ਜੈਜ਼ੀ ਬੀ ਦਾ ਨਵਾਂ ਗੀਤ ‘ਰੂਡ ਬੁਆਏ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

Reported by: PTC Punjabi Desk | Edited by: Shaminder  |  November 30th 2022 12:58 PM |  Updated: November 30th 2022 12:58 PM

ਜੈਜ਼ੀ ਬੀ ਦਾ ਨਵਾਂ ਗੀਤ ‘ਰੂਡ ਬੁਆਏ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਜੈਜ਼ੀ ਬੀ (Jazzy B) ਇੱਕ ਤੋਂ ਬਾਅਦ ਇੱਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਂਦੇ ਹਨ । ਉਨ੍ਹਾਂ ਦਾ ਨਵਾਂ ਗੀਤ ‘ਰੂਡ ਬੁਆਏ’ (Rude Boy) ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਜੱਗੀ ਜਾਗੋਵਾਲ ਦੇ ਲਿਖੇ ਹੋਏ ਹਨ ਅਤੇ ਮਿਊਜ਼ਿਕ ਡਾਕਟਰ ਜ਼ਿਊਸ ਨੇ ਦਿੱਤਾ ਹੈ । ਵੀਡੀਓ ਰੂਪਨ ਬੱਲ ਦੇ ਵੱਲੋਂ ਤਿਆਰ ਕੀਤਾ ਗਿਆ ਹੈ ।

Jazzy b Image Source : Youtube

ਹੋਰ ਪੜ੍ਹੋ : ਅਰਵਿੰਦਰ ਖਹਿਰਾ ਦੇ ਵਿਆਹ ‘ਚ ਬੀ ਪਰਾਕ ਸਣੇ ਕਈ ਗਾਇਕਾਂ ਨੇ ਲਾਈਆਂ ਰੌਣਕਾਂ, ਆਪਣੇ ਵਿਆਹ ‘ਚ ਖੂਬ ਨੱਚੇ ਖਹਿਰਾ

ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੈਜ਼ੀ ਬੀ ਇਨ੍ਹੀਂ ਦਿਨੀਂ ਨੀਰੂ ਬਾਜਵਾ ਦੇ ਨਾਲ ਆਉਣ ਵਾਲੀ ਫ਼ਿਲਮ ‘ਸਨੋਮੈਨ’ ਨੂੰ ਲੈ ਕੇ ਚਰਚਾ ‘ਚ ਹਨ ।

Jazzy b Image source : Youtube

ਹੋਰ ਪੜ੍ਹੋ : ਅੱਧੀ ਰਾਤ ਨੂੰ ਸ਼ਹਿਨਾਜ਼ ਗਿੱਲ ਨੂੰ ਮਿਲ ਕੇ ਰੋਣ ਲੱਗ ਪਈ ਉਸ ਦੀ ਫੈਨ, ਸ਼ਹਿਨਾਜ਼ ਗਿੱਲ ਨੇ ਕਿਹਾ ਘਰ ਜਾਓ, ਵੇਖੋ ਵੀਡੀਓ

ਇਸ ਫ਼ਿਲਮ ‘ਚ ਜੈਜ਼ੀ ਬੀ ਇੱਕ ਪੁਲਿਸ ਅਫ਼ਸਰ ਦੀ ਭੂਮਿਕਾ ‘ਚ ਨਜ਼ਰ ਆਉਣਗੇ । ਜੈਜ਼ੀ ਬੀ ਇਸ ਫ਼ਿਲਮ ਦੇ ਨਾਲ ਮੁੜ ਤੋਂ ਇੰਡਸਟਰੀ ‘ਚ ਵਾਪਸੀ ਕਰ ਰਹੇ ਹਨ ।ਜੈਜ਼ੀ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

Jazzy b Image Source : Youtube

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਉਹ ਅਕਸਰ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਹਨ ।ਉਹ ਇੰਡਸਟਰੀ ‘ਚ ਭੰਗੜਾ ਕਿੰਗ ਦੇ ਨਾਂਅ ਨਾਲ ਮਸ਼ਹੂਰ ਹਨ ।ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਗਾਇਕੀ ਦੇ ਖੇਤਰ ‘ਚ ਸਰਗਰਮ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network