ਜੈ ਭਾਨੁਸ਼ਾਲੀ ‘ਤੇ ਮਾਹੀ ਵਿੱਜ ਹੋਏ ਭਾਵੁਕ, ਸ਼ੇਅਰ ਕੀਤਾ ਧੀ ਤਾਰਾ ਦੇ ਪਹਿਲੀ ਵਾਰ ਚੱਲਣ ਦਾ ਵੀਡੀਓ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ
ਟੀਵੀ ਜਗਤ ਦੀ ਖ਼ੂਬਸੂਰਤ ਜੋੜੀ ਜੈ ਭਾਨੁਸ਼ਾਲੀ ਅਤੇ ਮਾਹੀ ਵਿੱਜ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ । ਪਿਛਲੇ ਸਾਲ ਦੋਵੇ ਜਣੇ ਇੱਕ ਬੇਟੀ ਦੇ ਮਾਪੇ ਬਣੇ ਨੇ । ਜਿਸਦਾ ਨਾਂਅ ਉਨ੍ਹਾਂ ਨੇ ਤਾਰਾ ਰੱਖਿਆ ਹੈ । ਅਕਸਰ ਹੀ ਆਪਣੀ ਬੇਟੀ ਦੀਆਂ ਪਿਆਰੀਆਂ ਜਿਹੀਆਂ ਵੀਡੀਓਜ਼ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ।
ਹੋਰ ਪੜ੍ਹੋ : ਕਾਮੇਡੀ ਦੇ ਨਾਲ ਗਾਇਕੀ ‘ਚ ਕਮਾਲ ਕਰ ਦਿੰਦੇ ਨੇ ਕਪਿਲ ਸ਼ਰਮਾ, ਅਰਚਨਾ ਪੂਰਨ ਸਿੰਘ ਨੇ ਸ਼ੇਅਰ ਕੀਤਾ ਇਹ ਵੀਡੀਓ
ਹਾਲ ਹੀ ‘ਚ ਦੋਵੇਂ ਜਣੇ ਭਾਵੁਕ ਨਜ਼ਰ ਆਏ ਜਦੋਂ ਉਨ੍ਹਾਂ ਦੀ ਬੇਟੀ ਨੇ ਚੱਲਣਾ ਸਿੱਖਿਆ ਹੈ । ਜੈ ਭਾਨੁਸ਼ਾਲੀ ਨੇ ਆਪਣੀ ਬੇਟੀ ਤਾਰਾ ਦਾ ਤੁਰਦੇ ਹੋਏ ਦਾ ਇੱਕ ਕਿਊਟ ਜਿਹਾ ਵੀਡੀਓ ਸ਼ੇਅਰ ਕੀਤਾ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ ਕਿ 18 ਅਕਤੂਬਰ ਨੂੰ ਤਾਰਾ ਨੇ ਚੱਲਣਾ ਸਿੱਖਿਆ ਲਿਆ ਹੈ । ਦੋਵੇ ਜਣੇ ਬੇਟੀ ਦੇ ਚੱਲਣ ‘ਤੇ ਬਹੁਤ ਖੁਸ਼ ਨਜ਼ਰ ਆਏ ।
ਇਹ ਵੀਡੀਓ ਦਰਸ਼ਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ । ਫੈਨਜ਼ ਤੇ ਟੀਵੀ ਕਲਾਕਾਰਾ ਕਮੈਂਟਸ ਕਰਕੇ ਮੁਬਾਰਕਾਂ ਦੇ ਰਹੇ ਨੇ । ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ ।
View this post on Instagram