ਜਸਵਿੰਦਰ ਭੱਲਾ ਨੇ ਫਿਲਮ 'ਉੜਾ ਆੜਾ' ਲਈ ਦਿੱਤਾ ਖਾਸ ਸੰਦੇਸ਼, ਹਰ ਇੱਕ ਪੰਜਾਬੀ ਲਈ ਜ਼ਰੂਰੀ, ਦੇਖੋ ਵੀਡੀਓ
ਜਸਵਿੰਦਰ ਭੱਲਾ ਨੇ ਫਿਲਮ 'ਉੜਾ ਆੜਾ' ਲਈ ਦਿੱਤਾ ਖਾਸ ਸੰਦੇਸ਼, ਹਰ ਇੱਕ ਪੰਜਾਬੀ ਲਈ ਜ਼ਰੂਰੀ, ਦੇਖੋ ਵੀਡੀਓ : ਜਸਵਿੰਰ ਭੱਲਾ ਤੇ ਰਾਜਵੀਰ ਜਵੰਦਾ ਆਪਣੀ ਆਉਣ ਵਾਲੀ ਫਿਲਮ 'ਜਿੰਦ ਜਾਨ' ਦੀ ਸ਼ੂਟਿੰਗ 'ਚ ਬਿਜ਼ੀ ਹਨ ਪਰ ਸਮੇਂ ਸਮੇਂ 'ਤੇ ਫਿਲਮ ਦੇ ਸਿੱਟ 'ਤੇ ਮਸਤੀ ਕਰਦੇ ਦੀਆਂ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਪਰ ਇਸ ਵਾਰ ਜਿਹੜੇ ਪਿੰਡ 'ਚ ਸ਼ੂਟ ਚੱਲ ਰਿਹਾ ਹੈ ਉਸੇ ਪਿੰਡ ਦੇ ਲੋਕਾਂ ਨਾਲ ਜਸਵਿੰਦਰ ਭੱਲਾ ਅਤੇ ਰਾਜਵੀਰ ਜਵੰਦਾ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਸਟਾਰਰ ਫਿਲਮ 'ਉੜਾ ਆੜਾ' ਦੇਖਣ ਦੀ ਅਪੀਲ ਕਰ ਰਹੇ ਹਨ।
ਜਸਵਿੰਦਰ ਭੱਲਾ ਪਿੰਡ ਦੇ ਲੋਕਾਂ ਦੇ ਵਿਚਾਰ ਫਿਲਮ ਉੜਾ ਆੜਾ ਬਾਰੇ ਦਰਸ਼ਕਾਂ ਦੇ ਸਾਹਮਣੇ ਰੱਖ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਹਰ ਇੱਕ ਪੰਜਾਬੀ ਨੂੰ ਆਪਣੇ ਪਰਿਵਾਰ ਸਮੇਤ ਫਿਲਮ ਉੜਾ ਆੜਾ ਦੇਖਣ ਦੀ ਜ਼ਰੂਰਤ ਹੈ। ਫਿਲਮ 'ਚ ਦਰਸਾਇਆ ਗਿਆ ਹੈ ਕਿ ਪੰਜਾਬੀ ਭਾਸ਼ਾ ਨੂੰ ਉੱਪਰ ਲੈ ਕੇ ਜਾਣ ਵਾਲੇ ਅਤੇ ਥੱਲੇ ਲੈ ਕੇ ਆਉਣ ਵਾਲੇ ਅਸੀਂ ਆਪ ਹੀ ਹਾਂ। ਹਾਲਾਂਕਿ ਫਿਲਮ ਦੇ ਸ਼ੂਟ ਦੇ ਸ਼ੈਡਿਊਲ 'ਚ ਬਿਜ਼ੀ ਹੋਣ ਦੇ ਚਲਦਿਆਂ ਉਹਨਾਂ ਹਾਲੇ ਫਿਲਮ ਨਹੀਂ ਵੇਖੀ ਹੈ।
ਹੋਰ ਵੇਖੋ : ਸਟੇਜ ‘ਤੇ ਲੜਕੀਆਂ ਨੂੰ ਵੇਖ ਸੀਟੀ ਮਾਰਨ ਵਾਲਿਆਂ ਦੀ ਬੱਬੂ ਮਾਨ ਨੇ ਕੀਤੀ ਚੰਗੀ ਲਾਹ ਪਾਹ, ਦੇਖੋ ਵੀਡੀਓ
ਫਿਲਮ ‘ਉੜਾ ਆੜਾ’ ‘ਚ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਤੋਂ ਇਲਾਵਾ , ਗੁਰਪ੍ਰੀਤ ਘੁੱਗੀ , ਬੀ.ਐੱਨ. ਸ਼ਰਮਾ ਰਣਜੀਤ ਬਾਵਾ ਅਤੇ ਹੋਰ ਕਈ ਵੱਡੇ ਚਿਹਰੇ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ।ਫਿਲਮ ਦਾ ਨਿਰਦੇਸ਼ਨ ਕਸਸ਼ਿਤਿਜ ਚੌਧਰੀ ਵੱਲੋਂ ਕੀਤਾ ਗਿਆ ਹੈ। ਫ਼ਿਲਮ 1 ਫਰਵਰੀ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਈ ਸੀ। ਉੜਾ ਆੜਾ ਦਾ ਜਲਵਾ ਬਾਕਸ ਆਫਿਸ 'ਤੇ ਦੂਸਰੇ ਹਫਤੇ ਵੀ ਬਰਕਰਾਰ ਹੈ। ਫਿਲਮ ਨੂੰ ਟਿਕਟ ਖਿੜਕੀ ਤੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ।