆਂ ਹਨ।
ਹੋਰ ਪੜ੍ਹੋ : ਦੋਸਤ ਦੇ ਵਿਆਹ 'ਚ ਜ਼ਿਗਰੀ ਦੋਸਤਾਂ ਨੇ ਸਾੜ੍ਹੀ ਪਾ ਕੇ ਮਾਧੁਰੀ ਦੀਕਸ਼ਿਤ ਦੇ ਗੀਤ 'ਤੇ ਕੀਤਾ ਡਾਂਸ, ਪ੍ਰਸ਼ੰਸਕ ਕਮੈਂਟ ਕਰਕੇ ਦੋਸਤਾਂ ਦੀ ਕਰ ਰਹੇ ਨੇ ਤਾਰੀਫ
ਦੱਸ ਦਈਏ ‘ਸ਼ਰੀਕ’ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਕਿਉਂਕਿ ਇਸ ਫ਼ਿਲਮ ਵਿੱਚ ਪੰਜਾਬ ਦੇ ਹਰ ਘਰ ਦੀ ਕਹਾਣੀ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ । ਫ਼ਿਲਮ ਵਿੱਚ ਦਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਦੋ ਪਰਿਵਾਰ ਜ਼ਮੀਨ ਦੇ ਇੱਕ ਟੁੱਕੜੇ ਲਈ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਬਣ ਜਾਂਦੇ ਹਨ। ਇਹ ਦੂਜਾ ਭਾਗ ਫ਼ਿਲਮ ਦੀ ਕਹਾਣੀ ਨੂੰ ਅੱਗੇ ਤੋਰਦੀ ਹੋਈ ਨਜ਼ਰ ਆਵੇਗੀ। ‘ਸ਼ਰੀਕ-2’ ਫ਼ਿਲਮ ਨੂੰ ਨਵਨੀਅਤ ਸਿੰਘ ਡਾਇਰੈਕਟ ਕੀਤਾ ਹੈ । ਇੰਦਰਪਾਲ ਸਿੰਘ ਵੱਲੋਂ ਫ਼ਿਲਮ ਦੀ ਕਹਾਣੀ ਨੂੰ ਲਿਖਿਆ ਗਿਆ ਹੈ। ਜਿੰਮੀ ਸ਼ੇਰਗਿੱਲ ਤੇ ਦੇਵ ਖਰੌੜ ਤੋਂ ਇਲਾਵਾ ਯੋਗਰਾਜ ਸਿੰਘ, ਮੁਕੁਲ ਦੇਵ, ਸ਼ਰਨ ਕੌਰ, ਮਹਾਵੀਰ ਭੁੱਲਰ, ਅਮਰ ਨੂਰੀ ਤੋਂ ਇਲਾਵਾ ਕਈ ਹੋਰ ਕਲਾਕਾਰ ਇਸ ਫ਼ਿਲਮ ‘ਚ ਨਜ਼ਰ ਆਉਣਗੇ।
View this post on Instagram