ਜਾਵੇਦ ਅਖਤਰ ਨੇ ਸਿੱਧੂ ਮੂਸੇਵਾਲਾ ਦੀ ਕੀਤੀ ਤਾਰੀਫ, ਕਿਹਾ ‘ਸੱਚ ਬੋਲਣ ਵਾਲੇ ਤੋਂ ਡਰਦੇ ਨੇ ਲੋਕ’
ਸਿੱਧੂ ਮੂਸੇਵਾਲਾ (Sidhu Moose Wala) ਮੌਤ ਤੋਂ ਬਾਅਦ ਦੁਨੀਆ ਭਰ ‘ਚ ਛਾਏ ਹੋਏ ਹਨ । ਆਪਣੇ ਗੀਤਾਂ ਦੇ ਨਾਲ ਇੰਡਸਟਰੀ ‘ਚ ਖ਼ਾਸ ਜਗ੍ਹਾ ਬਨਾਉਣ ਵਾਲੇ ਸਿੱਧੂ ਮੂਸੇਵਾਲਾ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਲਾਸਟ ਰਾਈਟ, 295, ਡੀਅਰ ਮਾਮਾ, ਲੈਵਲ, ਬਾਪੂ, ਪਾਵਰ, ਜਾਨ ਸਣੇ ਕਈ ਗੀਤ ਸ਼ਾਮਿਲ ਹਨ ।
Image Source: Twitter
ਹੋਰ ਪੜ੍ਹੋ : ਅੱਜ ਹੈ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦੀ ਵੈਡਿੰਗ ਐਨੀਵਰਸਰੀ, ਗਾਇਕਾ ਨੇ ਵੀਡੀਓ ਸਾਂਝਾ ਕਰ ਪਤੀ ਨੂੰ ਕੀਤਾ ਯਾਦ
ਸਿੱਧੂ ਮੂਸੇਵਾਲਾ ਦੀ ਜਾਵੇਦ ਅਖਤਰ ਨੇ ਕੀਤੀ ਤਾਰੀਫ
ਜਾਵੇਦ ਅਖਤਰ (Javed Akhtar) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਜਾਵੇਦ ਅਖਤਰ ਸਿੱਧੂ ਮੂਸੇਵਾਲਾ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਇਸ ਵੀਡੀਓ ਨੂੰ ਇੰਸਟੈਂਟ ਪਾਲੀਵੁੱਡ (Pollywood) ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਜਿਸ ‘ਚ ਜਾਵੇਦ ਅਖਤਰ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ।
Image Source: Twitter
ਹੋਰ ਪੜ੍ਹੋ : ਗਾਇਕ ਖ਼ਾਨ ਸਾਬ ਨੇ ਕੀਤਾ ਜਪੁਜੀ ਸਾਹਿਬ ਦਾ ਪਾਠ, ਨਿਹੰਗ ਸਿੰਘ ਸਰਵਣ ਕਰਦੇ ਆਏ ਨਜ਼ਰ
ਉਹ ਕਹਿ ਰਹੇ ਹਨ ਕਿ ‘ਜੋ ਲੋਕ ਸੱਚੇ ਹੁੰਦੇ ਹਨ, ਜੋ ਅਸੂਲ ਵਾਲੇ ਹੁੰਦੇ ਹਨ ਅਤੇ ਜੋ ਬੇਧੜਕ ਹੋ ਕੇ ਆਪਣੀ ਗੱਲ ਕਹਿੰਦੇ ਹਨ ।ਉਨ੍ਹਾਂ ਨੂੰ ਸਮਾਜ ‘ਚ ਕਿਤੇ ਨਾ ਕਿਤੇ ਤਾਂ ਖਤਰਾ ਹੁੰਦਾ ਹੀ ਹੈ । ਉਸ ਤੋਂ ਕਿਤੇ ਨਾ ਕਿਤੇ ਲੋਕ ਡਰਦੇ ਹਨ । ਕਿਉਂਕਿ ਕਈ ਲੋਕਾਂ ਨੂੰ ਉਨ੍ਹਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ।
ਇਸ ਤੋਂ ਬਾਅਦ ਅਜਿਹੇ ਲੋਕਾਂ ਕੋਲ ਕੋਈ ਰਸਤਾ ਨਹੀਂ ਬਚਦਾ ਅਤੇ ਸਿਵਾਏ ਹਿੰਸਾ ਤੋਂ । ਮੈਂ ਸਿੱਧੂ ਮੂਸੇਵਾਲਾ ਦੀ ਸੋਚ ਨੂੰ ਸਲਾਮ ਕਰਦਾ ਹਾਂ ਅਤੇ ਉਸ ਦੇ ਮਾਪਿਆਂ ਨੂੰ ਵੀ ।
image from instagram
ਸਿੱਧੂ ਮੂਸੇਵਾਲਾ ਦੀ ਲੇਖਣੀ
ਸਿੱਧੂ ਮੂਸੇਵਾਲਾ ਜਿੱਥੇ ਬਿਹਤਰੀਨ ਗਾਇਕੀ ਦੇ ਮਾਲਕ ਸਨ, ਉੱਥੇ ਹੀ ਉਨ੍ਹਾਂ ਦੀ ਲੇਖਣੀ ਵੀ ਬਾਕਮਾਲ ਸੀ । ਉਹ ਆਪਣੇ ਗੀਤਾਂ ‘ਚ ਅਕਸਰ ਸਚਾਈ ਬਿਆਨ ਕਰਦੇ ਸਨ ਅਤੇ ਬੇਧੜਕ ਹੋ ਕੇ ਸੱਚ ਲਿਖਦੇ ਸਨ ਅਤੇ ਆਪਣੇ ਵਿਰੋਧੀਆਂ ਨੂੰ ਆਪਣੀ ਲੇਖਣੀ ਦੇ ਨਾਲ ਜਵਾਬ ਦਿੰਦੇ ਸਨ । ਉਨ੍ਹਾਂ ਦੀ ਲਿਖਣ ਸ਼ੈਲੀ ਹੋਰਨਾਂ ਗੀਤਕਾਰਾਂ ਦੇ ਨਾਲੋਂ ਵੱਖਰੀ ਸੀ ।
View this post on Instagram