ਜਦੋਂ ਜਾਵੇਦ ਅਖਤਰ 'ਤੇ ਇੱਕ ਪ੍ਰੋਡਿਊਸਰ ਨੇ ਮੂੰਹ 'ਤੇ ਮਾਰੀ ਸੀ ਸਕਰਿਪਟ ,ਜਾਣੋ ਪੂਰੀ ਕਹਾਣੀ
ਜਾਵੇਦ ਅਖਤਰ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ਦੇ ਮੌਕੇ 'ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਉਨ੍ਹਾਂ ਦੇ ਜੀਵਨ ਅਤੇ ਸੰਘਰਸ਼ ਬਾਰੇ । ਜਾਵੇਦ ਅਖਤਰ ਨੇ ਆਪਣੀ ਕਿਤਾਬ ਤਰਕਸ਼ 'ਚ ਆਪਣੇ ਜੀਵਨ ਦੇ ਸੰਘਰਸ਼ ਬਾਰੇ ਲਿਖਿਆ ਹੈ । ਸ਼ੁਰੂਆਤੀ ਦੌਰ 'ਚ ਜਦੋਂ ਉਹ ਮੁੰਬਈ 'ਚ ਆਏ ਸਨ ਤਾਂ ਉਨ੍ਹਾਂ ਦੇ ਹਾਲਾਤ ਕੁਝ ਠੀਕ ਨਹੀਂ ਸਨ । ਉਨ੍ਹਾਂ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਉਨ੍ਹਾਂ ਲਈ ਮੁਸ਼ਕਿਲ ਹੋ ਗਿਆ ਸੀ ।
ਹੋਰ ਵੇਖੋ :ਕਪਿਲ ਸ਼ਰਮਾ ਦੇ ਹਾਸੇ ਅਤੇ ਕਾਮਯਾਬੀ ਪਿੱਛੇ ਇਸ ਸ਼ਖਸੀਅਤ ਦਾ ਹੈ ਵੱਡਾ ਹੱਥ,ਕਪਿਲ ਸ਼ਰਮਾ ਨੇ ਕੀਤਾ ਖੁਲਾਸਾ
ਪਰ ਦਿਲ 'ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਅਤੇ ਜਨੂੰਨ ਏਨਾ ਜ਼ਿਆਦਾ ਸੀ ਕਿ ਉਹ ਅੱਜ ਇੱਕ ਮਸ਼ਹੂਰ ਗੀਤਕਾਰ ਦੇ ਤੌਰ 'ਤੇ ਜਾਣੇ ਜਾਂਦੇ ਨੇ । ਸਤਾਰਾਂ ਜਨਵਰੀ ਉੱਨੀ ਸੌ ਪੰਤਾਲੀ 'ਚ ਗਵਾਲੀਅਰ 'ਚ ਪੈਦਾ ਹੋਏ ਜਾਵੇਦ ਅਖਤਰ ਅੱਜ ਚੁਹੱਤਰ ਸਾਲ ਦੇ ਹੋ ਗਏ ਨੇ ।
ਹੋਰ ਵੇਖੋ :10 ਈਅਰ ਚੈਲੇਂਜ ‘ਚ ਸਚਿਨ ਆਹੁਜਾ ਨੇ ਬਾਲੀਵੁੱਡ ਦੇ ਸਿਤਾਰਿਆਂ ਨੂੰ ਛੱਡਿਆ ਪਿੱਛੇ
ਇਨ੍ਹਾਂ ਚੁਹੱਤਰ ਸਾਲਾਂ 'ਚ ਓਨਾਂ ਨੇ ਇਸ ਮੁਕਾਮ ਨੂੰ ਹਾਸਲ ਕਰਨ ਲਈ ਬਹੁਤ ਹੀ ਕਰੜੀ ਤਪੱਸਿਆ ਕੀਤੀ । ਕਈਆਂ ਪ੍ਰੋਡਿਊਸਰਾਂ ਕੋਲ ਧੱਕੇ ਖਾਧੇ । ਉਨ੍ਹਾਂ ਦੇ ਪੁੱਤਰ ਨੇ ਬੀਬੀਸੀ ਨੂੰ ਇੱਕ ਇੰਟਰਵਿਊ ਦਿੱਤਾ ਸੀ ਜਿਸ 'ਚ ਫਰਹਾਨ ਅਖਤਰ ਨੇ ਖੁਲਾਸਾ ਕੀਤਾ ਸੀ ਕਿ "ਇੱਕ ਵਾਰ ਉਹ ਕਿਸੇ ਪ੍ਰੋਡਿਊਸਰ ਕੋਲ ਗਏ ਸਨ ਤਾਂ ਪ੍ਰੋਡਿਊਸਰ ਨੇ ਉਨ੍ਹਾਂ ਦੀ ਲੇਖਣੀ ਦੀ ਨਿਖੇਧੀ ਕਰਦਿਆਂ ਕਿਹਾ ਸੀ ਕਿ ਤੂੰ ਜ਼ਿੰਦਗੀ ਭਰ ਕਦੇ ਵੀ ਲੇਖਕ ਨਹੀਂ ਬਣ ਸਕਦੇ ।
ਹੋਰ ਵੇਖੋ :ਸਾਈਂ ਲਾਡੀ ਸ਼ਾਹ ਨਾਲ ਗੁਰਦਾਸ ਮਾਨ ਦੀ ਇਸ ਤਰ੍ਹਾਂ ਹੋਈ ਸੀ ਪਹਿਲੀ ਮੁਲਾਕਾਤ, ਦੇਖੋ ਵੀਡਿਓ
ਉਸ ਤੋਂ ਬਾਅਦ ਜਾਵੇਦ ਨੇ ਏਨਾਂ ਸੰਘਰਸ਼ ਕੀਤਾ ਕਿ ਅੱਜ ਉਹ ਇੱਕ ਕਾਮਯਾਬ ਗੀਤਕਾਰ ਹੀ ਨਹੀਂ ,ਬਲਕਿ ਉਨ੍ਹਾਂ ਨੇ ਕਈ ਕਾਮਯਾਬ ਫਿਲਮਾਂ ਵੀ ਲਿਖੀਆਂ ਹਨ । ਉੱਨੀ ਸੌ ਪੈਂਹਠ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਜਾਵੇਦ ਅਖਤਰ ਨੇ ਆਪਣੇ ਕਰੀਅਰ 'ਚ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਨੇ । ਉਨ੍ਹਾਂ ਵੱਲੋਂ ਲਿਖੇ ਗੀਤ ਬੱੱਚੇ-ਬੱਚੇ ਦੀ ਜ਼ੁਬਾਨ 'ਤੇ ਹਨ ।