ਜੈ ਰੰਧਾਵਾ ਨੇ ਆਪਣੀ ਆਉਣ ਵਾਲੀ ਫ਼ਿਲਮ ‘ਚੋਬਰ’ ਦਾ ਪੋਸਟਰ ਕੀਤਾ ਸਾਂਝਾ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

Reported by: PTC Punjabi Desk | Edited by: Lajwinder kaur  |  July 11th 2022 08:11 PM |  Updated: July 11th 2022 08:11 PM

ਜੈ ਰੰਧਾਵਾ ਨੇ ਆਪਣੀ ਆਉਣ ਵਾਲੀ ਫ਼ਿਲਮ ‘ਚੋਬਰ’ ਦਾ ਪੋਸਟਰ ਕੀਤਾ ਸਾਂਝਾ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

Jayy Randhawa shares a poster for his new film 'Chobbar': ਪੰਜਾਬੀ ਮਾਡਲ, ਗਾਇਕ ਤੇ ਐਕਟਰ ਜੈ ਰੰਧਾਵਾ ਇੱਕ ਵਾਰ ਫਿਰ ਤੋਂ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲ ਉੱਤੇ ਛਾਪ ਛੱਡਣ ਲਈ ਤਿਆਰ ਨੇ। ‘ਸ਼ੂਟਰ’ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਹ ਫ਼ਿਲਮੀ ਜਗਤ ‘ਚ ਕਾਫੀ ਐਕਟਿਵ ਨੇ। ਉਨ੍ਹਾਂ ਨੇ ਆਪਣੀ ਇੱਕ ਹੋਰ ਫ਼ਿਲਮ ਦਾ ਐਲਾਨ ਕਰ ਫ਼ਿਲਮ ‘ਦੁਰਲਭ’ ਦੀ ਘੋਸ਼ਣਾ ਤੋਂ ਬਾਅਦ ਇੱਕ ਹੋਰ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ।

ਹੋਰ ਪੜ੍ਹੋ : ਭਾਰਤੀ ਸਿੰਘ ਨੇ ਦਿਖਾਇਆ ਆਪਣੇ ਪੁੱਤਰ ਦਾ ਚਿਹਰਾ, ਜਨਮ ਤੋਂ ਲੈ ਕੇ ਤਿੰਨ ਮਹੀਨੇ ਤੱਕ ਦੇ 'Laksh' ਦੀਆਂ ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ

ਜੀ ਹਾਂ ਉਹ ‘ਚੋਬਰ’ ਟਾਈਟਲ ਹੇਠ ਤਿਆਰ ਫ਼ਿਲਮ ‘ਚ ਨਜ਼ਰ ਆਉਣਗੇ। ਜੈ ਰੰਧਾਵਾ ਨੇ ਆਪਣੀ ਆਉਣ ਵਾਲੀ ਫਿਲਮ ਚੋਬਰ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ  ਸਾਂਝਾ ਕੀਤਾ ਹੈ। ਇਸ ਫਿਲਮ ਵਿੱਚ Jay Randhawa ਨਾਲ Drishty Talwar ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਫਿਲਮ 21 ਅਕਤੂਬਰ ਨੂੰ ਸਿਨੇਮੇਘਰਾਂ ਵਿੱਚ ਰਿਲੀਜ਼ ਹੋਵੇਗੀ । ਮਨੀਸ਼ ਭੱਟ ਇਸ ਫ਼ਿਲਮ ਦੇ ਨਿਰਦੇਸ਼ਕ ਹਨ।

ਐਕਟਰ ਨੇ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ- ‘ਮੇਰੀ ਦੂਜੀ ਫ਼ਿਲਮ CHOBBAR ਦਾ ਪਹਿਲਾ ਪੋਸਟਰ ਲਓ ਦੇਖੋ...ਥਿਏਟਰ ‘ਚ ਦੇਖੋ 21 ਅਕਤੂਬਰ ਨੂੰ’। ਪੋਸਟਰ ‘ਚ ਦੇਖ ਸਕਦੇ ਹੋ ਜੈ ਰੰਧਾਵਾ ਦੇ ਨਾਲ ਇੱਕ ਨੰਨ੍ਹਾ ਸਰਦਾਰ ਬੱਚਾ ਵੀ ਨਜ਼ਰ ਆ ਰਿਹਾ ਹੈ । ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਜੈ ਰੰਧਾਵਾ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।

ਦੱਸ ਦਈਏ ਜੈ ਰੰਧਾਵਾ ਨੇ ਸ਼ੂਟਰ ਫ਼ਿਲਮ ਦੇ ਨਾਲ ਅਦਾਕਾਰੀ ਦੇ ਖੇਤਰ ਚ ਕਦਮ ਰੱਖਿਆ ਸੀ। ਇਸ ਤੋਂ ਪਹਿਲਾਂ ਕਈ ਗੀਤਾਂ ਚ ਬਤੌਰ ਮਾਡਲ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਗੀਤ ਜਿਵੇਂ ਸਟਾਰ, ਦੀਵਾਨਾ, BY GOD, ਨੇਚਰ, ਗੋਰੀਏ, ਫਿਤੂਰ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰੀ ਲਗਾ ਚੁੱਕੇ ਹਨ।

 

 

View this post on Instagram

 

A post shared by Jayy Randhawa (@jayyrandhawa)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network