ਜਸਵਿੰਦਰ ਭੱਲਾ ਨੇ ਆਪਣੇ ਪਰਿਵਾਰ ਦੇ ਨਾਲ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਵਧਾਈਆਂ

Reported by: PTC Punjabi Desk | Edited by: Lajwinder kaur  |  October 24th 2022 03:39 PM |  Updated: October 24th 2022 03:44 PM

ਜਸਵਿੰਦਰ ਭੱਲਾ ਨੇ ਆਪਣੇ ਪਰਿਵਾਰ ਦੇ ਨਾਲ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਵਧਾਈਆਂ

Jaswinder Bhalla News: ਹਰ ਪਾਸੇ ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਤੇ ਜਸ਼ਨ ਚੱਲ ਰਹੇ ਹਨ। ਜਿੱਥੇ ਵੀ ਦੇਖੋ ਸਜਾਵਟ ਹੈ ਦੁਕਾਨਾਂ ਤੋਂ ਲੈ ਕੇ ਲੋਕਾਂ ਦੇ ਘਰ ਸੱਜੇ ਹੋਏ ਹਨ। ਇਸ ਖ਼ਾਸ ਮੌਕੇ ਉੱਤੇ ਲੋਕੀਂ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਘਰ ‘ਚ ਮਿਠਾਈਆਂ ਲੈਕੇ ਜਾਂਦੇ ਹਨ ਤੇ ਦੀਵਾਲੀ ਦੀਆਂ ਵਧਾਈਆਂ ਦਿੰਦੇ ਹਨ।

ਸੋਸ਼ਲ ਮੀਡੀਆ ਉੱਤੇ ਕਲਾਕਾਰ ਵੀ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਦੇ ਰਹੇ ਹਨ। ਪੰਜਾਬ ‘ਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ। ਪੰਜਾਬੀ ਕਲਾਕਾਰ ਵੀ ਪ੍ਰਸ਼ੰਸਕਾਂ ਨੂੰ ਮੁਬਾਰਕਾਂ ਦੇ ਰਹੇ ਹਨ। ਹਾਸ ਕਲਾਕਾਰ ਜਸਵਿੰਦਰ ਭੱਲਾ ਨੇ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਵਧਾਈ ਦਿੱਤੀ ਹੈ।

image Source : Instagram

ਹੋਰ ਪੜ੍ਹੋ : ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ‘ਤੇ ਪੰਜਾਬੀ ਇੰਡਸਟਰੀ ਨੇ ਜਤਾਈ ਖੁਸ਼ੀ, ਪੋਸਟ ਪਾ ਕੇ ਕੋਹਲੀ ਦੀ ਕੀਤੀ ਸ਼ਲਾਘਾ

Jaswinder Bhalla Wife Birthday image Source : Instagram

ਪੰਜਾਬੀ ਜਗਤ ਦੇ ਨਾਮੀ ਕਲਾਕਾਰ ਜਸਵਿੰਦਰ ਭੱਲਾ ਨੇ ਆਪਣੀ ਇੱਕ ਪਰਿਵਾਰਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ-‘?ਆਪ ਸਭ ਨੂੰ ਬੰਦੀ ਛੋੜ ਦਿਵਸ ਤੇ ਹੈਪੀ ਦਿਵਾਲੀ ਦੀਆਂ ਭੱਲਾ ਪਰਿਵਾਰ ਵੱਲੋਂ ਲੱਖ-ਲੱਖ ਮੁਬਾਰਕਾਂ ?’। ਇਸ ਤਸਵੀਰ 'ਚ ਦੇਖ ਸਕਦੇ ਹੋ ਜਸਵਿੰਦਰ ਭੱਲਾ ਜੋ ਕਿ ਆਪਣੀ ਪਤਨੀ ਤੇ ਨੂੰਹ-ਪੁੱਤਰ ਦੇ ਨਾਲ ਨਜ਼ਰ ਆ ਰਹੇ ਹਨ। ਦੱਸ ਦਈਏ ਪੁਖਰਾਜ ਭੱਲਾ ਦਾ ਪਿਛਲੇ ਸਾਲ ਵਿਆਹ ਹੋਇਆ ਸੀ।

jaswinder bhalla celebrates his 35th wedding anniversary with family image Source : Instagram

ਦੱਸ ਦਈਏ ਕਿ ਜਸਵਿੰਦਰ ਭੱਲਾ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਯੂਨੀਵਰਸਿਟੀ ‘ਚ ਪ੍ਰੋਫੈਸਰ ਵੀ ਰਹਿ ਚੁੱਕੇ ਹਨ। ਭੱਲਾ ਸਾਬ੍ਹ ਨੇ ਕਈ ਸੁਪਰ ਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਹਾਲ ਹੀ ‘ਚ ਉਹ ਲੰਡਨ ‘ਚ ਕੈਰੀ ਆਨ ਜੱਟਾ-3 ਦੀ ਸ਼ੂਟਿੰਗ ਕਰਕੇ ਆਏ ਹਨ। ਇਸ ਫ਼ਿਲਮ ਚ ਜਸਵਿੰਦਰ ਭੱਲਾ ਦੇ ਨਾਲ ਕਵਿਤਾ ਕੌਸ਼ਿਕ, ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਸ਼ਿੰਦਾ ਗਰੇਵਾਲ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network