ਜਯੇਸ਼ਭਾਈ ਜੋਰਦਾਰ ਦਾ ਟਾਈਟਲ ਟਰੈਕ, 'ਏਕ ਦਮ ਜੋਰਦਾਰ ਛੇ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ
ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਆਪਣੀ ਆਉਣ ਵਾਲੀ ਫ਼ਿਲਮ ਜਯੇਸ਼ਭਾਈ ਜ਼ੋਰਦਾਰ ਨੂੰ ਲੈ ਕੇ ਚਰਚਾ ਵਿੱਚ ਹਨ। ਰਣਵੀਰ ਸਿੰਘ ਸਟਾਰਰ ਫ਼ਿਲਮ ਜਯੇਸ਼ਭਾਈ ਜ਼ੋਰਦਾਰ ਦੇ ਟ੍ਰੇਲਰ ਤੋਂ ਬਾਅਦ ਦਰਸ਼ਕ ਇਸ ਫਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ। ਅੱਜ ਇਸ ਫਿਲਮ ਦਾ ਟਾਈਟਲ ਟਰੈਕ "ਏਕ ਦਮ ਜੋਰਦਾਰ ਛੇ " ਰਿਲੀਜ਼ ਹੋ ਗਿਆ ਹੈ। ਇਹ ਫ਼ਿਲਮ ਇੱਕ ਕਾਮੇਡੀ ਡਰਾਮਾ ਦੇ ਨਾਲ-ਨਾਲ ਸਮਾਜਿਕ ਕੁਰੀਤੀਆਂ ਬਾਰੇ ਵੀ ਗੱਲ ਕਰੇਗੀ।
ਆਪਣੇ ਵੱਖ-ਵੱਖ ਕਿਰਦਾਰ ਨਾਲ ਦਰਸ਼ਕਾਂ ਦੇ ਦਿਲਾਂ-ਦਿਮਾਗ 'ਚ ਵੱਖਰੀ ਤਸਵੀਰ ਬਣਾਉਣ ਵਾਲੇ ਅਭਿਨੇਤਾ ਰਣਵੀਰ ਸਿੰਘ ਮੁੜ ਦਰਸ਼ਕਾਂ ਨੂੰ 90 ਦੇ ਦਸ਼ਕ ਦੀ ਯਾਦ ਦਿਵਾਉਂਦੇ ਹੋਏ ਨਜ਼ਰ ਆਉਣਗੇ। ਇਸ ਫਿਲਮ ਦਾ ਟਾਈਟਲ ਟਰੈਕ "ਏਕ ਦਮ ਜੋਰਦਾਰ ਛੇ " ਰਿਲੀਜ਼ ਹੋ ਗਿਆ ਹੈ।
ਇਸ ਗੀਤ ਵਿੱਚ ਰਣਵੀਰ ਸਿੰਘ ਵੱਖ-ਵੱਖ ਤਰੀਕੇ ਨਾਲ ਆਪਣੇ ਕਿਰਦਾਰ ਨੂੰ ਦਰਸਾਉਂਦੇ ਨਜ਼ਰ ਆ ਰਹੇ ਹਨ। ਇਸ ਗੀਤ ਵਿੱਚ ਉਨ੍ਹਾਂ ਦਾ 90 ਦੇ ਦਸ਼ਕ ਦਾ ਲੁੱਕ ਵਿਖਾਈ ਦੇ ਰਿਹਾ ਹੈ। ਇਸ ਗੀਤ ਰਾਹੀਂ ਫਿਲਮ ਦੇ ਵੱਖ-ਵੱਖ ਦ੍ਰਿਸ਼ਾਂ ਨੂੰ ਦਰਸਾਇਆ ਗਿਆ ਹੈ। ਦਰਸ਼ਕਾਂ ਵੱਲੋਂ ਇਹ ਗੀਤ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ : ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ 49ਵੀਂ ਬਰਸੀ ਅੱਜ, ਜਾਣੋ ਉਨ੍ਹਾਂ ਦੇ ਜੀਵਨ ਬਾਰੇ ਖ਼ਾਸ ਗੱਲਾਂ
ਇਸ ਫ਼ਿਲਮ 'ਚ ਉਹ ਆਪਣੀ ਮਜ਼ਬੂਤ ਇਮੇਜ ਤੋਂ ਕੁਝ ਵੱਖਰਾ ਕਰਦੇ ਨਜ਼ਰ ਆਉਣਗੇ। ਇਸ ਫ਼ਿਲਮ 'ਚ ਰਣਵੀਰ ਸਿੰਘ ਨੇ ਗੁਜਰਾਤੀ ਵਿਅਕਤੀ ਦਾ ਕਿਰਦਾਰ ਨਿਭਾਉਣਗੇ। ਦੂਜੇ ਪਾਸੇ ਬੋਮਨ ਇਰਾਨੀ ਰਣਵੀਰ ਸਿੰਘ ਦੇ ਪਿਤਾ ਦੀ ਭੂਮਿਕਾ 'ਚ ਹਨ, ਜੋ ਪਿੰਡ ਦੇ ਸਰਪੰਚ ਬਣੇ ਹਨ। ਦਰਸ਼ਕ ਕਾਫੀ ਸਮੇਂ ਤੋਂ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਸਨ।
ਇਸ ਫ਼ਿਲਮ 'ਚ ਕਾਮੇਡੀ ਦੇ ਨਾਲ-ਨਾਲ ਸਮਾਜਿਕ ਸੰਦੇਸ਼ ਵੀ ਦਿੱਤਾ ਗਿਆ ਹੈ। ਇਹ ਫ਼ਿਲਮ13 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੀ ਕਹਾਣੀ ਲੜਕੇ ਅਤੇ ਲੜਕੀ ਵਿੱਚ ਹੁੰਦੇ ਵਿਤਕਰੇ ਨੂੰ ਦਰਸਾਉਂਦੀ ਹੈ।