ਫੋਟੋਗ੍ਰਾਫਰਜ਼ ਨੂੰ ਦੇਖ ਕੇ ਜਯਾ ਬੱਚਨ ਨੂੰ ਫਿਰ ਆਇਆ ਗੁੱਸਾ, ਸੋਸ਼ਲ ਮੀਡੀਆ ਯੂਜ਼ਰਸ ਨੇ ਅਦਾਕਾਰਾ ਦੀ ਲਗਾਈ ਕਲਾਸ, ਦੇਖੋ ਵਾਇਰਲ ਵੀਡੀਓ
Jaya Bachchan Viral Video: ਜਯਾ ਬੱਚਨ ਇੱਕ ਵਾਰ ਫਿਰ ਸੋਸ਼ਲ ਮੀਡੀਆ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਈ ਹੈ। ਮੁੰਬਈ 'ਚ ਲੈਕਮੇ ਫੈਸ਼ਨ ਵੀਕ ਦੇ ਆਖਰੀ ਦਿਨ ਜਯਾ ਬੱਚਨ ਆਪਣੀ ਦੋਹਤੀ ਨਵਿਆ ਨਵੇਲੀ ਨੰਦਾ ਨਾਲ ਪਹੁੰਚੀ। ਇੱਥੇ ਮੀਡੀਆ ਅਤੇ ਪਪਰਾਜ਼ੀ ਨੇ ਉਸ ਦੀਆਂ ਤਸਵੀਰਾਂ ਅਤੇ ਵੀਡੀਓ ਲੈਣੇ ਸ਼ੁਰੂ ਕਰ ਦਿੱਤੇ, ਜਿਸ 'ਤੇ ਅਦਾਕਾਰਾ ਗੁੱਸੇ 'ਚ ਆ ਗਈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜਯਾ ਬੱਚਨ ਕਿਵੇਂ ਗੁੱਸਾ ‘ਚ ਦਿਖਾਈ ਦੇ ਰਹੀ ਹੈ।
ਹੋਰ ਪੜ੍ਹੋ : ਰਾਮਾਇਣ 'ਚ ਭਗਵਾਨ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਵਿਲ ਨੂੰ ਵੇਖ ਉਨ੍ਹਾਂ ਦੇ ਪੈਰਾਂ 'ਚ ਡਿੱਗ ਪਈ ਇਹ ਔਰਤ, ਵੇਖੋ ਵੀਡੀਓ
image source: Instagram
ਵੁੰਮਪਲਾ' ਨਾਮ ਦੇ ਇੰਸਟਾਗ੍ਰਾਮ ਪੇਜ਼ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਜਯਾ ਕੈਮਰੇ ਨੂੰ ਦੇਖਦੇ ਹੀ ਉਨ੍ਹਾਂ 'ਤੇ ਉਂਗਲਾਂ ਚੁੱਕਦੀ ਨਜ਼ਰ ਆ ਰਹੀ ਹੈ। ਅਦਾਕਾਰਾ ਜਯਾ ਨੇ ਪੁੱਛਿਆ, 'ਤੁਸੀਂ ਲੋਕ ਕੌਣ ਹੋ? ਕੀ ਤੁਸੀਂ ਮੀਡੀਆ ਤੋਂ ਹੋ? ਜਯਾ ਬੱਚਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ, 'ਤੁਸੀਂ ਲੋਕ ਉਨ੍ਹਾਂ ਨੂੰ ਕਵਰ ਵੀ ਕਿਉਂ ਕਰਦੇ ਹੋ? ਉਹ ਹਮੇਸ਼ਾ ਇਸ ਤਰ੍ਹਾਂ ਦੀ ਗੱਲ ਕਰਦੀ ਹੈ। ਉਹਨਾਂ ਨੂੰ ਇੰਨਾ ਮਹੱਤਵ ਨਾ ਦਿਓ, ਉਹਨਾਂ ਨੂੰ ਕਵਰ ਨਾ ਕਰੋ। ਇਸ ਤਰ੍ਹਾਂ ਯੂਜ਼ਰ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
image source: Instagram
ਹਾਲ ਹੀ 'ਚ ਜਯਾ ਬੱਚਨ ਨੇ ਆਪਣੇ ਪੂਰੇ ਪਰਿਵਾਰ ਨਾਲ ਅਮਿਤਾਭ ਬੱਚਨ ਦਾ 80ਵਾਂ ਜਨਮਦਿਨ ਮਨਾਇਆ। ਉਨ੍ਹਾਂ ਨੇ ਟੀਵੀ ਸ਼ੋਅ ਕੌਣ ਬਣੇਗਾ ਕਰੋੜਪਤੀ ਦੇ ਸੈੱਟ 'ਤੇ ਅਭਿਸ਼ੇਕ ਬੱਚਨ ਦੇ ਨਾਲ ਮਿਲਕੇ ਬਿੱਗ ਬੀ ਨੂੰ ਇੱਕ ਪਿਆਰਾ ਜਿਹਾ ਸਰਪ੍ਰਾਈਜ਼ ਵੀ ਦਿੱਤਾ ਸੀ।
image source: Instagram
View this post on Instagram