ਜੈਜ਼ੀ ਬੀ ਕਿਸਾਨਾਂ ਦੇ ਧਰਨੇ ‘ਚ ਹੋਏ ਸ਼ਾਮਿਲ, ਸਰਕਾਰ ਨੂੰ ਸੁਣਾਈਆਂ ਖਰੀਆਂ ਖਰੀਆਂ
ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਦਿੱਲੀ ਦੇ ਬਾਰਡਰਾਂ ‘ਤੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ ।ਖੇਤੀ ਕਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਪੰਜਾਬੀ ਕਲਾਕਾਰ ਵੀ ਪਹੁੰਚ ਰਹੇ ਹਨ । ਜੈਜ਼ੀ ਬੀ ਵੀ ਵਿਦੇਸ਼ ਤੋਂ ਸਿੱਧੇ ਧਰਨੇ ਵਾਲੀ ਥਾਂ ‘ਤੇ ਪਹੁੰਚੇ ਹੋਏ ਹਨ ।
ਜੈਜ਼ੀ ਬੀ ਕਈ ਦਿਨਾਂ ਤੋਂ ਇਸ ਧਰਨੇ ‘ਚ ਮੌਜੂਦ ਹਨ । ਉਨ੍ਹਾਂ ਨੇ ਕੁਝ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ । ਇਸ ਵੀਡੀਓ ‘ਚ ਉਹ ਇਕ ਗਾਣਾ ਗਾ ਕੇ ਸੁਣਾ ਰਹੇ ਨੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਉੱਡਿਆ ਤੀਰ ਪੰਜਾਬ ਤੋਂ ਤਿੱਖਾ ਫੜ ਲਓ ਜਿਹਨੇ ਫੜਨਾ’।
ਹੋਰ ਪੜ੍ਹੋ : ਕਿਸਾਨਾਂ ਨੂੰ ਅੱਤਵਾਦੀ ਦੱਸਣ ਵਾਲੇ ਗੋਦੀ ਮੀਡੀਆ ਨੂੰ ਜੈਜ਼ੀ ਬੀ ਨੇ ਇਸ ਤਰ੍ਹਾਂ ਪਾਈਆਂ ਲਾਹਨਤਾਂ
ਕੇਂਦਰ ਸਰਕਾਰ ਅਤੇ ਕਿਸਾਨ ਸੰਗਠਨਾਂ ਦਰਮਿਆਨ ਸੋਮਵਾਰ ਨੂੰ ਵਿਗਿਆਨ ਭਵਨ ਵਿਖੇ ਹੋਈ ਅੱਠਵੇਂ ਗੇੜ ਦੀ ਮੀਟਿੰਗ ਵਿੱਚ ਦੋ ਮੁੱਦਿਆਂ ‘ਤੇ ਵਿਚਾਰ-ਵਟਾਂਦਰੇ ਹੋਣੇ ਸੀ, ਪਰ ਇਹ ਵਿਚਾਰ ਤਿੰਨੋਂ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ਤੱਕ ਸੀਮਤ ਰਹੇ।
ਦੁਪਹਿਰ ਦੇ ਖਾਣੇ ਤੋਂ ਪਹਿਲਾਂ ਅਤੇ ਬਾਅਦ ਵਿਚ ਕਿਸਾਨ ਆਗੂ ਤਿੰਨੋਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਰਹੇ। ਨਤੀਜੇ ਵਜੋਂ ਮੀਟਿੰਗ ਬੇਨਤੀਜਾ ਰਹੀ। ਦੋਵਾਂ ਧਿਰਾਂ ਦਰਮਿਆਨ ਤਿੰਨੋਂ ਕਾਨੂੰਨਾਂ ਦੇ ਮੁੱਦੇ ‘ਤੇ ਇੰਨੀ ਚਰਚਾ ਹੋਈ ਕਿ ਐਮਐਸਪੀ ਨੂੰ ਕਾਨੂੰਨੀ ਜਾਮਾ ਦੇਣ ਦੀ ਮੰਗ ‘ਤੇ ਬਹਿਸ ਨਹੀਂ ਹੋ ਸਕੀ।
View this post on Instagram