ਸ਼ਹੀਦ ਭਗਤ ਸਿੰਘ ਨੂੰ ਲੈ ਕੇ ਜਾਵੇਦ ਅਖਤਰ ਅਤੇ ਕੰਗਨਾ ਰਣੌਤ ਆਪਸ ‘ਚ ਭਿੜੇ, ਜਾਣੋ ਪੂਰਾ ਮਾਮਲਾ

Reported by: PTC Punjabi Desk | Edited by: Shaminder  |  September 29th 2020 09:43 AM |  Updated: September 29th 2020 09:43 AM

ਸ਼ਹੀਦ ਭਗਤ ਸਿੰਘ ਨੂੰ ਲੈ ਕੇ ਜਾਵੇਦ ਅਖਤਰ ਅਤੇ ਕੰਗਨਾ ਰਣੌਤ ਆਪਸ ‘ਚ ਭਿੜੇ, ਜਾਣੋ ਪੂਰਾ ਮਾਮਲਾ

ਬੀਤੇ ਦਿਨ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਦੇਸ਼ ਭਰ ‘ਚ ਮਨਾਇਆ ਗਿਆ । ਲੋਕਾਂ ਨੇ ਆਜ਼ਾਦੀ ਦੇ ਇਸ ਪਰਵਾਨੇ ਨੂੰ ਯਾਦ ਕੀਤਾ ਅਤੇ ਕਈ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ । ਪਰ ਦੂਜੇ ਪਾਸੇ ਕੰਗਨਾ ਰਣੌਤ ਅਤੇ ਜਾਵੇਦ ਅਖਤਰ ਦੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਟਵਿੱਟਰ ‘ਤੇ ਬਹਿਸ ਸ਼ੁਰੂ ਹੋ ਗਈ ।

Kangna Ranaut Kangna Ranaut

ਦਰਅਸਲ ਇਹ ਬਹਿਸ ਉਸ ਸਮੇਂ ਸ਼ੁਰੂ ਹੋਈ ਜਦੋਂ ਜਾਵੇਦ ਅਖਤਰ ਨੇ ਭਗਤ ਸਿੰਘ ਨੂੰ ਮਾਰਕਸਵਾਦੀ ਕਹਿ ਦਿੱਤਾ । ਜਿਸ ਤੋਂ ਬਾਅਦ ਕੰਗਨਾ ਰਣੌਤ ਨੇ ਇਸ ਮਾਮਲੇ ‘ਤੇ ਆਪਣਾ ਪੱਖ ਰੱਖਦਿਆਂ ਇੱਕ ਟਵੀਟ ਕੀਤਾ ।

ਹੋਰ ਪੜ੍ਹੋ:ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲੀ ਕੰਗਨਾ ਰਣੌਤ ਨੂੰ ਰਣਜੀਤ ਬਾਵਾ ਨੇ ਦਿੱਤਾ ਠੋਕਵਾਂ ਜਵਾਬ, ਕੰਗਨਾ ਨੇ ਟਵਿੱਟਰ ’ਤੇ ਬਲੌਕ ਕਰਕੇ ਛੁਡਵਾਇਆ ਖਹਿੜਾ

Kangna Ranaut Kangna Ranaut

ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਕਿ ਭਗਤ ਸਿੰਘ ਮਾਰਕਸਵਾਦੀ ਸੀ ਅਤੇ ‘ਮੈਂ ਕਿਉਂ ਨਾਸਤਿਕ ਹੂੰ’ ਸਿਰਲੇਖ ਵਾਲਾ ਇੱਕ ਲੇਖ ਵੀ ਲਿਖਿਆ ਸੀ। ਇਸ ‘ਤੇ ਕੰਗਣਾ ਰਨੌਤ ਨੇ ਪ੍ਰਤੀਕਿਰਿਆ ਦਿੱਤੀ ਹੈ।

https://twitter.com/KanganaTeam/status/1310578207725219840

ਜਾਵੇਦ ਅਖ਼ਤਰ ਨੇ ਟਵਿੱਟਰ ‘ਚ ਲਿਖਿਆ, “ਕੁਝ ਲੋਕ ਨਾ ਸਿਰਫ ਇਸ ਤੱਥ ਦਾ ਸਾਹਮਣਾ ਕਰਨ ਤੋਂ ਇਨਕਾਰ ਕਰਦੇ ਹਨ, ਪਰ ਇਹ ਦੂਜਿਆਂ ਤੋਂ ਵੀ ਲੁਕਾਉਣਾ ਚਾਹੁੰਦੇ ਹਨ ਕਿ ਸ਼ਹੀਦ ਭਗਤ ਸਿੰਘ ਮਾਰਕਸਵਾਦੀ ਸੀ ਅਤੇ ਇਸ ਬਾਰੇ ਲੇਖ ਉਨ੍ਹਾਂ ਨੇ ਲਿਖੀਆ ਸੀ ਕਿ ਮੈਂ ਕਿਉਂ ਨਾਸਤਿਕ ਹੂੰ।

javed akhtar javed akhtar

ਕੋਈ ਵੀ ਅੰਦਾਜ਼ਾ ਲਗਾ ਸਕਦਾ ਹੈ ਕਿ ਅਜਿਹੇ ਲੋਕ ਕੌਣ ਹਨ। ਮੈਂ ਹੈਰਾਨ ਹਾਂ ਕਿ ਜੇ ਉਹ ਅੱਜ ਹੁੰਦੇ ਤਾਂ ਉਨ੍ਹਾਂ ਨੂੰ ਕੀ ਕਿਹਾ ਹੁੰਦਾ"।ਹਾਲਾਂਕਿ, ਬਹੁਤ ਸਾਰੇ ਲੋਕਾਂ ਵਲੋਂ ਜਾਵੇਦ ਅਖ਼ਤਰ ਦਾ ਸਮਰਥਨ ਕੀਤਾ ਗਿਆ ਹੈ।ਫਿਲਮ ਨਿਰਮਾਤਾ ਪ੍ਰੀਤੀਸ਼ ਨੰਦੀ ਨੇ ਵੀ ਜਾਵੇਦ ਅਖ਼ਤਰ ਦਾ ਸਮਰਥਨ ਕੀਤਾ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਕੰਗਨਾ ਰਨੌਤ ਦਾ ਸਮਰਥਨ ਵੀ ਕੀਤਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network