ਜੈਨੀ ਜੌਹਲ ਨੂੰ ਮਿਲਿਆ ਬੇਸ਼ਕੀਮਤੀ ਤੋਹਫ਼ਾ, ਸਟੇਜ ‘ਤੇ ਹੋ ਗਈ ਗਾਇਕਾ ਭਾਵੁਕ, ਸਾਂਝੇ ਕੀਤੇ ਦਿਲ ਦੇ ਜਜ਼ਬਾਤ
ਜੈਨੀ ਜੌਹਲ (Jenny Johal)ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ। ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ (Sidhu Moose Wala) ਦੀਆਂ ਤਸਵੀਰਾਂ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ।
image Source : Instagram
ਹੋਰ ਪੜ੍ਹੋ : ਰੈਪਰ ਬਾਦਸ਼ਾਹ ਦਾ ਵੱਡਾ ਬਿਆਨ ਕਿਹਾ ‘ਆਉਣ ਵਾਲੇ ਤਿੰਨ ਸਾਲਾਂ ‘ਚ ਗਾਇਕ ਸੰਗੀਤ ਜਗਤ ਦੀ ਬਣਨਗੇ ਤਾਕਤ’
ਇਨ੍ਹਾਂ ਤਸਵੀਰਾਂ ਨੂੰ ਲੈਂਦੇ ਹੋਏ ਗਾਇਕਾ ਭਾਵੁਕ ਨਜ਼ਰ ਆਈ । ਦਰਅਸਲ ਇਨ੍ਹਾਂ ਤਸਵੀਰਾਂ ‘ਚ ਸਿੱਧੂ ਮੂਸੇਵਾਲਾ ਦੀਆਂ ਫਰੇਮ ‘ਚ ਜੜੀਆਂ ਤਸਵੀਰਾਂ ਹਨ । ਜਿਨ੍ਹਾਂ ਨੂੰ ਲੈਂਦੇ ਹੋਏ ਗਾਇਕਾ ਭਾਵੁਕ ਹੋ ਗਈ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਗਾਇਕਾ ਨੇ ਇੱਕ ਬੇਹੱਦ ਹੀ ਭਾਵੁਕ ਕੈਪਸ਼ਨ ਵੀ ਲਿਖਿਆ ਹੈ ।
Image Source: Twitter
ਹੋਰ ਪੜ੍ਹੋ : ‘ਬੇਸ਼ਰਮ ਰੰਗ’ ਗੀਤ ‘ਤੇ ਅਦਾਕਾਰਾ ਸ਼ਰਧਾ ਆਰੀਆ ਨੇ ਆਪਣੀ ਗਰਲ ਗੈਂਗ ਦੇ ਨਾਲ ਕੀਤੀ ਖੂਬ ਮਸਤੀ, ਵੇਖੋ ਵੀਡੀਓ
ਗਾਇਕਾ ਨੇ ਲਿਖਿਆ ਧੰਨਵਾਦ ਸ਼ੁਭ ਮੈਨੂੰ ਏਨਾਂ ਮਾਣ ਦਿਵਾਉਣ ਦੇ ਲਈ, ਥੈਂਕ ਯੂ ਕਮਲ ਭਰਾ ਅਤੇ ਪਰਿਵਾਰ ਮੈਨੂੰ ਏਨਾਂ ਵਧੀਆ ਅਤੇ ਬੇਸ਼ਕੀਮਤੀ ਤੋਹਫ਼ਾ ਦੇਣ ਦੇ ਲਈ’। ਜੈਨੀ ਜੌਹਲ ਦੀ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ਅਤੇ ਹਰ ਕੋਈ ਸਿੱਧੂ ਦੀਆਂ ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਭਾਵੁਕ ਹੋ ਰਿਹਾ ਹੈ ।
Image Source : Instagram
ਜੈਨੀ ਜੌਹਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ ਨਾ ਮਿਲਣ ਦੀ ਸੂਰਤ ‘ਚ ਸੂਬਾ ਸਰਕਾਰ ਦੀ ਕਾਰਜ ਸ਼ੈਲੀ ‘ਤੇ ਸਵਾਲ ਚੁੱਕਦਿਆਂ ਗੀਤ ‘ਲੈਟਰ ਟੂ ਸੀਐੱਮ’ ਵੀ ਕੱਢਿਆ ਸੀ । ਜਿਸ ਨੂੰ ਕਿ ਯੂਟਿਊਬ ਤੋਂ ਡਿਲੀਟ ਕਰਵਾ ਦਿੱਤਾ ਗਿਆ ਸੀ ।
View this post on Instagram