ਜੈਜ਼ੀ ਬੀ ਨੇ ਪੰਜਾਬੀ ਇੰਡਸਟਰੀ ‘ਚ ਪੂਰੇ ਕੀਤੇ 29 ਸਾਲ, ਗਾਇਕੀ ਦੇ ਸਫ਼ਰ ਨੂੰ ਕੀਤਾ ਬਿਆਨ

Reported by: PTC Punjabi Desk | Edited by: Shaminder  |  September 05th 2022 05:17 PM |  Updated: September 05th 2022 05:17 PM

ਜੈਜ਼ੀ ਬੀ ਨੇ ਪੰਜਾਬੀ ਇੰਡਸਟਰੀ ‘ਚ ਪੂਰੇ ਕੀਤੇ 29 ਸਾਲ, ਗਾਇਕੀ ਦੇ ਸਫ਼ਰ ਨੂੰ ਕੀਤਾ ਬਿਆਨ

ਜੈਜ਼ੀ ਬੀ (Jazzy B) ਨੇ ਪੰਜਾਬੀ ਇੰਡਸਟਰੀ ‘ਚ 29  ਸਾਲ ਪੂਰੇ ਕੀਤੇ ਹਨ । ਗਾਇਕੀ ਦੇ ਖੇਤਰ ‘ਚ 29 ਸਾਲ ਪੂਰੇ ਹੋਣ ‘ਤੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਐਲਬਮ ਦਾ ਪਹਿਲਾ ਪੋਸਟਰ ਵੀ ਸਾਂਝਾ ਕੀਤਾ ਹੈ । ਜਿਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘1993 ਤੋਂ ਅੱਜ ਤੱਕ ਤੁਸੀਂ ਬਹੁਤ ਪਿਆਰ ਦਿੱਤਾ…ਲਵ ਯੂ ਆਲ...’।

Jazzy B , Image Source : Instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੀ ਪੋਸਟ ਹੋ ਰਹੀ ਵਾਇਰਲ, ਸਭ ਨੂੰ ਆਪਣੀ ਪੋਸਟ ਰਾਹੀਂ ਦਿੱਤਾ ਖ਼ਾਸ ਸੁਨੇਹਾ

ਇਸ ਦੇ ਨਾਲ ਹੀ ਗਾਇਕ ਨੇ ਆਪਣੀ ਆਉਣ ਵਾਲੀ ਐਲਬਮ ਦਾ ਨਾਮ ਵੀ ਆਪਣੇ ਪ੍ਰਸ਼ੰਸਕਾਂ ਨੂੰ ਪੁੱਛਿਆ ਹੈ । ਜੈਜ਼ੀ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ 1993 ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

jazzy b image From Jazzy b song

ਹੋਰ ਪੜ੍ਹੋ : ਜਸਬੀਰ ਜੱਸੀ ਨੇ ਗਾਇਨ ਕੀਤਾ ਸ਼ਬਦ ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ’, ਵੇਖੋ ਵੀਡੀਓ

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਜੈਜ਼ੀ ਬੀ ਭੰਗੜਾ ਕਿੰਗ ਦੇ ਨਾਂਅ ਨਾਲ ਵੀ ਜਾਣੇ ਜਾਂਦੇ ਹਨ । ਉਹ ਬਹੁਤ ਛੋਟੀ ਜਿਹੀ ਉਮਰ ‘ਚ ਹੀ ਵਿਦੇਸ਼ ‘ਚ ਸੈਟਲ ਹੋ ਗਏ ਸਨ । ਉਨ੍ਹਾਂ ਦਾ ਇੱਕ ਪੁੱਤਰ ਹੈ, ਜਦੋਂਕਿ ਇੱਕ ਧੀ ਦੇ ਉਹ ਪਿਤਾ ਹਨ ।

jazzy b , image Source : Instagram

ਉਹ ਅਕਸਰ ਆਪਣੇ ਪਿੰਡ ਬਾਰੇ ਗੱਲਾਂ ਸ਼ੇਅਰ ਕਰਦੇ ਰਹਿੰਦੇ ਹਨ । ਬੇਸ਼ੱਕ ਜੈਜ਼ੀ ਬੀ ਵਿਦੇਸ਼ ‘ਚ ਵੱਸ ਗਏ ਹਨ, ਪਰ ਪੰਜਾਬ ਦੀ ਮਿੱਟੀ ਦੇ ਨਾਲ ਉਹ ਜੁੜੇ ਹੋਏ ਹਨ ਅਤੇ ਅਕਸਰ ਹੀ ਉਹ ਪੰਜਾਬ ‘ਚ ਸ਼ੋਅ ਕਰਨ ਦੇ ਲਈ ਆਉਂਦੇ ਰਹਿੰਦੇ ਹਨ ।

 

View this post on Instagram

 

A post shared by Jazzy B (@jazzyb)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network