ਸਸਪੈਂਸ ਅਤੇ ਕਾਮੇਡੀ ਨਾਲ ਭਰਪੂਰ ਹੈ 'ਝੱਲੇ' ਫ਼ਿਲਮ ਦਾ ਟੀਜ਼ਰ, ਦੇਖੋ ਵੀਡੀਓ
ਬਿਨੂੰ ਢਿੱਲੋਂ ਅਤੇ ਸਰਗੁਣ ਮਹਿਤਾ ਜਿਹੜੇ ਇਕੱਠੇ ਕਾਲਾ ਸ਼ਾਹ ਕਾਲਾ ਵਰਗੀ ਹਿੱਟ ਫ਼ਿਲਮ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਹੁਣ ਇਹ ਜੋੜੀ ਝੱਲੀ ਹੋਣ ਵਾਲੀ ਹੈ। ਜੀ ਹਾਂ ਫ਼ਿਲਮ ਝੱਲੇ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ ਜਿਹੜਾ ਸਸਪੈਂਸ ਅਤੇ ਥ੍ਰਿਲਰ ਦੇ ਨਾਲ ਨਾਲ ਕਾਮੇਡੀ ਦਾ ਡੋਜ਼ ਦਿੰਦਾ ਹੋਇਆ ਵੀ ਨਜ਼ਰ ਆ ਰਿਹਾ ਹੈ। 1 ਮਿੰਟ 39 ਸਕਿੰਟ ਦਾ ਇਹ ਟੀਜ਼ਰ ਪੂਰੀ ਤਰ੍ਹਾਂ ਦਰਸ਼ਕਾਂ ਨੂੰ ਬੰਨ ਕੇ ਰੱਖਦਾ ਹੈ।
ਟੀਜ਼ਰ ਦੇ ਪਹਿਲੇ ਸੀਨ 'ਚ ਬਿਨੂੰ ਢਿੱਲੋਂ ਝੱਲਿਆਂ ਵਾਲੀਆਂ ਹਰਕਤਾਂ ਕਰਦੇ ਹੋਏ ਨਜ਼ਰ ਆ ਰਹੇ ਹਨ। ਅਮਰਜੀਤ ਸਿੰਘ ਦੇ ਨਿਰਦੇਸ਼ਨ 'ਚ ਬਣੀ ਇਸ ਫ਼ਿਲਮ ਝੱਲੇ 'ਚ ਹਾਰਬੀ ਸੰਘਾ, ਪਵਨ ਮਲੋਹਤਰਾ, ਜਤਿੰਦਰ ਕੌਰ ਬਨਿੰਦਰ ਬੰਨੀ ਵਰਗੇ ਕਈ ਵੱਡੇ ਚਿਹਰੇ ਨਜ਼ਰ ਆ ਰਹੇ ਹਨ। ਫ਼ਿਲਮ ਝੱਲੇ ਬਿੰਨੂ ਢਿੱਲੋਂ ਪ੍ਰੋਡਕਸ਼ਨ ਦੇ ਨਾਲ ਨਾਲ ਫ਼ਿਲਮ ਨੂੰ ਡ੍ਰੀਮਯਾਤਾ ਪ੍ਰੋਡਕਸ਼ਨ ਅਤੇ ਮੁਨੀਸ਼ ਵਾਲੀਆ ਪ੍ਰੋਡਕਸ਼ਨ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।
ਹੋਰ ਵੇਖੋ : 'ਤਾਰਾ ਮੀਰਾ' ਦੇਖ ਕੀ ਬੋਲੇ ਕਰਨ ਔਜਲਾ, ਮੈਂਡੀ ਤੱਖਰ ਸਮੇਤ ਇਹ ਪੰਜਾਬੀ ਸਿਤਾਰੇ, ਦੇਖੋ ਵੀਡੀਓ
View this post on Instagram
ਇਹ ਫ਼ਿਲਮ 15 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਕਹਾਣੀ ਅਮਰਜੀਤ ਸਿੰਘ ਦੀ ਹੀ ਹੈ ਜਦੋਂ ਕਿ ਡਾਇਲਾਗ ਰਾਕੇਸ਼ ਧਵਨ ਦੇ ਹਨ।14 ਫਰਵਰੀ ਨੂੰ ਰਿਲੀਜ਼ ਹੋਈ ਫ਼ਿਲਮ ਕਾਲਾ ਸ਼ਾਹ ਕਾਲਾ ਇਸ ਸਾਲ ਦੀਆਂ ਹਿੱਟ ਫ਼ਿਲਮਾਂ ‘ਚ ਸ਼ਾਮਿਲ ਹੋਈ ਹੈ।ਹੁਣ ਮੁੜ ਤੋਂ ਉਹ ਹੀ ਸਾਰੀ ਟੀਮ ਫ਼ਿਲਮ ਝੱਲਾ ਰਾਹੀਂ ਵਾਪਸੀ ਕਰਨਗੇ ਦੇਖਣਾ ਹੋਵੇਗਾ ਕੀ ਦੁਬਾਰਾ ਇਹ ਹਿੱਟ ਜੋੜੀ ਪਰਦੇ ‘ਤੇ ਕਮਾਲ ਦਿਖਾਉਂਦੀ ਹੈ ਜਾਂ ਨਹੀਂ ।