ਜੈਨੀ ਜੌਹਲ ਨੇ ਅਰਜਨ ਢਿੱਲੋਂ ਦੇ ਖਿਲਾਫ ਵਰਤੀ ਗਈ ਸ਼ਬਦਾਵਲੀ ਦੇ ਲਈ ਮੰਗੀ ਮੁਆਫ਼ੀ
ਜੈਨੀ ਜੌਹਲ (Jenny Johal) ਨੇ ਬੀਤੇ ਦਿਨ ਆਪਣੇ ਲਾਈਵ ਸ਼ੋਅ ਦੇ ਦੌਰਾਨ ਅਰਜਨ ਢਿੱਲੋਂ ਦੇ ਗੀਤ 25-25 ਪੰਜਾਹ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਹੋਇਆ ਕਿਹਾ ਸੀ ਕਿ ‘ਪੱਚੀ ਪੱਚੀ ਪੰਜਾਹ ਕੋਈਬ ਸਾਥੋਂ ਉਤਾਹਾਂ ਵਿਖਾ’ ਇਸ ਤੋਂ ਉਤਾਂਹਾ ਤੁਹਾਡਾ ਸਭ ਦਾ ਬਾਪ ਆ ਸਿੱਧੂ ਮੂਸੇਵਾਲਾ’। ਜਿਸ ਤੋਂ ਬਾਅਦ ਜੈਨੀ ਜੌਹਲ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ।
image Source : Google
ਹੋਰ ਪੜ੍ਹੋ : ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਫ਼ਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ
ਇਸ ਤੋਂ ਬਾਅਦ ਗਾਇਕਾ ਨੇ ਆਪਣੇ ਕਹੇ ਸ਼ਬਦਾਂ ਦੇ ਲਈ ਮੁਆਫ਼ੀ ਮੰਗ ਲਈ ਹੈ । ਗਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ ‘ਸਤਿ ਸ੍ਰੀ ਅਕਾਲ ਜੀ, ਕੁਝ ਦਿਨ ਪਹਿਲਾਂ ਇੱਕ ਲਾਈਵ ਸ਼ੋਅ ਦੇ ਦੌਰਾਨ ਮੇਰੇ ਕੋਲੋਂ ਇਮੋਸ਼ਨਲ ਹੋ ਕੇ ਅਰਜਨ ਢਿੱਲੋਂ ਦੇ ਲਈ ਗਲਤ ਸ਼ਬਦਾਵਲੀ ਯੂਜ਼ ਹੋ ਗਈ।
image Source : Instagram
ਉਸ ਲਈ ਮੈਂ ਮੁਆਫ਼ੀ ਮੰਗਦੀ ਹਾਂ’। ਜੈਨੀ ਜੌਹਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਕਈ ਗੀਤ ਆ ਚੁੱਕੀ ਹੈ । ਪਿਛਲੇ ਕੁਝ ਮਹੀਨਿਆਂ ਤੋਂ ਗਾਇਕਾ ਪੰਜਾਬੀ ਇੰਡਸਟਰੀ ‘ਚ ਕਾਫੀ ਸਰਗਰਮ ਹਨ ।
Image Source : Instagram
ਹਾਲ ਹੀ ‘ਚ ਉਨ੍ਹਾਂ ਨੇ ਇੱਕ ਗੀਤ ਕੱਢਿਆ ਸੀ ‘ਲੈਟਰ ਟੂ ਸੀਐੱਮ’ ਗਾਇਆ ਸੀ । ਇਸ ਗੀਤ ‘ਚ ਉਸ ਨੇ ਸਿੱਧੂ ਮੂਸੇਵਾਲਾ ਦੀ ਮੌਤ ਦੇ ਲਈ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਕੋਈ ਕਾਰਵਾਈ ਨਾ ਕਰਨ ‘ਤੇ ਪੰਜਾਬ ਸਰਕਾਰ ਦੀ ਕਾਰਜ ਸ਼ੈਲੀ ‘ਤੇ ਸਵਾਲ ਚੁੱਕਿਆ ਸੀ । ਪਰ ਇਸ ਗੀਤ ਨੂੰ ਯੂਟਿਊਬ ਤੋਂ ਡਿਲੀਟ ਕਰ ਦਿੱਤਾ ਗਿਆ ਸੀ ।
View this post on Instagram