ਗੁਰਦਾਸ ਮਾਨ ਦੇ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਦੀ ਜੈਨੀ ਜੌਹਲ ਨੇ ਕੀਤੀ ਤਾਰੀਫ, ਕਿਹਾ ‘ਕੋਈ ਸੱਚਾ ਪੰਜਾਬੀ ਤੁਹਾਡੀ ਦਿੱਤੀ ਦੇਣ ਭੁਲਾ ਨਹੀਂ ਸਕਦਾ’
ਬੀਤੇ ਦਿਨ ਗੁਰਦਾਸ ਮਾਨ (Gurdas Maan ) ਦਾ ਇੱਕ ਗੀਤ (Song) ‘ਗੱਲ ਸੁਣੋ ਪੰਜਾਬੀ ਦੋਸਤੋ’ ਰਿਲੀਜ਼ ਹੋਇਆ ਹੈ ਜਿਸ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ । ਇਸ ਗੀਤ ਦੇ ਰਾਹੀਂ ਗੁਰਦਾਸ ਮਾਨ ਨੇ ਆਪਣੇ ਦਿਲ ਦੇ ਦਰਦ ਨੂੰ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਉਨ੍ਹਾਂ ‘ਤੇ ਮਾਂ ਬੋਲੀ ਪੰਜਾਬੀ ਨੂੰ ਲੈ ਕੇ ਚਿੱਕੜ ਉਛਾਲਿਆ ਗਿਆ ਅਤੇ ਉਨ੍ਹਾਂ ਨੂੰ ਗਾਲਾਂ ਕੱਢੀਆਂ ਗਈਆਂ ।ਗੀਤ ਦੀ ਫੀਚਰਿੰਗ ‘ਚ ਗੁਰਦਾਸ ਮਾਨ ਖੁਦ ਦਿਖਾਈ ਦਿੱਤੇ ਹਨ ਅਤੇ ਇਸ ਤੋਂ ਇਲਾਵਾ ਗੀਤ ‘ਚ ਗੁਰਦਾਸ ਮਾਨ ਲੋਕਾਂ ਨੂੰ ਇੱਕ ਕਾਗਜ਼ ‘ਤੇ ਲਿਖਿਆ ਸੁਨੇਹਾ ਵੀ ਦਿੰਦੇ ਸਨ ।
Image Source: YouTube
ਹੋਰ ਪੜ੍ਹੋ : ਡਾਂਸ ਕਰਦੀ ਕਰਦੀ ਡਿੱਗੀ ਧਨਾਸ਼੍ਰੀ ਵਰਮਾ, ਹਸਪਤਾਲ ‘ਚ ਹੋਣਾ ਪਿਆ ਭਰਤੀ, ਵੀਡੀਓ ਹੋ ਰਿਹਾ ਵਾਇਰਲ
ਜਿਸ ‘ਚ ਉਹਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤਾਂ ਦੇ ਬੋਲ ਵੀ ਲਿਖੇ ਸਨ ਅਤੇ ਉਨ੍ਹਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਇਸ ਗੀਤ ਦੇ ਜ਼ਰੀਏ ਜਵਾਬ ਵੀ ਦਿੱਤਾ ਸੀ ।ਇਸ ਗੀਤ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ । ਗਾਇਕਾ ਜੈਨੀ ਜੌਹਲ ਨੇ ਗੁਰਦਾਸ ਮਾਨ ਦੇ ਇਸ ਗੀਤ ਦੀ ਤਾਰੀਫ ਕੀਤੀ ਹੈ ।
Image Source: YouTube
ਹੋਰ ਪੜ੍ਹੋ : ਅਫਸਾਨਾ ਖ਼ਾਨ ਦਾ ਨਵਾਂ ਗੀਤ ‘ਤਾਵੀਜ਼’ ਰਿਲੀਜ਼, ਫੀਚਰਿੰਗ ‘ਚ ਬਾਲੀਵੁੱਡ ਅਦਾਕਾਰ ਆਫਤਾਬ ਸ਼ਿਵਦਸਾਨੀ ਆਏ ਨਜ਼ਰ
ਉਨ੍ਹਾਂ ਨੇ ਇਸ ਗੀਤ ਦਾ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਕਿ ‘ਬਾਕਮਾਲ ਗੁਰਦਾਸ ਮਾਨ ਸਾਹਿਬ। ਪੰਜਾਬੀ ਮਾਂ ਬੋਲੀ ਤੇ ਪੰਜਾਬੀਅਤ ਨੂੰ ਸਿਖਰਾਂ ‘ਤੇ ਪਹੁੰਚਾਉਣ ਵਾਲੇ ਗੁਰਦਾਸ ਮਾਨ ਸਾਹਿਬ ਸਾਨੂੰ ਕੁਦਰਤ ਦਾ ਅਨਮੋਲ ਤੋਹਫ਼ਾ ਹਨ। ਕੋਈ ਸੱਚਾ ਪੰਜਾਬੀ ਤੁਹਾਡੀ ਦਿੱਤੀ ਹੋਈ ਦੇਣ ਨੂੰ ਭੁਲਾ ਨਹੀਂ ਸਕਦਾ ।
Image Source :Instagram
ਦਿਲੋਂ ਸਤਿਕਾਰ…’। ਜੈਨੀ ਜੌਹਲ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਦੇ ਦਰਸ਼ਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਗੁਰਦਾਸ ਮਾਨ ਦੇ ਫੈਨਸ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।
View this post on Instagram