ਜੈਜ਼ੀ ਬੀ ਨੂੰ ਮਿਲਿਆ ਸਨਮਾਨ ,ਜੈਜ਼ੀ ਬੀ ਨੇ ਸਾਂਝਾ ਕੀਤਾ ਵੀਡਿਓ
ਜੈਜ਼ੀ ਬੀ ਯਾਨੀ ਜਸਵਿੰਦਰ ਸਿੰਘ ਬੈਂਸ । ਜੈਜ਼ੀ ਬੀ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ ।ਉਨ੍ਹਾਂ ਨੇ ਹੁਣ ਤੱਕ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । 'ਮਿੱਤਰਾਂ ਦੇ ਬੂਟ', 'ਮਿਸਟਰ ਸਿੰਘ', ਹੋਵੇ ਜਾਂ ਫਿਰ ਕੋਈ ਹੋਰ ਗੀਤ ਹਰ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । ਉਨ੍ਹਾਂ ਦੀ ਬਿਹਤਰੀਨ ਗਾਇਕੀ ਲਈ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ ।ਇੱਕ ਨਿੱਜੀ ਮੈਗਜ਼ੀਨ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ ।
ਹੋਰ ਵੇਖੋ : ਜੈਜ਼ੀ ਬੀ ਨੇ ਓਸਲੋ ‘ਚ ਬੰਨਿਆਂ ਸਮਾਂ ,ਸਰੋਤਿਆਂ ਨਾਲ ਸੁਰਾਂ ਦੀ ਪਾਈ ਸਾਂਝ
https://www.instagram.com/p/Bnw9QEmBBsL/?hl=en&taken-by=jazzyb
ਹੈਂਡੀ ਅਪਲਾਈਸੈਂਸ ਅਤੇ ਇੱਕ ਨਿੱਜੀ ਮੈਗਜ਼ੀਨ ਵੱਲੋਂ ਉਨ੍ਹਾਂ ਨੂੰ ਐਕਸਟਰਾਆਰਡਨਰੀ ਅਚੀਵਮੈਂਟ ਅਵਾਰਡ ਨਾਲ ਨਵਾਜ਼ਿਆ ਗਿਆ ਹੈ । ਜੈਜ਼ੀ ਬੀ ਨੇ ਇਸ ਸਨਮਾਨ ਸਮਾਰੋਹ ਦਾ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਹ ਐਵਾਰਡ ਮਿਲਣ 'ਤੇ ਜੈਜ਼ੀ ਬੀ ਕਾਫੀ ਖੁਸ਼ ਨਜ਼ਰ ਆਏ। ਉਨ੍ਹਾਂ ਦੇ ਫੈਨਸ ਨੇ ਇਸ ਵੀਡਿਓ ਨੂੰ ਪਸੰਦ ਕੀਤਾ ਹੈ ਅਤੇ ਇਸ ਵੀਡਿਓ ਤੇ ਕਈ ਕਮੈਂਟ ਵੀ ਕੀਤੇ ਨੇ ।
ਜੈਜ਼ੀ ਬੀ ਦੇ ਨਾਲ ਮਸ਼ਹੂਰ ਹੋਏ ਜੈਜ਼ੀ ਬੀ ਦਾ ਜਨਮ ਇੱਕ ਅਪ੍ਰੈਲ ਉੱਨੀ ਸੌ ਪਚੱਤਰ ਨੂੰ ਨਵਾਂਸ਼ਹਿਰ ਦੇ ਦੁਰਗਾਪੁਰ 'ਚ ਹੋਇਆ ਸੀ ਅਤੇ ਫਿਰ ਉਹ ਕੈਨੇਡਾ ਚਲੇ ਗਏ ਅਤੇ ਹੁਣ ਉਹ ਬਰਮਿੰਘਮ ਇੰਗਲੈਂਡ 'ਚ ਹੀ ਸੈਟਲ ਹਨ । ਭੰਗੜੇ ਅਤੇ ਹਿੱਪਹਾਪ ਲਈ ਮਸ਼ਹੂਰ ਜੈਜ਼ੀ ਬੀ ਨੂੰ ਭੰਗੜੇ ਦਾ ਸਿਰਤਾਜ਼ ਵੀ ਕਿਹਾ ਜਾਂਦਾ ਹੈ ।ਜੈਜ਼ੀ ਬੀ ਨੇ ਸੰਗੀਤ ਦੀ ਸਿੱਖਿਆ ਮਰਹੂਮ ਕੁਲਦੀਪ ਮਾਣਕ ਜੀ ਤੋਂ ਹਾਸਲ ਕੀਤੀ । ਜਿਸ ਦੇ ਵੀਡਿਓ ਵੀ ਉਹ ਅਕਸਰ ਮੀਡੀਆ 'ਤੇ ਸਾਂਝੇ ਕਰਦੇ ਰਹਿੰਦੇ ਨੇ । ਉਹ ਗਾਇਕ ਦੇ ਨਾਲ-ਨਾਲ ਗੀਤਕਾਰ ਵੀ ਨੇ ਅਤੇ1993 ਤੋਂ ਗਾਇਕੀ ਦੇ ਖੇਤਰ 'ਚ ਹਨ । ਉਹ ਹੁਣ ਤੱਕ ਸੁਖਸ਼ਿੰਦਰ ਸ਼ਿੰਦਾ ,ਪੌਪਸੀ ਦ ਮਿਊਜ਼ਿਕ ਮਸ਼ੀਨ ,ਅਮਨ ਹੇਅਰ,ਕੁਲਦੀਪ ਮਾਣਕ ,ਬੱਬੂ ਮਾਨ ,ਅੰਗਰੇਜ਼ ਅਲੀ ਅਤੇ ਗੈਰੀ ਸੰਧੂ ਨਾਲ ਕੰਮ ਕਰ ਚੁੱਕੇ ਨੇ ।