Taarak Mehta Ka Ooltah Chashmah ਤੋਂ ਹੁਣ ਜੇਠਾਲਾਲ ਵੀ ਗਾਇਬ? ਕੀ ਇਸ ਕਿਰਦਾਰ ਦਾ ਵੀ ਹੋਵੇਗਾ ਫੇਰਬਦਲ?
Jethalal also left the show Fans asked: ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸ਼ੋਅ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ। ਕਦੇ ਪੁਰਾਣੇ ਕਿਰਦਾਰਾਂ ਦੇ ਸ਼ੋਅ ਛੱਡਣ ਬਾਰੇ ਅਤੇ ਕਦੇ ਸ਼ੋਅ ਵਿੱਚ ਨਵੇਂ ਕਲਾਕਾਰਾਂ ਦੀ ਐਂਟਰੀ ਬਾਰੇ। ਹਾਲ ਹੀ 'ਚ ਮਹਿਤਾ ਸਾਹਿਬ ਦੇ ਕਿਰਦਾਰ 'ਚ ਨਜ਼ਰ ਆਏ ਸ਼ੈਲੇਸ਼ ਲੋਢਾ ਨੇ ਇਸ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ । ਹੁਣ ਜਦੋਂ ਇਸ ਕਿਰਦਾਰ ਲਈ ਨਵਾਂ ਚਿਹਰਾ ਲੱਭਿਆ ਗਿਆ ਹੈ ਤਾਂ ਇਹ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਹੋਰ ਪੜ੍ਹੋ: ਸਾਲਾਂ ਬਾਅਦ ਝਲਕਿਆ ਇਸ ਨਿਰਮਾਤਾ ਦਾ ਦਰਦ, ਕਿਹਾ- 'ਸੰਨੀ ਦਿਓਲ ਨੇ ਕੀਤਾ ਧੋਖਾ, ਨਾ ਫ਼ਿਲਮ ਕੀਤੀ, ਨਾ ਹੀ ਪੈਸੇ ਮੋੜੇ'
image From instagram
ਤਾਰਕ ਮਹਿਤਾ ਦੀ ਭੂਮਿਕਾ 'ਚ ਸਚਿਨ ਸ਼ਰਾਫ ਨੂੰ ਕਾਸਟ ਕੀਤਾ ਗਿਆ ਹੈ। ਜਿਸ ਦੀ ਜਲਦ ਹੀ ਸ਼ੋਅ 'ਚ ਐਂਟਰੀ ਹੋਣ ਵਾਲੀ ਹੈ। ਪਰ ਇਸ ਦੇ ਨਾਲ ਹੀ ਹੁਣ ਦਿਲੀਪ ਜੋਸ਼ੀ ਦੇ ਸ਼ੋਅ ਤੋਂ ਨਾ ਆਉਣ ਕਾਰਨ ਪ੍ਰਸ਼ੰਸਕ ਕਾਫੀ ਘਬਰਾਏ ਹੋਏ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ਾਇਦ ਦਿਲੀਪ ਜੋਸ਼ੀ ਵੀ ਸ਼ੋਅ ਨੂੰ ਅਲਵਿਦਾ ਕਹਿਣ ਵਾਲੇ ਹਨ।
image From instagram
ਇਹ ਪਹਿਲੀ ਵਾਰ ਹੈ ਜਦੋਂ ਜੇਠਾਲਾਲ ਦਾ ਕਿਰਦਾਰ ਇੰਨੇ ਲੰਬੇ ਸਮੇਂ ਤੋਂ ਸ਼ੋਅ ਵਿੱਚ ਨਜ਼ਰ ਨਹੀਂ ਆ ਰਿਹਾ ਹੈ। ਆਮ ਤੌਰ 'ਤੇ ਸ਼ੋਅ ਦੇ ਸਾਰੇ ਐਪੀਸੋਡ ਜੇਠਾਲਾਲ ਦੇ ਆਲੇ-ਦੁਆਲੇ ਘੁੰਮਦੇ ਹਨ ਪਰ ਫਿਲਹਾਲ ਇਹ ਕਿਰਦਾਰ ਕਾਫੀ ਸਮੇਂ ਤੋਂ ਸ਼ੋਅ ਤੋਂ ਗੈਰਹਾਜ਼ਰ ਹੈ। ਦਿਖਾਇਆ ਗਿਆ ਸੀ ਕਿ ਜੇਠਾਲਾਲ ਅਮਰੀਕਾ ਚਲਾ ਗਿਆ ਹੈ ਅਤੇ ਉਦੋਂ ਤੋਂ ਉਹ ਸ਼ੋਅ 'ਤੇ ਵਾਪਸ ਨਹੀਂ ਆਇਆ ਹੈ। ਜਿਸ ਕਾਰਨ ਪ੍ਰਸ਼ੰਸਕਾਂ ਨੂੰ ਹੁਣ ਡਰ ਹੈ ਕਿ ਦਿਲੀਪ ਜੋਸ਼ੀ ਵੀ ਸ਼ੋਅ ਛੱਡ ਰਹੇ ਹਨ!
image From instagram
ਇਸ ਤੋਂ ਪਹਿਲਾਂ ਦਯਾਬੇਨ ਯਾਨੀਕਿ ਦਿਸ਼ਾ ਵਕਾਨੀ ਵੀ ਸ਼ੋਅ ਨੂੰ ਛੱਡ ਚੁੱਕੀ ਹੈ। ਜਿਸ ਕਰਕੇ ਇਸ ਕਿਰਦਾਰ ਨੂੰ ਲੈ ਕੇ ਵੀ ਚਰਚਾ ਹੁੰਦੀ ਰਹਿੰਦੀ ਹੈ ਕਿ ਦਯਾ ਬੇਨ ਕਦੋਂ ਵਾਪਸ ਆਵੇਗੀ ਅਤੇ ਕਿਹੜੀ ਅਭਿਨੇਤਰੀ ਦਯਾ ਬੇਨ ਬਣੇਗੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।