ਜੈਵਲਿਨ ਸਟਾਰ ਨੀਰਜ ਚੋਪੜਾ ਨੇ ਕੀਤੀ ਸਕਾਈ-ਡਾਈਵਿੰਗ, ਵੀਡੀਓ ਕੀਤਾ ਸਾਂਝਾ
ਓਲੰਪਿਕ ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ ਜੈਵਲਿਨ ਸਟਾਰ ਨੀਰਜ ਚੋਪੜਾ (NEERAJ CHOPRA ENJOYS SKYDIVING) ਦੀ ਫੈਨ ਫਾਲੋਇੰਗ ਤੇਜ਼ੀ ਨਾਲ ਵੱਧ ਰਹੀ ਹੈ। ਅਥਲੈਟਿਕਸ ਵਿੱਚ ਭਾਰਤ ਦਾ ਪਹਿਲਾ ਸੋਨ ਤਮਗਾ ਜਿੱਤਣ ਤੋਂ ਬਾਅਦ ਨੀਰਜ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੋ ਗਏ ਹਨ । ਓਲੰਪਿਕ ਚੈਂਪੀਅਨ ਵੱਲੋਂ ਇੰਸਟਾਗ੍ਰਾਮ ਤੇ ਇੱਕ ਵੀਡੀਓ ਪੋਸਟ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੂੰ ਦੁਬਈ ਵਿੱਚ ਆਪਣੇ ਪਹਿਲੇ ਸਕਾਈ-ਡਾਈਵਿੰਗ (SKYDIVING)ਅਨੁਭਵ ਦਾ ਅਨੰਦ ਲੈਂਦੇ ਹੋਏ ਵੇਖਿਆ ਜਾ ਸਕਦਾ ਹੈ।
ਹੋਰ ਪੜ੍ਹੋ :
ਫੈਕਟਰੀ ਵਿੱਚ ਕੰਮ ਕਰਦੇ ਸੋਨੀ ਪਾਬਲਾ ਦੇ ਗਾਇਕੀ ਦੇ ਟੈਲੇਂਟ ਨੂੰ ਇਹਨਾਂ ਲੋਕਾਂ ਨੇ ਪਛਾਣਿਆ ਸੀ
ਨੀਰਜ (NEERAJ CHOPRA) ਨੇ ਇਸ ਦਾ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਹੈ ‘ਏਅਰਪਲੇਨ ਤੋਂ ਕੁੱਦਣ ਤੋਂ ਪਹਿਲਾਂ ਡਰ ਤਾਂ ਲੱਗਿਆ, ਪਰ ਉਸ ਤੋਂ ਬਾਅਦ ਬੜਾ ਮਜਾ ਆਇਆ’ । ਨੀਰਜ ਆਪਣੇ ਤਜ਼ਰਬੇ ਤੋਂ ਬਹੁਤ ਖੁਸ਼ ਹੋਏ। ਉਨ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਦੁਬਈ ਵਿੱਚ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨ ਲਈ ਕਿਹਾ।
View this post on Instagram
ਓਲੰਪਿਕ ਸੋਨ ਤਮਗਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਆਪਣੇ ਜਰਮਨ ਕੋਚ ਕਲਾਉਸ ਬਾਰਟੋਨਿਟਜ਼ ਨੂੰ ਆਪਣੇ ਲਈ "ਸਰਬੋਤਮ" ਦੱਸਿਆ ਅਤੇ ਕਿਹਾ ਕਿ ਉਹ 2024 ਦੀਆਂ ਪੈਰਿਸ ਖੇਡਾਂ ਵਿੱਚ ਆਪਣੀ ਸ਼ਾਨਦਾਰ ਸਾਂਝੇਦਾਰੀ ਜਾਰੀ ਰੱਖਣਾ ਚਾਹੁੰਦੇ ਹਨ।