‘ਮੈਂ ਸੁੰਦਰ ਪੈਦਾ ਨਹੀਂ ਹੋਈ ਸੀ’, Nia Sharma ਨੇ ਦੱਸਿਆ ‘ਉਹ ਰੋਂਦੀ ਸੀ, ਫਿਰ ਖੁਦ ‘ਤੇ...’
TV Actress Nia Sharma: 'I was not just born pretty': ਛੋਟੇ ਪਰਦੇ 'ਤੇ ਕਾਫੀ ਕੰਮ ਕਰ ਚੁੱਕੀ ਨਿਆ ਸ਼ਰਮਾ ਪਿਛਲੇ ਕੁਝ ਸਾਲਾਂ ਤੋਂ ਰਿਆਲਿਟੀ ਸ਼ੋਅਜ਼ 'ਚ ਕਾਫੀ ਨਜ਼ਰ ਆ ਰਹੀ ਹੈ। 'ਖਤਰੋਂ ਕੇ ਖਿਲਾੜੀ' 'ਚ ਸ਼ਾਨਦਾਰ ਟਾਸਕ ਕਰਨ ਤੋਂ ਬਾਅਦ ਨਿਆ ਸ਼ਰਮਾ ਹੁਣ 'ਝਲਕ ਦਿਖਲਾ ਜਾ' 'ਚ ਆਪਣੇ ਡਾਂਸ ਦੇ ਜੌਹਰ ਦਿਖਾਉਣ ਗਈ ਹੈ।
image source Instagram
ਨਿਆ ਸ਼ਰਮਾ ਬਹੁਤ ਚੰਗੀ ਡਾਂਸਰ ਹੈ ਅਤੇ ਉਹ ਆਪਣੇ ਪਾਰਟਨਰ ਨਾਲ ਸ਼ੋਅ ਨੂੰ ਰੌਕ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਨਿਆ ਸ਼ਰਮਾ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕੁਝ ਅਜਿਹੇ ਖੁਲਾਸੇ ਕੀਤੇ ਹਨ, ਜਿਨ੍ਹਾਂ ਬਾਰੇ ਅੱਜ ਤੱਕ ਕੋਈ ਨਹੀਂ ਜਾਣਦਾ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਇੰਡਸਟਰੀ 'ਚ ਨਵੀਂ ਆਈ ਸੀ ਤਾਂ ਉਸ ਨੂੰ ਮੇਕਅੱਪ ਦਾ ਬਿਲਕੁਲ ਨਹੀਂ ਪਤਾ ਸੀ। ਅਜਿਹੇ 'ਚ ਉਸ ਸਮੇਂ ਉਸ ਨੂੰ ਕਾਫੀ ਦੁੱਖ ਝੱਲਣਾ ਪਿਆ।
image source instagram
ਨਿਆ ਸ਼ਰਮਾ ਦੇ ਸਟਾਈਲ ਅਤੇ ਲੁੱਕ ਦੀ ਚਰਚਾ ਅੱਜ-ਕੱਲ੍ਹ ਦੂਰ-ਦੂਰ ਤੱਕ ਹੈ। ਨੀਆ ਟੀਵੀ ਦੀ ਸਭ ਤੋਂ ਬੋਲਡ ਅਤੇ ਗਲੈਮਰਸ ਅਭਿਨੇਤਰੀਆਂ ਵਿੱਚੋਂ ਇੱਕ ਹੈ। ਅਦਾਕਾਰਾ ਹਮੇਸ਼ਾ ਆਪਣੇ ਡਰੈਸਿੰਗ ਸਟਾਈਲ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ।
image source Instagram
ਇੰਟਰਵਿਊ 'ਚ ਨਿਆ ਨੇ ਖੁਲਾਸਾ ਕੀਤਾ ਕਿ ਜਦੋਂ ਉਹ ਇੰਡਸਟਰੀ 'ਚ ਆਈ ਤਾਂ ਉਸ ਨੂੰ ਮੇਕਅੱਪ ਕਰਨਾ ਨਹੀਂ ਆਉਂਦਾ ਸੀ। ਇਸ ਲਈ ਉਸ ਸਮੇਂ ਲੋਕ ਮੇਕਅੱਪ ਦੇ ਨਾਮ 'ਤੇ ਉਸ ਦੇ ਚਿਹਰੇ 'ਤੇ ਕੁਝ ਵੀ ਥੱਪ ਦਿੰਦੇ ਸਨ। ਨਿਆ ਜਦੋਂ ਖੁਦ ਨੂੰ ਸ਼ੀਸ਼ੇ 'ਚ ਦੇਖਦੀ ਸੀ ਤਾਂ ਉਹ ਬਹੁਤ ਰੋਂਦੀ ਸੀ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਸਮੇਂ ਉਹ ਇਸ ਤਰ੍ਹਾਂ ਕਿਉਂ ਦਿਖਾਈ ਦੇ ਰਹੀ ਸੀ।
ਇਸ ਤੋਂ ਬਾਅਦ ਨਿਆ ਨੇ ਖੁਦ ਨੂੰ ਗਰੂਮ ਕਰਨ ਦਾ ਫੈਸਲਾ ਕੀਤਾ ਅਤੇ ਇਸ ਦੇ ਲਈ ਉਸ ਨੇ ਯੂਟਿਊਬ ਦੀ ਮਦਦ ਲਈ। ਮੇਕਅੱਪ ਵੀਡੀਓਜ਼ ਦੇਖਣ ਤੋਂ ਬਾਅਦ ਨਿਆ ਨੇ ਮੇਕਅੱਪ ਕਰਨਾ ਸਿੱਖਿਆ ਅਤੇ ਫਿਰ ਉਹ ਖੁਦ ਈਵੈਂਟਸ ਲਈ ਤਿਆਰ ਹੋਣ ਲੱਗੀ। ਜਿਸ ਤੋਂ ਬਾਅਦ ਉਹ ਸਫਲਤਾ ਦੀ ਪੌੜੀ ਚੜ੍ਹਦੀ ਗਈ।
ਨਿਆ ਮੁਤਾਬਕ, ਉਸ ਨੂੰ ਇਹ ਅਹਿਸਾਸ ਕਰਵਾਇਆ ਗਿਆ ਸੀ ਕਿ ਚੰਗਾ ਦਿਖਣਾ ਕਿੰਨਾ ਜ਼ਰੂਰੀ ਹੈ, ਇਸ ਲਈ ਹੁਣ ਉਹ ਆਪਣੇ ਹਰ ਪਲ ਨੂੰ ਸ਼ਿੰਗਾਰ 'ਚ ਕੱਢਦੀ ਹੈ। ਉਹ ਪਹਿਲਾਂ ਸੁੰਦਰ ਨਹੀਂ ਸੀ, ਇਸ ਲਈ ਉਸਨੇ ਆਪਣੇ ਆਪ 'ਤੇ ਸਖਤ ਮਿਹਨਤ ਕੀਤੀ।